ਬੁੱਧਵਾਰ ਦੀ ਰਾਤ ਨੀਟ ਦੀ ਪ੍ਰੀਖਿਆ ਦੇ ਨਤੀਜੇ ਆ ਗਏ।ਅਹਿਮਦਾਬਾਦ ਦੇ 52 ਸਾਲ ਦੇ ਪ੍ਰਦੀਪ ਕੁਮਾਰ ਦੇ ਚਿਹਰੇ ‘ਤੇ ਖਾਸ ਖੁਸ਼ੀ ਸੀ।ਜਿਸ ਸੁਪਨੇ ਨੂੰ ਉਨ੍ਹਾਂ ਨੇ ਲੰਬੇ ਸਮੇਂ ਤੋਂ ਸੰਜੋਅ ਕੇ ਰੱਖਿਆ ਸੀ ਉਹ ਸਾਕਾਰ ਹੋ ਰਿਹਾ ਸੀ।ਕਰੀਬ 3 ਦਹਾਕੇ ਪਹਿਲਾਂ ਅਹਿਮਦਾਬਾਦ ਦੇ ਬੋਦਕਦੇਵ ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਨੇ ਪੜਾਈ ਛੱਡ ਦਿੱਤੀ ਸੀ।ਉਨ੍ਹਾਂ ਨੇ ਇਸ ਵਾਰ ਨੀਟ ਦੀ ਪ੍ਰੀਖਿਆ ‘ਚ 720 ‘ਚੋਂ 607 ਪੁਆਇੰਟ ਹਾਸਲ ਕੀਤੇ ਜਿਆਦਾਤਰ ਲੋਕ ਸੋਚ ਰਹੇ ਹੋਣਗੇ ਕਿ ਪ੍ਰਦੀਪ ਕੁਮਾਰ ਡਾਕਟਰ ਬਣਨਾ ਚਾਹੁੰਦਾ ਹੈ, ਪਰ ਇਹ ਸੱਚ ਨਹੀਂ ਹੈ।ਦਰਅਸਲ ਉਹ ਡਾਕਟਰ ਨਾ ਬਣ ਕੇ ਗਰੀਬ ਵਿਦਿਆਰਥੀਆਂ ਨੂੰ ਮੁਫਤ ਕੋਚਿੰਗ ਦੇਣਾ ਚਾਹੁੰਦਾ ਹੈ ਤਾਂ ਕਿ ਬੱਚਿਆਂ ਦਾ ਡਾਕਟਰ ਬਣਨ ਦਾ ਸੁਪਨਾ ਸਾਕਾਰ ਹੋ ਸਕੇ।
ਇਹ ਵੀ ਪੜ੍ਹੋ : MLA ਪਠਾਣਮਾਜਰਾ ਦੀ ਦੂਜੀ ਪਤਨੀ ਖਿਲਾਫ਼ ਪਰਚਾ ਦਰਜ, ਗ੍ਰਿਫਤਾਰੀ ਲਈ ਹੋ ਰਹੀ ਰੇਡ (ਵੀਡੀਓ)
ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਪ੍ਰਦੀਪ ਕੁਮਾਰ ਨੇ ਕਿਹਾ ਕਿ 52 ਸਾਲ ਦੀ ਉਮਰ ‘ਚ ਮੈਂ 98.88 ਪਰਸਟਾਈਲ ਹਾਸਲ ਕੀਤਾ।ਹਾਲਾਂਕਿ, ਮੇਰਾ ਮੈਡੀਕਲ ਕਾਲੇਜ ‘ਚ ਐਡਮਿਸ਼ਨ ਲੈਣ ਦਾ ਕੋਈ ਇਰਾਦਾ ਨਹੀਂ ਸੀ।ਮੈਂ ਗਰੀਬ ਵਿਦਿਆਰਥੀਆਂ ਲਈ ਨੀਟ ਦੀ ਮੁਫਤ ਕੋਚਿੰਗ ਸ਼ੁਰੂ ਕਰਨਾ ਚਾਹੁੰਦਾ ਹਾਂ।ਉਨ੍ਹਾਂ ਨੇ ਦੱਸਿਆ ਕਿ ਮੇਰੀ ਤਿਆਰੀ ‘ਚ ਮੇਰੇ ਬੇਟੇ ਬਿਜਿਨ ਸਨੇਹੰਸ ਦਾ ਪੂਰਾ ਸਹਿਯੋਗ ਮਿਲਿਆ।ਉਹ ਐਨਐਚਐਲ ਮੈਡੀਕਲ ਕਾਲਜ ਦੇ ਥਰਡ ਈਅਰ ਦਾ ਵਿਦਿਆਰਥੀ ਹੈ।
ਪ੍ਰਦੀਪ ਕੁਮਾਰ ਨੇ ਕਿਹਾ ਕਿ 2019 ‘ਚ ਬਿਜਿਨ ਨੇ ਨੀਟ ਲਈ ਅਪਲਾਈ ਕੀਤਾ ਸੀ।ਉਸ ਨੂੰ 595 ਅੰਕ ਮਿਲੇ ਸੀ।ਉਨ੍ਹਾਂ ਨੇ ਕਿਹਾ ਕਿ ਜਦੋਂ ਮੇਰੇ ਬੇਟੇ ਨੇ ਨੀਟ ਦੀ ਤਿਆਰੀ ਸ਼ੁਰੂ ਕੀਤੀ ਤਾਂ ਮੈ ਉਸ ‘ਚ ਰੁਚੀ ਲੈਣੀ ਸ਼ੁਰੂ ਕਰ ਦਿੱਤੀ।ਮੈਨੂੰ ਅਹਿਸਾਸ ਹੋਇਆ ਕਿ ਕੋਚਿੰਗ ਸੰਸਥਾ ‘ਚ ਮੋਟੀ ਫੀਸ ਲੈਂਦੇ ਹਨ।ਮੌਜੂਦਾ ਸਮੇਂ ‘ਚ ਗਰੀਬ ਬੱਚਿਆਂ ਦੇ ਡਾਕਟਰ ਬਣਨ ਦਾ ਸਪਨਾ ਸ਼ਾਇਦ ਹੀ ਪੂਰਾ ਹੋਵੇ।
ਮੈਂ ਆਪਣੇ ਸੁਪਨੇ ਨੂੰ ਬੇਟੇ ਨਾਲ ਸ਼ੇਅਰ ਕੀਤਾ।ਬੇਟੇ ਦਾ ਬਾਇਓਲਾਜ਼ੀ ਚੰਗਾ ਹੈ ਤੇ ਮੇਰੀ ਰੁਚੀ ਫਿਜ਼ਿਕਸ ‘ਚ ਹੈ।ਅਸੀਂ ਦੋਵਾਂ ਨੇ ਮਿਲ ਕੇ ਮੁਫਤ ਕੋਚਿੰਗ ਦੇਣ ਦਾ ਫੈਸਲਾ ਕੀਤਾ ਹੈ।ਫਿਲਹਾਲ ਅਸੀਂ ਆਪਣੇ ਘਰ ‘ਚ ਕੁਝ ਗਰੀਬ ਵਿਦਿਆਰਥੀਆਂ ਨੂੰ ਪੜਾਉਂਦੇ ਹਾਂ।ਹਾਲਾਂਕਿ, ਇੱਕ ਵਿਸ਼ਵਾਸ ਦੀ ਕਮੀ ਸੀ, ਉਹ ਨੀਟ ਕਲੀਅਰ ਕਰਨ ਦੇ ਬਾਅਦ ਦੂਰ ਹੋ ਗਈ।2021 ਨੈਸ਼ਨਲ ਮੈਡੀਕਲ ਕਾਉਂਸਿਲ ਨੇ ਨੀਟ ਦੀ ਉਪਰੀ ਉਮਰ ਸੀਮਾ ਹਟਾਉਣ ਦਾ ਫੈਸਲਾ ਲਿਆ ਸੀ।ਇਸਦਾ ਫਾਇਦਾ ਲੈਣ ਲਈ ਮੈਂ ਨੀਟ ਦੀ ਪ੍ਰੀਖਿਆ ਪਾਸ ਕੀਤੀ।
ਇਹ ਵੀ ਪੜ੍ਹੋ : ਟਾਂਡਾ ਵਿਖੇ ਥਾਣੇ ‘ਚ ਲਾਈਵ ਹੋ ਕੇ ASI ਨੇ ਖੁਦ ਨੂੰ ਮਾਰੀ ਗੋਲ਼ੀ, ਵੀਡੀਓ ਪਾਕੇ ਲਾਏ SHO ‘ਤੇ ਵੱਡੇ ਦੋਸ਼ (ਵੀਡੀਓ)