ਇਨਸਾਨ ਦਾ ਸਰੀਰ ਤੇ ਉਸ ਨਾਲ ਜੁੜੀਆਂ ਹੋਈਆਂ ਸਾਰੀਆਂ ਅਜਿਹੀਆਂ ਕੰਮਲੈਕਸ ਚੀਜਾਂ ਹਨ, ਜੋ ਕਈ ਵਾਰ ਮੈਡੀਕਲ ਸਾਇੰਸ ਨਾਲ ਜੁੜੇ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ।ਖਾਸ ਤੌਰ ‘ਤੇ ਬੱਚਿਆਂ ਦਾ ਕੰਸੀਵ ਹੋਣਾ ਤੇ ਉਨ੍ਹਾਂ ਦਾ ਜਨਮ ਅਜਿਹੀਆਂ ਪ੍ਰਕ੍ਰਿਆ ਹੈ, ਜੋ ਕਈ ਵਾਰ ਅਜਿਹੀਆਂ ਘਟਨਾਵਾਂ ਦੀ ਗਵਾਹ ਬਣਦੀ ਹੈ, ਜਿਸ ਨੂੰ ਦੇਖ-ਸੁਣ ਕੇ ਇਨਸਾਨ ਦੰਗ ਰਹਿ ਜਾਂਦਾ ਹੈ।ਇੱਕ ਅਜਿਹੀ ਹੀ ਮਾਂ ਤੇ ਜੁੜਵਾ ਬੱਚਿਆਂ ਦੀ ਕਹਾਣੀ ਪੁਰਤਗਾਲ ਤੋਂ ਆਈ ਹੈ, ਜੋ ਅਸਾਧਾਰਨ ਹੈ।
ਪੁਰਤਗਾਲ ‘ਚ ਰਹਿਣ ਵਾਲੀ 19 ਸਾਲ ਦੀ ਲੜਕੀ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ, ਜਿਨ੍ਹਾਂ ਦਾ ਡੀਐਨਏ ਟੈਸਟ ਕਰਾਉਣ ‘ਤੇ ਪਤਾ ਲੱਗਾ ਕਿ ਉਨ੍ਹਾਂ ਦੇ ਪਿਤਾ ਵੱਖ ਵੱਖ ਹਨ।ਇਹ ਆਪਣੀ ਤਰ੍ਹਾਂ ਦਾ ਦੁਨੀਆ ਦਾ 20ਵਾਂ ਕੇਸ ਹੈ ਤੇ ਜੁੜਵਾ ਬੱਚਿਆਂ ਦੇ ਪਿਤਾ ਵੱਖ ਵੱਖ ਨਿਕਲੇ ਹੋਣ।ਇਸ ਤਰ੍ਹਾਂ ਦੇ ਕੇਸਜ਼ ਨੂੰ ਮੈਡੀਕਲ ਸਾਇੰਸ ਦੀ ਭਾਸ਼ਾ ‘ਚ ਹੈਟਰੋਪੈਰੇਂਟਲ ਸੁਪਟਫੇਕਿਉਡੇਸ਼ਨ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਖੁਦ ਨੂੰ ਗੋਲੀ ਮਾਰਨ ਵਾਲੇ ASI ਦੇ ਭਰਾ ਨੇ ਰੋ-ਰੋ ਕੇ ਸੁਣਾਈਆਂ SHO ਦੀਆਂ ਕਰਤੂਤਾਂ, ਕਿਹਾ- ਭਰਾ ਨੂੰ ਕੱਢੀਆਂ ਸੀ ਗੰਦੀਆਂ ਗਾਲਾਂ (ਵੀਡੀਓ)
ਜੁੜਵਾ ਬੱਚਿਆਂ ਦੇ ਪਿਤਾ ਵੱਖ ਵੱਖ ਨਿਕਲੇ: ਪੁਰਤਗਾਲ ਦੇ ਗੋਇਯਾਸ ਸਟੇਟ ‘ਚ ਮੌਜੂਦ ਛੋਟੇ ਤੋਂ ਸ਼ਹਿਰ ਮਾਈਨਰਸ ‘ਚ ਰਹਿਣ ਵਾਲੀ 19 ਸਾਲ ਦੀ ਲੜਕੀ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ।ਲੜਕੀ ਨੇ ਇਨ੍ਹਾਂ ਬੱਚਿਆਂ ਦੇ ਪਿਤਾ ਦੇ ਤੌਰ ‘ਤੇ ਜਿਸ ਸ਼ਖਸ ਦਾ ਨਾਮ ਲਿਆ, ਉਹ ਬੱਚਿਆਂ ਦਾ ਡੀਐਨਏ ਟੈਸਟ ਕਰਾਉਣਾ ਚਾਹੁੰਦਾ ਸੀ।ਜਦੋਂ ਟੈਸਟ ਹੋਇਆ, ਉਦੋਂ ਪਤਾ ਲੱਗਾ ਕਿ ਉਹ ਦੋ ‘ਚੋਂ ਸਿਰਫ ਇੱਕ ਬੱਚੇ ਦਾ ਹੀ ਪਿਤਾ ਹੈ, ਜਦੋਂ ਕਿ ਦੂਜੇ ਬੱਚਿਆਂ ਦਾ ਡੀਐਨਏ ਉਸ ਨਾਲ ਨਹੀਂ ਮਿਲਿਆ।ਬੱਚਿਆਂ ਦੀ ਸ਼ਕਲ ਸੂਰਤ ਵੀ ਇੱਕ ਦੂਜੇ ਨਾਲ ਕਾਫੀ ਮਿਲਦੀ ਹੈ, ਅਜਿਹੇ ‘ਚ ਉਨ੍ਹਾਂ ਦੀ ਮਾਂ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੇ ਪਿਤਾ ਵੱਖ ਵੀ ਹੋ ਸਕਦੇ ਹਨ।8 ਮਹੀਨੇ ਦੇ ਹੋਣ ਤੋਂ ਬਾਅਦ ਬੱਚਿਆਂ ਦੀ ਪਛਾਣ ਹੋ ਸਕੀ ਤੇ ਫਿਲਹਾਲ ਉਹ ਕਰੀਬ ਡੇਢ ਸਾਲ ਦੇ ਹਨ।
ਦੁਨੀਆ ਭਰ ‘ਚ ਹਨ ਅਜਿਹੇ ਸਿਰਫ 20 ਕੇਸ
ਰਿਪੋਰਟ ਮੁਤਾਬਕ ਲੜਕੀ ਦਾ ਕਹਿਣਾ ਹੈ ਕਿ ਉਹ ਇੱਕੋ ਸਮੇਂ ਦੋ ਲੋਕਾਂ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ।ਇਹੀ ਕਾਰਨ ਹੈ ਕਿ ਉਸਦੇ ਨਾਲ ਇਹ ਕੇਸ ਹੋਇਆ।ਉਹ ਖੁਦ ਡੀਐਨਏ ਰਿਜ਼ਲਟ ਦੇਖਕੇ ਹੈਰਾਨ ਰਹਿ ਗਈ ਸੀ।ਬਰਥ ਸਰਟੀਫਿਕੇਟ ‘ਚ ਹੁਣ ਵੀ ਬੱਚਿਆਂ ਦੇ ਪਿਤਾ ਦੇ ਨਾਮ ‘ਤੇ ਉਸੇ ਸ਼ਖਸ ਦਾ ਨਾਮ ਹੈ ਤੇ ਉਹ ਉਨਾਂ੍ਹ ਦੀ ਦੇਖਭਾਲ ‘ਚ ਮਦਦ ਵੀ ਕਰਦਾ ਹੈ।ਇਹ ਦੁਨੀਆ ਭਰ ‘ਚ 20ਵਾਂ ਹੈਟਰੋਪੈਰੇਂਟਲ ਸੁਪਰਫੇਕਿਊਡੇਸ਼ਨ ਦਾ ਮਾਮਲਾ ਹੈ।ਦੱਸ ਦੇਈਏ ਕਿ ਅਜਿਹੀ ਪ੍ਰੈਗਨੈਂਸੀ ਉਦੋਂ ਹੁੰਦੀ ਹੈ ਜਦੋਂ ਮਾਂ ਦੇ ਦੋ ਏਗਸ ਦੋ ਅਲੱਗ ਮਰਦਾਂ ਦੇ ਸਪਰਮ ਨਾਲ ਫਰਟੀਲਾਈਜ਼ ਹੁੰਦੇ ਹਨ।ਉਨਾਂ੍ਹ ਦਾ ਜੇਨੇਟਿਕ ਮਟੀਰਿਅਲ ਮਾਂ ਦਾ ਹੁੰਦਾ ਹੈ ਪਰ ਪਲੇਸੇਂਟਾ ਵੱਖ ਹੁੰਦੀ ਹੈ।
ਇਹ ਵੀ ਪੜ੍ਹੋ : MLA ਪਠਾਣਮਾਜਰਾ ਦੀ ਦੂਜੀ ਪਤਨੀ ਖਿਲਾਫ਼ ਪਰਚਾ ਦਰਜ, ਗ੍ਰਿਫਤਾਰੀ ਲਈ ਹੋ ਰਹੀ ਰੇਡ (ਵੀਡੀਓ)