ਚੀਨ ਦੇ ਹੁਨਾਨ ਸੂਬੇ ਦੀ ਰਾਜਧਾਨੀ ਚਾਂਗਸ਼ਾ ਸ਼ਹਿਰ ‘ਚ ਇਕ ਗਗਨਚੁੰਬੀ ਇਮਾਰਤ ‘ਚ ਭਿਆਨਕ ਅੱਗ ਲੱਗ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ।
长沙荷花园电信大厦,但愿没有人员伤亡 pic.twitter.com/oLT35TbazR
— Water (@lengyer) September 16, 2022
ਇਕ ਰਿਪੋਰਟ ਮੁਤਾਬਕ ਮੱਧ ਚੀਨੀ ਸ਼ਹਿਰ ਚਾਂਗਸ਼ਾ ‘ਚ ਸ਼ੁੱਕਰਵਾਰ ਨੂੰ ਇਕ ਸਕਾਈਸਕ੍ਰੈਪਰ ‘ਚ ਅੱਗ ਲੱਗ ਗਈ ਪਰ ਅਜੇ ਤੱਕ ਮਰਨ ਵਾਲਿਆਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ। ਸ਼ਹਿਰ ਦੇ ਅੱਗ ਬੁਝਾਊ ਵਿਭਾਗ ਨੇ ਕਿਹਾ ਕਿ ਉਸ ਨੇ 280 ਫਾਇਰਫਾਈਟਰਾਂ ਨੂੰ ਭੇਜਿਆ, ਜੋ 218 ਮੀਟਰ (720 ਫੁੱਟ) ਉੱਚੀ ਇਮਾਰਤ ‘ਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇੱਕ ਰਿਪੋਰਟ ਦੇ ਅਨੁਸਾਰ, 218-ਮੀਟਰ (715 ਫੁੱਟ) ਇਮਾਰਤ 2000 ਵਿੱਚ ਪੂਰੀ ਹੋਈ ਸੀ। ਚੀਨੀ ਸਰਕਾਰੀ ਮੀਡੀਆ ਨੇ ਪਤਾ ਲਗਾਇਆ ਹੈ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਮੱਧ ਚੀਨੀ ਸ਼ਹਿਰ ਚਾਂਗਸ਼ਾ ਵਿੱਚ ਵਾਪਰੀ। ਇਮਾਰਤ ਨੂੰ ਲੱਗੀ ਭਿਆਨਕ ਅੱਗ ਕਾਰਨ ਕਈ ਦਰਜਨ ਮੰਜ਼ਿਲਾਂ ਆਪਣੀ ਲਪੇਟ ਵਿਚ ਆ ਗਈਆਂ ਅਤੇ ਭਿਆਨਕ ਰੂਪ ਧਾਰਨ ਕਰ ਲਿਆ। ਮੌਕੇ ‘ਤੇ ਧੂੰਏਂ ਦੇ ਕਾਲੇ ਬੱਦਲ ਛਾਏ ਹੋਏ ਸਨ।