ਮਹਾਰਾਣੀ ਐਲਿਜ਼ਾਬੇਥ ਦੀ ਮੌਤ ਤੋਂ ਬਾਅਦ ਹੁਣ ਬ੍ਰਿਟੇਨ ਦੀ ਕਰੰਸੀ ‘ਤੇ ਕਿੰਗ ਚਾਰਲਸ ਦੀ ਤਸਵੀਰ ਛਾਪੀ ਜਾਵੇਗੀ। ਬ੍ਰਿਟੇਨ ਦੇ ਸੈਂਟਰਲ ਬੈਂਕ ਨੇ ਮੰਗਲਵਾਰ ਨੂੰ ਇੰਗਲੈਂਡ ਦੇ ਕਰੰਸੀ ਨੋਟਾਂ ਦਾ ਡਿਜ਼ਾਈਨ ਨਵੇਂ ਰੂਪ ਨਾਲ ਜਾਰੀ ਕੀਤਾ। ਇਨ੍ਹਾਂ ਨੋਟਾਂ ‘ਤੇ ਕਿੰਗ ਚਾਰਲਸ ਦੀ ਤਸਵੀਰ ਛਪੀ ਹੋਈ ਹੈ।
ਬੀਬੀਸੀ ਦੀ ਰਿਪੋਰਟ ਮੁਤਾਬਕ ਬੈਂਕ ਆਫ਼ ਇੰਗਲੈਂਡ ਵੱਲੋਂ ਜਾਰੀ ਕੀਤੇ ਗਏ ਨਵੇਂ ਨੋਟਾਂ ‘ਤੇ ਮਹਾਰਾਣੀ ਦੀ ਤਸਵੀਰ ਦੀ ਥਾਂ ਰਾਜਾ ਚਾਰਲਸ ਦੀ ਤਸਵੀਰ ਲਗਾਈ ਜਾਵੇਗੀ। ਬਾਕੀ ਚੀਜ਼ਾਂ ਜਿਵੇਂ ਹਨ ਉਸੇ ਤਰ੍ਹਾਂ ਹੀ ਰਹਿਣਗੀਆਂ।
ਸ਼ਾਹੀ ਪਰਿਵਾਰ ਦੀ ਮੰਗ – ਹੋਰ ਨੋਟ ਨਾ ਛਾਪੋ
ਚਾਰਲਸ ਸਤੰਬਰ ਵਿੱਚ ਆਪਣੀ ਮਾਂ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਰਾਜਾ ਬਣਿਆ। ਬੈਂਕ ਨੇ ਰਾਜਾ ਚਾਰਲਸ ਦੀ ਫੋਟੋ ਵਾਲੇ ਨੋਟ ਛਾਪਣ ਤੋਂ ਪਹਿਲਾਂ ਸ਼ਾਹੀ ਪਰਿਵਾਰ ਨਾਲ ਗੱਲਬਾਤ ਕੀਤੀ। ਸ਼ਾਹੀ ਪਰਿਵਾਰ ਦਾ ਕਹਿਣਾ ਹੈ ਕਿ ਕਿੰਗ ਚਾਰਲਸ ਦੀ ਤਸਵੀਰ ਵਾਲੇ ਨੋਟ ਸਿਰਫ ਫਟੇ ਨੋਟਾਂ ਨੂੰ ਬਦਲਣ ਅਤੇ ਬਜ਼ਾਰ ਵਿੱਚ ਕਰੰਸੀ ਦੀ ਮੰਗ ਨੂੰ ਪੂਰਾ ਕਰਨ ਲਈ ਹੀ ਛਾਪੇ ਜਾਣੇ ਚਾਹੀਦੇ ਹਨ। ਤਾਂ ਜੋ ਇਸ ‘ਤੇ ਜ਼ਿਆਦਾ ਖਰਚ ਨਾ ਹੋਵੇ ਅਤੇ ਵਾਤਾਵਰਨ ਨੂੰ ਘੱਟ ਨੁਕਸਾਨ ਹੋਵੇ।
ਪੁਰਾਣੇ ਨੋਟ ਸਵੀਕਾਰ ਨਹੀਂ ਕੀਤੇ ਜਾਣਗੇ
ਕਿੰਗ ਚਾਰਲਸ ਦੀ ਫੋਟੋ £5, £10, £20 ਅਤੇ £50 ਦੇ ਨੋਟਾਂ ‘ਤੇ ਦਿਖਾਈ ਦੇਵੇਗੀ। ਜਿਸ ਦਾ ਸਰਕੂਲੇਸ਼ਨ ਸਾਲ 2024 ਤੋਂ ਸ਼ੁਰੂ ਹੋਵੇਗਾ। ਬੈਂਕ ਆਫ ਇੰਗਲੈਂਡ ਨੇ ਕਿਹਾ ਕਿ ਇਸ ਨਾਲ ਮਹਾਰਾਣੀ ਐਲਿਜ਼ਾਬੇਥ ਦੀ ਫੋਟੋ ਵਾਲੇ ਕਰੰਸੀ ਨੋਟਾਂ ਦੀ ਵੈਧਤਾ ‘ਤੇ ਕੋਈ ਅਸਰ ਨਹੀਂ ਪਵੇਗਾ। ਉਹ ਯੂਕੇ ਵਿੱਚ ਵਰਤੇ ਜਾਂਦੇ ਰਹਿਣਗੇ।
ਨੋਟ ‘ਤੇ 10 ਸਾਲ ਪੁਰਾਣੀ ਫੋਟੋ ਛਪੀ ਹੋਵੇਗੀ
ਨਿਊਜ਼ ਏਜੰਸੀ ਏਐਫਪੀ ਮੁਤਾਬਕ ਨਵੇਂ ਰਾਜਾ ਚਾਰਲਸ ਦੀ ਕਰੀਬ 10 ਸਾਲ ਪੁਰਾਣੀ ਫੋਟੋ ਛਾਪੀ ਜਾਵੇਗੀ। ਇਸ ਫੋਟੋ ਨੂੰ ਸ਼ਾਹੀ ਪਰਿਵਾਰ ਨੇ 2013 ਵਿੱਚ ਜਨਤਕ ਕੀਤਾ ਸੀ। ਹਾਲ ਹੀ ਦੇ ਮਹੀਨਿਆਂ ਵਿੱਚ ਅੰਤਿਮ ਰੂਪ ਦਿੱਤੇ ਨਵੇਂ ਡਿਜ਼ਾਈਨ ਨੂੰ ਕਿੰਗ ਚਾਰਲਸ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ। ਇਹ ਨੋਟ 2023 ਦੀ ਪਹਿਲੀ ਛਿਮਾਹੀ ਤੋਂ ਵੱਡੇ ਪੱਧਰ ‘ਤੇ ਛਾਪੇ ਜਾਣਗੇ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h