ਪੰਜਾਬ ਸਰਕਾਰ ਵੱਲੋਂ ਡੀ ਐਸ ਪਟਵਾਲੀਆ ਨੁੰ ਨਵਾਂ ਐਡਵੋਕੇਟ ਜਨਰਲ ਨਿਯੁਕਤ ਕਰਨ ’ਤੇ ਹਾਲ ਦੀ ਘੜੀ ਬਰੇਕਾਂ ਲੱਗਣ ਦੀ ਖਬਰ ਹੈ । ਇਹ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਨਾਂ ਤਾਂ ਰਸਮੀ ਹੁਕਮ ਹੀ ਜਾਰੀ ਹੋਏ ਹਨ ਅਤੇ ਨਾਂ ਹੀ ਸਰਕਾਰੀ ਤੌਰ ਤੇ ਇਹ ਪੁਸ਼ਟੀ ਹੋਈ ਹੈ ਕਿ ਰਾਜ ਭਵਨ ਨੂੰ ਪ੍ਰਵਾਨਗੀ ਲਈ ਫਾਇਲ ਭੇਜੀ ਗਈ ਹੈ ਜਾਂ ਨਹੀਂ । ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਤਕ ਇਹ ਫਾਇਲ ਰਾਜ ਭਵਨ ਨਹੀਂ ਭੇਜੀ ਗਈ ਸੀ |
ਇਹ ਵੀ ਪਤਾ ਲੱਗਾ ਹੈ ਕਿ ਪਹਿਲਾਂ ਪਟਵਾਲੀਆਂ ਦੀ ਨਿਯੁਕਤੀ ਲਈ ਅਸੂਲੀ ਤੌਰ ’ਤੇ ਸਹਿਮਤੀ ਹੋ ਗਈ ਸੀ ਪਰ ਬਾਅਦ ਵਿਚ ਇਸ ’ਤੇ ਇਤਰਾਜ਼ ਉਠ ਗਏ। ਇਹ ਵੀ ਪਤਾ ਲੱਗਾ ਹੈ ਕਿ ਮਾਮਲਾ ਹਾਈ ਕਮਾਂਡ ਦੇ ਵੀ ਧਿਆਨ ਵਿਚ ਆ ਗਿਆ ਹੈ। ਹੁਣ ਦੇਖਣ ਹੈ ਇਹ ਅੱਜ ਸੀ ਐਮ ਦੇ ਦਿੱਲੀ ਤੋਂ ਪਰਤਣ ਤੋਂ ਬਾਅਦ ਨਵੇਂ ਏ ਜੀ ਬਾਰੇ ਅੰਤਿਮ ਨਿਰਣਾ ਕੀ ਹੁੰਦਾ ਹੈ |