Punjabi girl murder in Canada: ਸ਼ਨਿੱਚਰਵਾਰ ਨੂੰ ਮਿਸੀਸਾਗਾ ਦੇ ਗੈਸ ਸਟੇਸ਼ਨ ‘ਤੇ 21 ਸਾਲਾ ਪੰਜਾਬੀ ਲੜਕੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਹੁਣ ਉਸ ਦੇ ਪੰਜਾਬ ਸਥਿਤ ਮਾਪਿਆਂ ਦਾ ਬਿਆਨ ਸਾਹਮਣੇ ਆਇਆ ਹੈ। ਆਪਣੀ ਧੀ ਦੇ ਜਾਣ ਦਾ ਦਰਦ ਸਹਾਰ ਰਹੇ ਮਾਪਿਆਂ ਦਾ ਕਹਿਣਾ ਹੈ ਕਿ ਟੀਨੇਜਰ ਵਜੋਂ ਆਪਣੀ ਲੜਕੀ ਨੂੰ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਭੇਜਣ ਦਾ ਉਨ੍ਹਾਂ ਨੂੰ ਬਹੁਤ ਅਫਸੋਸ ਹੈ।
ਉਨ੍ਹਾਂ ਕਿਹਾ ਕਿ ਆਪਣੀ ਬੇਟੀ ਪਵਨਪ੍ਰੀਤ ਕੌਰ ਨੂੰ ਬਿਹਤਰ ਜ਼ਿੰਦਗੀ ‘ਤੇ ਨਵੇਂ ਮੌਕੇ ਦੇਣ ਦੇ ਜਿਹੜੇ ਸੁਪਨੇ ਉਨ੍ਹਾਂ ਵੇਖੇ ਸੀ ਉਹ ਕ੍ਰੈਡਿਟਵਿਊ ਤੇ ਬ੍ਰਿਟੇਨੀਆ ਰੋਡਜ਼ ਉੱਤੇ ਸਥਿਤ ਪੈਟਰੋ ਕੈਨੇਡਾ ਸਟੇਸ਼ਨ ਉੱਤੇ ਉਸ ਦੇ ਕਤਲ ਕੀਤੇ ਜਾਣ ਨਾਲ ਬੁਰੀ ਤਰ੍ਹਾਂ ਟੁੱਟ ਗਏ ਹਨ।
ਪੁਲਿਸ ਨੇ ਦੱਸਿਆ ਕਿ ਪਵਨਪ੍ਰੀਤ ਗੈਸ ਸਟੇਸ਼ਨ ‘ਤੇ ਰਾਤ ਦੀ ਸਿ਼ਫਟ ਵਿੱਚ ਕੰਮ ਕਰ ਰਹੀ ਸੀ ਜਦੋਂ ਇਹ ਘਟਨਾ ਵਾਪਰੀ। ਮੀਡੀਆ ਨਾਲ ਗੱਲ ਕਰਦਿਆਂ ਪਵਨਪ੍ਰੀਤ ਦੀ ਮਾਂ ਜਸਵੀਰ ਕੌਰ ਨੇ ਕਿਹਾ ਕਿ ਸਾਨੂੰ ਕਦੇ ਵੀ ਆਪਣੀ ਬੱਚੀ ਨੂੰ ਪੜ੍ਹਾਈ ਲਈ ਕੈਨੇਡਾ ਨਹੀਂ ਸੀ ਭੇਜਣਾ ਚਾਹੀਦਾ ਸਗੋਂ ਆਪਣੇ ਕੋਲ ਹੀ ਰੱਖਣਾ ਚਾਹੀਦਾ ਸੀ।
ਪਵਨਪ੍ਰੀਤ ਦੇ ਪਿਤਾ ਦਵਿੰਦਰ ਸਿੰਘ ਨੇ ਦੱਸਿਆ “ਅਸੀਂ ਸਿਰਫ਼ ਆਪਣੀ ਧੀ ਲਈ ਇਨਸਾਫ਼ ਚਾਹੁੰਦੇ ਹਾਂ। ਅਸੀਂ ਆਪਣੀ ਧੀ ਨੂੰ ਵਾਪਸ ਨਹੀਂ ਲਿਆ ਸਕਦੇ, ਇਸ ਲਈ ਅਸੀਂ ਚਾਹੁੰਦੇ ਹਾਂ ਕਿ ਕਾਤਲ ਲੱਭਿਆ ਜਾਵੇ। ਜਿਸ ਧੀ ਨੂੰ ਅਸੀਂ ਪਾਲਿਆ ਹੈ, ਉਹ ਸਾਡੇ ਕੋਲ ਕਦੇ ਵਾਪਸ ਨਹੀਂ ਆਵੇਗੀ।”
ਪੁਲਿਸ ਦਾ ਕਹਿਣਾ ਹੈ ਕਿ ਉਹ ਮੰਨ ਕੇ ਚੱਲ ਰਹੇ ਹਨ ਕਿ ਇਹ ਕਤਲ ਪਵਨਪ੍ਰੀਤ ਨੂੰ ਨਿਸ਼ਾਨਾ ਬਣਾ ਕੇ ਹੀ ਕੀਤਾ ਗਿਆ ਪਰ ਇਸ ਪਿੱਛੇ ਕਾਰਨ ਕੀ ਸੀ ਇਸ ਦੀ ਉਹ ਭਾਲ ਕਰ ਰਹੇ ਹਨ।
ਇਹ ਵੀ ਪੜ੍ਹੋ: ਕਾਰ ਅਤੇ ਬੱਸ ਦਰਮਿਆਨ ਹੋਈ ਭਿਆਨਕ ਟੱਕਰ, ਕਾਰ ਦੇ ਉੱਡੇ ਚੀਥੜੇ-ਬੱਸ ਪਲਟੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h