ਪੰਜਾਬ ਦੇ ਨਾਮਵਰ ਪੱਤਰਕਾਰ ਤੇ ਏਬੀਪੀ ਸਾਂਝਾ ਦੇ ਸੰਪਾਦਰ ਜਗਵਿੰਦਰ ਪਟਿਆਲ ਦੇ ਮਾਤਾ ਸ਼ਾਂਤੀ ਦੇਵੀ ਜਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ।ਅੱਜ ਉਨ੍ਹਾਂ ਦਾ ਸੈਕਟਰ 25 ਦੇ ਸ਼ਮਸ਼ਾਨ ਘਾਟ ‘ਚ ਅੰਮਿਤ ਸਸਕਾਰ ਕੀਤਾ ਗਿਆ।ਦੱਸ ਦੇਈਏ ਕਿ ਪਟਿਆਲ ਪਰਿਵਾਰ ‘ਚੋਂ ਜਗਵਿੰਦਰ ਪਟਿਆਲ ਤੇ ਉਨ੍ਹਾਂ ਦੇ ਭਰਾ ਨਰਿੰਦਰ ਪਟਿਆਲ ਨੇ ਮਾਤਾ ਜੀ ਦੀ ਅਰਥੀ ਨੂੰ ਮੋਢਾ ਦਿੱਤਾ।
ਇਸ ਮੌਕੇ ਵੱਡੀਆਂ ਰਾਜਨੀਤਿਕ ਤੇ ਪ੍ਰਸ਼ਾਸਨਿਕ ਸਖਸ਼ੀਅਤਾਂ ਪਟਿਆਲ ਪਰਿਵਾਰ ਦੇ ਅਕਹਿ ਦੁੱਖ ‘ਚ ਸ਼ਾਮਿਲ ਹੋਈਆਂ।ਵੱਡੀਆਂ ਸਖਸ਼ੀਅਤਾਂ ਜਿਹਨਾਂ ‘ਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਇਸ ਮੌਕੇ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਅਫ਼ਸਰ ਵੀ ਮਾਤਾ ਜੀ ਨੂੰ ਵਿਭਾਗ ਵਲੋਂ ਸ਼ਰਧਾਂਜਲੀ ਭੇਂਟ ਕਰਨ ਪਹੁੰਚੇ।ਇਸ ਤੋਂ ਇਲਾਵਾ ਪੰਜਾਬ ਦੇ ਕਈ ਵੱਡੇ ਮੌਜੂਦਾ ਤੇ ਸਾਬਕਾ ਅਫ਼ਸਰਾਂ ਨੇ ਵੀ ਇਸ ਦੁੱਖ ਦੀ ਘੜੀ ‘ਚ ਪਟਿਆਲਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪੱਤਰਕਾਰ ਭਾਈਚਾਰੇ ਤੋਂ ਵੀ ਕਰੀਬ ਹਰ ਅਦਾਰੇ ‘ਚੋਂ ਪੱਤਰਕਾਰ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਪਹੁੰਚੇ ਜਿਨ੍ਹਾਂ ‘ਚ ਸੀਨੀਅਰ ਪੱਤਰਕਾਰ ਤੇ ਬਾਬੂਸ਼ਾਹੀ ਦੇ ਸੰਪਾਦਕ ਬਲਜੀਤ ਬੱਲੀ, ਨਿਊਜ਼ 18 ਦੇ ਸੰਪਾਦਕ ਜੋਤੀ ਕਮਲ, ਜੀ ਪੰਜਾਬ ਦੇ ਸੰਪਾਦਕ ਦੀਪਕ ਧੀਮਾਨ, ਡੇਲੀ ਵਰਲਡ ਦੇ ਸੰਪਾਦਕ ਮਨੀਸ਼ ਤਿਵਾੜੀ ਤੇ ਪ੍ਰੋ-ਪੰਜਾਬ ਟੀਵੀ ਤੋਂ ਸੰਪਾਦਕ ਯਾਦਵਿੰਦਰ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਸੀਨੀਅਰ ਪੱਤਰਕਾਰ ਤੇ ਟੈਕਨੀਕਲ ਸਟਾਫ ਦੇ ਲੋਕ ਪਹੁੰਚੇ ਹੋਏ ਸਨ।
ਦੱਸਣਯੋਗ ਹੈ ਕਿ ਮਾਤਾ ਸ਼ਾਂਤੀ ਦੇਵੀ ਜੀ 70 ਸਾਲ ਦੀ ਉਮਰ ‘ਚ ਸਵਰਗਵਾਸ ਹੋਏ ਹਨ ਪਟਿਆਲਾ ਭਰਾਵਾਂ ਦੇ ਪਿਤਾ ਜੀ ਛੋਟੀ ਉਮਰ ‘ਚ ਹੀ ਉਨ੍ਹਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ।ਜਿਸ ਤੋਂ ਬਾਅਦ ਮਾਤਾ ਜੀ ਨੇ ਹੀ ਦੋਵੇਂ ਭਰਾਵਾਂ ਤੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ।
ਉਨ੍ਹਾਂ ਨੇ ਸਾਰੇ ਭੈਣ-ਭਰਾਵਾਂ ਨੂੰ ਉੱਚ-ਦਰਜੇ ਦੀ ਪੜ੍ਹਾਈ ਕਰਵਾ ਕੇ ਕਾਬਿਲ ਅਹੁਦਿਆਂ ‘ਤੇ ਪਹੁੰਚਾਇਆ।ਜਿਸ ਸਦਕਾ ਹੀ ਜਗਵਿੰਦਰ ਪਟਿਆਲ ਨੇ ਪੱਤਰਕਾਰੀ ਦੇ ਖੇਤਰ ‘ਚ ਨਾਮਣਾ ਖੱਟਿਆ ਤੇ ਨਰਿੰਦਰ ਪਟਿਆਲ ਚੰਡੀਗੜ੍ਹ ਪੁਲਿਸ ‘ਚ ਉੱਚ-ਅਹੁਦੇ ‘ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h