ਜਦੋਂ ਸਰਦੀ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਬਾਜ਼ਾਰ ਸਿੰਘਾੜੇ ਨਾਲ ਭਰ ਜਾਂਦਾ ਹੈ। ਇਹ ਜਿੰਨੇ ਖਾਣ ‘ਚ ਸਵਾਦਿਸ਼ਟ ਹੁੰਦੇ ਹਨ, ਓਨੇ ਹੀ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਸਿੰਘਾੜੇ ਨੂੰ ਕੱਚਾ, ਉਬਾਲ ਕੇ , ਤਲ ਕੇ , ਅਚਾਰ ਬਣਾ ਕੇ ਜਾਂ ਸਬਜ਼ੀ ਦੇ ਤੌਰ ‘ਤੇ ਪਕਾ ਕੇ ਵੀ ਖਾ ਸਕਦੇ ਹੋ। ਇੰਨਾ ਹੀ ਨਹੀਂ ਇਸ ਦੇ ਆਟੇ ਦੀਆਂ ਰੋਟੀਆਂ ਅਤੇ ਹਲਵਾ ਵੀ ਬਣਾਇਆ ਜਾਂਦਾ ਹੈ।
ਜੇਕਰ ਤੁਸੀਂ ਅੱਡੀਆਂ ਦੇ ਫਟਣ ਤੋਂ ਪਰੇਸ਼ਾਨ ਹੋ ਤਾਂ ਡਾਈਟ ‘ਚ ਕੱਚੇ ਸਿੰਘਾੜੇ ਨੂੰ ਸ਼ਾਮਲ ਕਰੋ, ਇਸ ਨਾਲ ਤੁਹਾਨੂੰ ਜਲਦੀ ਰਾਹਤ ਮਿਲੇਗੀ।
ਜੇਕਰ ਤੁਹਾਨੂੰ ਥਾਇਰਾਈਡ ਹੈ ਤਾਂ ਸਿੰਘਾੜੇ ਨੂੰ ਜਰੂਰ ਖਾਓ , ਇਸ ‘ਚ ਆਇਓਡੀਨ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਤੁਹਾਨੂੰ ਰਾਹਤ ਦਿੰਦੀ ਹੈ।
ਕੱਚੇ ਸਿੰਘਾੜੇ ਦਾ ਭੜਥਾ ਬਣਾ ਕੇ ਦੇਸੀ ਘਿਓ ‘ਚ ਮਿਲਾ ਕੇ ਘੱਟ ਅੱਗ ‘ਤੇ ਪਕਾਓ, ਇਸ ਤਰ੍ਹਾਂ ਖਾਣ ਨਾਲ ਮਰਦਾਂ ਦੀ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ।
ਸਿੰਘਾੜਾ ਦਿਲ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਅਤੇ ਸਿੰਘਾੜਾ ਖਾਣ ਨਾਲ ਤਣਾਅ ਘੱਟ ਹੁੰਦਾ ਹੈ।
ਲਗਾਤਾਰ ਸਿੰਘਾੜਾ ਖਾਣ ਨਾਲ ਕੈਂਸਰ ਦਾ ਖਤਰਾ ਵੀ ਘੱਟ ਜਾਂਦਾ ਹੈ। ਇਸ ‘ਚ ਫੇਰੂਲਿਕ ਐਸਿਡ ਨਾਂ ਦਾ ਐਂਟੀਆਕਸੀਡੈਂਟ ਹੁੰਦਾ ਹੈ, ਜੋ ਕੈਂਸਰ ਸੈੱਲਾਂ ਨੂੰ ਘੱਟ ਜਾਂ ਹੌਲੀ ਕਰਨ ‘ਚ ਫਾਇਦੇਮੰਦ ਹੁੰਦਾ ਹੈ।
ਸਿੰਘਾੜੇ ਵਿੱਚ ਬਹੁਤ ਘੱਟ ਕੈਲੋਰੀ ਹੁੰਦੀ ਹੈ ਅਤੇ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਇਹ ਭਾਰ ਘਟਾਉਣ ਲਈ ਬਹੁਤ ਵਧੀਆ ਹੈ, ਇਸ ਨੂੰ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ।
ਸਿੰਘਾੜਾ ਖਾਣ ਨਾਲ ਹਾਈ ਬੀਪੀ ਅਤੇ ਸਟ੍ਰੋਕ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ।ਰਸੌਲੀ ਵਿੱਚ ਵੀ ਸਿੰਘਾੜਾ ਲਾਭਦਾਇਕ ਹੈ, ਇਹ ਰਸੌਲੀ ਨੂੰ ਵਧਣ ਜਾਂ ਬਣਨ ਤੋਂ ਰੋਕਦਾ ਹੈ।
ਸਿੰਘਾੜਾ ਸੋਜ ਲਈ ਵੀ ਬਹੁਤ ਫਾਇਦੇਮੰਦ ਹੈ, ਇਸ ਵਿਚ ਡਾਇਓਸਮੇਟਿਨ, ਲੂਟੋਲਿਨ, ਫਿਸੇਟਿਨ ਅਤੇ ਟੇਕਟੋਰਿਜਿਨਿਨ ਸਮੇਤ ਬਹੁਤ ਸਾਰੇ ਅਜਿਹੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਮਰੇ ਹੋਏ ਸੈੱਲਾਂ ਨੂੰ ਠੀਕ ਕਰਦੇ ਹਨ ਅਤੇ ਸੋਜ ਨੂੰ ਘੱਟ ਕਰਦੇ ਹਨ।
ਇਹ ਵੀ ਪੜੋ : Tulsi benefits: ਸਿਹਤ ਨੂੰ ਬੇਹੱਦ ਫਾਇਦੇ ਦਿੰਦੀ ਤੁਲਸੀ, ਕਿਹਾ ਜਾਂਦਾ ਰਾਮਬਾਣ, ਜਾਣੋ ਕਿਵੇਂ ਕਰੀਏ ਇਸਤੇਮਾਲ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h