Delhi Airport: ਸ਼ੁੱਕਰਵਾਰ ਰਾਤ 9:45 ‘ਤੇ ਦਿੱਲੀ ਹਵਾਈ ਅੱਡੇ ‘ਤੇ ਟੇਕ-ਆਫ ਦੌਰਾਨ ਇੰਡੀਗੋ ਏਅਰਲਾਈਨਜ਼ (indigo Airlines) ਦੇ ਜਹਾਜ਼ ਦੇ ਇੰਜਣ ‘ਚ ਅੱਗ ਲੱਗ ਗਈ। ਖਤਰੇ ਨੂੰ ਭਾਂਪਦੇ ਹੋਏ ਪਾਇਲਟ ਨੇ ਇਸ ਨੂੰ ਰਨਵੇ ‘ਤੇ ਹੀ ਰੋਕ ਲਿਆ। ਇਸ ਵਿੱਚ 184 ਯਾਤਰੀ ਸਵਾਰ ਸਨ। ਸਾਰੇ ਸੁਰੱਖਿਅਤ ਹਨ। ਇੰਡੀਗੋ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਕਨੀਕੀ ਨੁਕਸ ਕਾਰਨ ਚੰਗਿਆੜੀਆਂ ਨਿਕਲੀਆਂ।
As it took off from #IndiraGandhiAirport, an #IndiGo A320 was forced to abandon due to an engine fire. The aircraft's crew and passengers safely deplaned.#IndigoFlight #IndigoFlightFire #Indigoairlines #India #Trendingvideos #Viralvideos pic.twitter.com/PRBhNQJ9hK
— Backchod Indian (@IndianBackchod) October 29, 2022
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਨੂੰ ਜਹਾਜ਼ ‘ਚ ਮੌਜੂਦ ਯਾਤਰੀ ਨੇ ਬਣਾਇਆ ਸੀ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਜਹਾਜ਼ ਟੇਕ ਆਫ ਲਈ ਰਨਵੇ ‘ਤੇ ਦੌੜਦਾ ਹੈ, ਜਦੋਂ ਅਚਾਨਕ ਚੰਗਿਆੜੀਆਂ ਨਿਕਲਣ ਲੱਗੀਆਂ। ਜਲਦੀ ਹੀ ਚੰਗਿਆੜੀ ਅੱਗ ਦਾ ਰੂਪ ਲੈ ਲੈਂਦੀ ਹੈ। ਪਾਇਲਟ ਤੁਰੰਤ ਰਨਵੇਅ ‘ਤੇ ਹੀ ਜਹਾਜ਼ ਨੂੰ ਰੋਕ ਦਿੰਦਾ ਹੈ। ਫਿਰ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਇੱਕ ਦਿਨ ਪਹਿਲਾਂ ਆਕਾਸਾ ਦੀ ਫਲਾਈਟ ਨਾਲ ਪੰਛੀ ਟਕਰਾ ਗਿਆ ਸੀ
ਵੀਰਵਾਰ ਨੂੰ ਅਹਿਮਦਾਬਾਦ ਤੋਂ ਦਿੱਲੀ ਜਾ ਰਹੇ ਆਕਾਸਾ ਏਅਰਲਾਈਨਜ਼ ਦੇ ਜਹਾਜ਼ ਨਾਲ ਇੱਕ ਪੰਛੀ ਟਕਰਾ ਗਿਆ। ਘਟਨਾ ਦੇ ਸਮੇਂ ਬੋਇੰਗ 737 ਮੈਕਸ 8 ਜਹਾਜ਼ ਹਵਾ ਵਿਚ 1900 ਫੁੱਟ ਦੀ ਉਚਾਈ ‘ਤੇ ਸੀ। ਪੰਛੀ ਦੇ ਟਕਰਾਉਣ ਕਾਰਨ ਜਹਾਜ਼ ਦਾ ਅਗਲਾ ਹਿੱਸਾ ਦੱਬ ਗਿਆ।
ਇਹ ਵੀ ਪੜ੍ਹੋ : ਗੁਰਮੀਤ ਰਾਮ ਦੇ ਪੰਜਾਬ ‘ਚ ਡੇਰਾ ਖੋਲ੍ਹਣ ਦੇ ਐਲਾਨ ਤੋਂ ਬਾਅਦ ਸਪੀਕਰ ਸੰਧਵਾਂ ਨੇ ਕਿਹਾ ਪੰਜਾਬ ਨਹੀਂ ਖੁੱਲ੍ਹੇਗਾ ਡੇਰਾ
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ:
Android: https://bit.ly/3VMis0h
IOS: https://apple.co/3F63oER