ਸ਼ੁੱਕਰਵਾਰ, ਅਪ੍ਰੈਲ 17, 2026 01:05 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਸਿਨੇਮਾ ਦੀ ਦਿਸ਼ਾ ਬਦਲ ਦੇਵੇਗਾ ਏਆਈ, ਪਰ ਮਨੁੱਖੀ ਜਜ਼ਬਾਤਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ: ਕੌਮੀ ਪੁਰਸਕਾਰ ਜੇਤੂ ਫ਼ਿਲਮਸਾਜ਼ ਮਧੁਰ ਭੰਡਾਰਕਰ

ਏਆਈ ਅਤੇ ਤੇਜ਼ੀ ਨਾਲ ਬਦਲਦੀ ਤਕਨਾਲੋਜੀ ਦੇ ਨਾਲ, ਅਸੀਂ ਫ਼ਿਲਮ ਮੇਕਿੰਗ ਦੇ ਇੱਕ ਨਵੇਂ ਦੌਰ ਵਿੱਚ ਕਦਮ ਰੱਖ ਰਹੇ ਹਾਂ। ਅਗਲੇ ਪੰਜ ਸਾਲਾਂ ਵਿੱਚ ਚੀਜ਼ਾਂ ਹੋਰ ਵੀ ਜ਼ਿਆਦਾ ਬਦਲ ਜਾਣਗੀਆਂ, ਇਸ ਲਈ ਸਾਨੂੰ ਲਗਾਤਾਰ ਖ਼ੁਦ ਨੂੰ ਨਵੇਂ ਸਿਰੇ ਤੋਂ ਤਰਾਸ਼ਦੇ ਰਹਿਣਾ ਪਵੇਗਾ ਅਤੇ ਬਦਲਦੇ ਹਾਲਾਤਾਂ ਮੁਤਾਬਕ ਢਲਣਾ ਹੋਵੇਗਾ।

by Pro Punjab Tv
ਅਪ੍ਰੈਲ 17, 2026
in Featured News, ਸਿੱਖਿਆ
0

ਏਆਈ ਅਤੇ ਤੇਜ਼ੀ ਨਾਲ ਬਦਲਦੀ ਤਕਨਾਲੋਜੀ ਦੇ ਨਾਲ, ਅਸੀਂ ਫ਼ਿਲਮ ਮੇਕਿੰਗ ਦੇ ਇੱਕ ਨਵੇਂ ਦੌਰ ਵਿੱਚ ਕਦਮ ਰੱਖ ਰਹੇ ਹਾਂ। ਅਗਲੇ ਪੰਜ ਸਾਲਾਂ ਵਿੱਚ ਚੀਜ਼ਾਂ ਹੋਰ ਵੀ ਜ਼ਿਆਦਾ ਬਦਲ ਜਾਣਗੀਆਂ, ਇਸ ਲਈ ਸਾਨੂੰ ਲਗਾਤਾਰ ਖ਼ੁਦ ਨੂੰ ਨਵੇਂ ਸਿਰੇ ਤੋਂ ਤਰਾਸ਼ਦੇ ਰਹਿਣਾ ਪਵੇਗਾ ਅਤੇ ਬਦਲਦੇ ਹਾਲਾਤਾਂ ਮੁਤਾਬਕ ਢਲਣਾ ਹੋਵੇਗਾ। ਏਆਈ ਸਾਡੇ ਲਈ ਬਹੁਤ ਵਧੀਆ ਹੈ, ਪਰ ਮੇਰਾ ਅੱਜ ਵੀ ਇਹ ਮੰਨਣਾ ਹੈ ਕਿ ਇਨਸਾਨੀ ਛੋਹ ਦੇ ਬਿਨਾਂ ਏਆਈ ਵਧੀਆ ਕੰਮ ਨਹੀਂ ਕਰੇਗਾ, ਕਿਉਂਕਿ ਕਹਾਣੀ ਸੁਣਾਉਣਾ ਇੱਕ ਕਲਾ ਹੈ ਅਤੇ ਇਸ ਨੂੰ ਇਨਸਾਨੀ ਜਜ਼ਬਾਤਾਂ ਵਿੱਚ ਬਿਆਨ ਕਰਕੇ ਹੀ ਅਸੀਂ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਸਕਦੇ ਹਾਂ ਅਤੇ ਇਨਸਾਨੀ ਜਜ਼ਬਾਤਾਂ ਦੀ ਜਗ੍ਹਾ ਕੋਈ ਹੋਰ ਨਹੀਂ ਲੈ ਸਕਦਾ।” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਦਮ ਸ਼੍ਰੀ ਅਤੇ ਕੌਮੀ ਪੁਰਸਕਾਰ ਨਾਲ ਸਨਮਾਨਿਤ ਫ਼ਿਲਮਸਾਜ਼ ਮਧੁਰ ਭੰਡਾਰਕਰ ਨੇ ਵੀਰਵਾਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਵਿਖੇ ਦੋ ਦਿਨਾਂ ਤੱਕ ਚੱਲੇ ਸਾਹਿਤ ਉਤਸਵ ‘ਲਿਟਵਰਸ’ ਦੇ ਸਮਾਪਤੀ ਸਮਾਰੋਹ ਦੌਰਾਨ ਕੀਤਾ।
ਦੱਸਣਯੋਗ ਹੈ ਕਿ ਮਸ਼ਹੂਰ ਫ਼ਿਲਮਸਾਜ਼ ਭੰਡਾਰਕਰ ਇੱਕ ਸਾਹਿਤ ਉਤਸਵ ਦੌਰਾਨ ਬੋਲ ਰਹੇ ਸਨ, ਜਿਸ ਵਿੱਚ ਦੇਸ਼ ਭਰ ਤੋਂ ਆਏ ਨਾਮਵਰ ਕਲਾਕਾਰਾਂ, ਸਾਹਿਤਕਾਰਾਂ, ਲੇਖਕਾਂ ਅਤੇ ਕਵੀਆਂ ਦੇ ਨਾਲ ਨਾਲ ਉੱਭਰਦੇ ਕਲਾਕਾਰਾਂ (ਵਿਿਦਿਆਰਥੀਆਂ) ਨੇ ਵੀ ਯੂਨੀਵਰਸਿਟੀ ਕੈਂਪਸ ਵਿੱਚ ਕਰਵਾਏ ਗਏ ਦੋ ਰੋਜ਼ਾ ਉਤਸਵ ਦੌਰਾਨ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ।
ਪ੍ਰਸਿੱਧ ਫ਼ਿਲਮਸਾਜ਼ ਮਧੁਰ ਭੰਡਾਰਕਰ ਤੋਂ ਇਲਾਵਾ, ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਸਾਬਕਾ ਲੈਫ਼ਟੀਨੈਂਟ ਜਨਰਲ ਪੀਵੀਐਸਐਮ, ਏਵੀਐਸਐਮ (ਬਾਰ) ਕੇਜੇ ਸਿੰਘ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ।
ਸਮਾਜ ‘ਤੇ ਸਿਨੇਮਾ ਦੇ ਪ੍ਰਭਾਵ ਬਾਰੇ ਗੱਲ ਕਰਦਿਆਂ, ਨੈਸ਼ਨਲ ਐਵਾਰਡ ਜੇਤੂ ਫ਼ਿਲਮਸਾਜ਼ ਮਧੁਰ ਭੰਡਾਰਕਰ ਨੇ ਕਿਹਾ, “ਭਾਰਤ ਵਿੱਚ ਸਿਨੇਮਾ ਦਾ ਲੋਕਾਂ ਨਾਲ ਇੱਕ ਡੂੰਘਾ ਭਾਵਨਾਤਮਕ ਜੁੜਾਅ ਹੈ। ਇਹ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ ਅਤੇ ਉਨ੍ਹਾਂ ਦੇ ਦਿਲਾਂ ਵਿੱਚ ਉੱਤਰਦਾ ਹੈ। ਪਰ ਮੇਰਾ ਮੰਨਣਾ ਹੈ ਕਿ ਫ਼ਿਲਮਾਂ ਨੂੰ ਆਪਣੇ ਪ੍ਰਭਾਵ ਅਤੇ ਵਪਾਰਕ (ਕਮਰਸ਼ੀਅਲ) ਸਫ਼ਲਤਾ ਦੇ ਵਿਚਾਲੇ ਇੱਕ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ, ਕਿਉਂਕਿ ਫ਼ਿਲਮ ਬਣਾਉਣਾ ਸਿਰਫ਼ ਇੱਕ ਕਲਾ ਨਹੀਂ, ਬਲਕਿ ਇੱਕ ਬਿਜ਼ਨਸ ਵੀ ਹੈ। ਇਸ ਵਿੱਚ ਬਹੁਤ ਦਾਅ ‘ਤੇ ਲੱਗਿਆ ਹੁੰਦਾ ਹੈ, ਇਸ ਲਈ ਫ਼ਿਲਮ ਇੰਡਸਟਰੀ ਸ਼ੇਅਰ ਬਾਜ਼ਾਰ ਨਾਲੋਂ ਵੀ ਵੱਡਾ ਜੂਆ ਹੈ। ਕਿਉਂਕਿ ਜੇਕਰ ਕੋਈ ਫ਼ਿਲਮ ਫ਼ਲਾਪ ਹੋ ਜਾਂਦੀ ਹੈ ਤਾਂ ਇਸ ਦਾ ਸਿੱਧਾ ਅਸਰ ਭਵਿੱਖ ਦੇ ਨਿਵੇਸ਼ ‘ਤੇ ਪੈਂਦਾ ਹੈ। ਜਦੋਂ ਮੈਂ ਫ਼ਿਲਮ ਬਣਾਉਂਦਾ ਹਾਂ, ਤਾਂ ਮੈਂ ਜੋ ਕੁੱਝ ਵੀ ਦਿਖਾਉਂਦਾ ਹਾਂ, ਉਸ ਦਾ ਲਗਭਗ 70 ਫ਼ੀਸਦੀ ਹਿੱਸਾ ਅਸਲ ਜ਼ਿੰਦਗੀ ਦੀਆਂ ਕਹਾਣੀਆਂ ‘ਤੇ ਆਧਾਰਤ ਹੁੰਦਾ ਹੈ ਅਤੇ ਬਾਕੀ 30 ਫ਼ੀਸਦੀ ਹਿੱਸੇ ਨੂੰ ਕਹਾਣੀ ਨੂੰ ਦਿਲਚਸਪ ਬਣਾਉਣ ਲਈ ਥੋੜਾ ਨਾਟਕੀ ਰੂਪ ਦਿੱਤਾ ਜਾਂਦਾ ਹੈ, ਪਰ ਇਸ ਦੇ ਬਾਵਜੂਦ ਹਮੇਸ਼ਾ ਇੱਕ ਜ਼ਿੰਮੇਵਾਰੀ ਬਣੀ ਰਹਿੰਦੀ ਹੈ ਕਿ ਤੁਸੀਂ ਉਸ ਨੂੰ ਇਸ ਤਰ੍ਹਾਂ ਪੇਸ਼ ਕਰੋ ਕਿ ਉਸ ਨਾਲ ਬੇਵਜ੍ਹਾ ਕੋਈ ਵਿਵਾਦ ਖੜਾ ਨਾ ਹੋਵੇ ਅਤੇ ਫ਼ਿਰ ਵੀ ਉਹ ਸੱਚਾਈ ਨੂੰ ਸਾਹਮਣੇ ਲਿਆ ਸਕੇ। ਸਿਨੇਮਾ ਵਿੱਚ ਲੋਕਾਂ ਦੀ ਸੋਚ ਬਦਲਣ ਦੀ ਤਾਕਤ ਹੁੰਦੀ ਹੈ। ਪਿਛਲੇ ਕੁੱਝ ਸਾਲਾਂ ਵਿੱਚ, ਸੱਤਿਆਜੀਤ ਰੇ, ਗੋਵਿੰਦ ਨਹਿਲਾਨੀ ਅਤੇ ਸ਼ਾਮ ਬੈਨੇਗਲ ਵਰਗੇ ਕਈ ਫ਼ਿਲਮਸਾਜ਼ਾਂ ਨੇ ਅਜਿਹੀਆਂ ਸਾਰਥਕ ਫ਼ਿਲਮਾਂ ਬਣਾਈਆਂ ਹਨ, ਜੋ ਦਰਸ਼ਕਾਂ ਨੂੰ ਸਿੱਧਾ ਸਮਾਜ ਦੀ ਅਸਲੀਅਤ ਨਾਲ ਜੋੜ ਕੇ ਉਨ੍ਹਾਂ ਦੇ ਦਿਲਾਂ ਉੱਪਰ ਡੂੰਘੀ ਛਾਪ ਛੱਡਦੀਆਂ ਹਨ।”
ਭੰਡਾਰਕਰ ਨੇ ਅੱਗੇ ਕਿਹਾ, “ਸਫ਼ਲਤਾ ਕਦੇ ਵੀ ਹਮੇਸ਼ਾ ਲਈ ਨਹੀਂ ਹੁੰਦੀ। ਇਹ ਆਉਂਦੀ ਜਾਂਦੀ ਰਹਿੰਦੀ ਹੈ। ਇਸ ਲਈ ਖ਼ੁਦ ‘ਤੇ ਵਿਸ਼ਵਾਸ ਅਤੇ ਮਨ ਵਿੱਚ ਪੱਕਾ ਇਰਾਦਾ ਰੱਖਣਾ ਸਭ ਤੋਂ ਜ਼ਰੂਰੀ ਹੈ। ਜਦੋਂ ਤੁਸੀਂ ਦੁਨੀਆ ਵਿੱਚ ਕਦਮ ਰੱਖਦੇ ਹੋ, ਤਾਂ ਤੁਹਾਨੂੰ ਹਰ ਖੇਤਰ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਫ਼ਿਰ ਭਾਵੇਂ ਉਹ ਫ਼ਿਲਮ ਮੇਕਿੰਗ ਹੋਵੇ, ਕਾਰੋਬਾਰ ਹੋਵੇ, ਜਾਂ ਫ਼ਿਰ ਕੁੱਝ ਹੋਰ। ਤੁਹਾਡੇ ਰਾਹ ਵਿੱਚ ਰੁਕਾਵਟਾਂ ਆਉਣਗੀਆਂ ਅਤੇ ਤੁਹਾਡੀ ਆਲੋਚਨਾ ਵੀ ਹੋਵੇਗੀ, ਪਰ ਤੁਹਾਨੂੰ ਬੱਸ ਅੱਗੇ ਵਧਦੇ ਰਹਿਣਾ ਹੈ। ਕਿਸੇ ਵੀ ਖੇਤਰ ਵਿੱਚ, ਜਾਂ ਤਾਂ ਤੁਹਾਨੂੰ ਸਭ ਤੋਂ ਵੱਖਰਾ ਹੋਣਾ ਪਵੇਗਾ, ਜਾਂ ਫ਼ਿਰ ਸਭ ਤੋਂ ਬਿਹਤਰ ਬਣਨਾ ਪਵੇਗਾ।”
ਭੰਡਾਰਕਰ ਨੇ ਅਧਿਆਤਮਕਤਾ, ਯਾਤਰਾ ਅਤੇ ਅਸਲ ਦੁਨੀਆ ਦੇ ਤਜਰਬਿਆਂ ਰਾਹੀਂ ਜ਼ਮੀਨ ਨਾਲ ਜੁੜੇ ਰਹਿਣ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ ਅਤੇ ਇਸ ਨੂੰ ਰਚਨਾਤਮਕ ਸਪੱਸ਼ਟਤਾ ਅਤੇ ਸੰਤੁਲਨ ਲਈ ਜ਼ਰੂਰੀ ਦੱਸਿਆ। ਉਨ੍ਹਾਂ ਨੇ ਨਵੀਆਂ ਸ਼ੈਲੀਆਂ ਨੂੰ ਆਜ਼ਮਾਉਣ ਦੀ ਇੱਛਾ ਵੀ ਜ਼ਾਹਰ ਕੀਤੀ, ਖ਼ਾਸ ਕਰਕੇ ਇੱਕ ਅਜਿਹੀ ਐਕਸ਼ਨ ਫ਼ਿਲਮ ਜੋ ਅਸਲੀਅਤ ‘ਤੇ ਆਧਾਰਤ ਹੋਵੇ ਅਤੇ ਜਿਸ ਦੀ ਕਹਾਣੀ ਵਧੀਆ ਹੋਵੇ।
ਜੰਗ ਅਤੇ ਸਾਹਿਤ ਵਿਸ਼ੇ ‘ਤੇ ਕਰਵਾਏ ਗਏ ਇੱਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਸਾਬਕਾ ਕਮਾਂਡਰ (ਲੈਫ਼ਟੀਨੈਂਟ ਜਨਰਲ) ਪੀਵੀਐਸਐਮ ਈਵੀਐਸਐਮ (ਬਾਰ) ਕੇਜੇ ਸਿੰਘ ਨੇ ਕਿਹਾ, “ਜ਼ਿੰਦਗੀ ਯੂਨੀਵਰਸਿਟੀ ਦੀ ਪੜ੍ਹਾਈ ਦੇ ਸਿਲੇਬਸ ਵਾਂਗ ਨਹੀਂ ਚੱਲਦੀ। ਜ਼ਿੰਦਗੀ ਤੁਹਾਡੇ ਸਾਹਮਣੇ ਅਜਿਹੀਆਂ ਚੁਣੌਤੀਆਂ ਪੇਸ਼ ਕਰਦੀ ਹੈ, ਜੋ ਤੁਹਾਡੀਆਂ ਸਿੱਖੀਆਂ ਹੋਈਆਂ ਗੱਲਾਂ ਤੋਂ ਬਿਲਕੁਲ ਵੱਖਰੀਆਂ ਹੁੰਦੀਆਂ ਹਨ। ਜੰਗ ਵੀ ਕੁੱਝ ਅਜਿਹੀ ਚੀਜ਼ ਹੈ। ਇਹ ਕਦੇ ਵੀ ਸਿੱਧੀ ਸਾਦੀ ਜਾਂ ਪਹਿਲਾਂ ਤੋਂ ਅੰਦਾਜ਼ਾ ਲਗਾ ਕੇ ਨਹੀਂ ਚੱਲਦੀ। ਇਸ ਵਿੱਚ ਸਿਰਫ਼ ਇਹੀ ਗੱਲ ਮਾਇਨੇ ਨਹੀਂ ਰੱਖਦੀ ਕਿ ਜੰਗ ਦੇ ਮੈਦਾਨ ਵਿੱਚ ਕੀ ਵਾਪਰਾ ਹੈ, ਬਲਕਿ ਇਹ ਵੀ ਮਹੱਤਵਪੂਰਨ ਹੈ ਕਿ ਉਸ ਦੀ ਯੋਜਨਾ ਕਿਵੇਂ ਬਣਾਈ ਜਾਂਦੀ ਹੈ, ਉਸ ਨੂੰ ਸਮਝਿਆ ਕਿਵੇਂ ਜਾਂਦਾ ਹੈ ਅਤੇ ਉਸ ਨੂੰ ਕਿਸ ਤਰ੍ਹਾਂ ਯਾਦ ਰੱਖਿਆ ਜਾਂਦਾ ਹੈ।
ਉਨ੍ਹਾਂ ਨੇ ਅੱਗੇ ਕਿਹਾ, “ਅਸੀਂ ਅਕਸਰ ਸੋਚਦੇ ਹਾਂ ਕਿ ਫ਼ੌਜ ਅਤੇ ਸਾਹਿਤ ਇੱਕ ਦੂਜੇ ਦੇ ਉਲਟ ਹਨ। ਪਰ ਅਸਲ ਵਿੱਚ ਇਹ ਆਪਸ ਵਿੱਚ ਡੂੰਘਾਈ ਨਾਲ ਜੁੜੇ ਹੋਏ ਹਨ। ਸੰਘਰਸ਼, ਤਣਾਅ ਅਤੇ ਦਬਾਅ ਦੇ ਸਮੇਂ, ਲੋਕ ਅਕਸਰ ਆਪਣੇ ਅੰਦਰ ਨਵੇਂ ਵਿਚਾਰਾਂ ਅਤੇ ਰਚਨਾਤਮਕਤਾ ਨੂੰ ਖੋਜ ਲੈਂਦੇ ਹਨ। ਇਹ ਪਲ ਨਾ ਸਿਰਫ਼ ਰਣਨੀਤੀਆਂ ਨੂੰ ਰੂਪ ਦਿੰਦੇ ਹਨ, ਬਲਕਿ ਸ਼ਕਤੀਸ਼ਾਲੀ ਕਹਾਣੀਆਂ ਅਤੇ ਸੁਪਨਿਆ ਨੂੰ ਵੀ ਘੜਦੇ ਹਨ।”
ਕੇਜੇ ਸਿੰਘ ਨੇ ਇਹ ਵੀ ਕਿਹਾ, “ਜੰਗਾਂ ਨੂੰ ਸਿਰਫ਼ ਇਸ ਗੱਲ ਤੋਂ ਯਾਦ ਨਹੀਂ ਕੀਤਾ ਜਾਂਦਾ ਕਿ ਜ਼ਮੀਨ ‘ਤੇ ਕੌਣ ਜਿੱਤਿਆ, ਬਲਕਿ ਇਸ ਗੱਲ ਤੋਂ ਵੀ ਯਾਦ ਕੀਤਾ ਜਾਂਦਾ ਹੈ ਕਿ ਕਹਾਣੀ ਕਿਵੇਂ ਸੁਣਾਈ। ਕਿਸੇ ਸੰਘਰਸ਼ ਬਾਰੇ ਲੋਕ ਕੀ ਮੰਨਦੇ ਹਨ। ਇਸ ਨੂੰ ਤੈਅ ਕਰਨ ਵਿੱਚ ਕਹਾਣੀਆਂ, ਮੀਡੀਆ ਅਤੇ ਲੋਕਾਂ ਦੀ ਸੋਚ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਇਸੇ ਲਈ, ਇੱਕ ਸਾਫ਼ ਮਕਸਦ, ਮਜ਼ਬੂਤ ਯੋਜਨਾ ਅਤੇ ਇੱਥੋਂ ਤੱਕ ਕਿ ਇੱਕ ਬੈਕਅੱਪ ਪਲਾਨ ਹੋਣਾ ਵੀ ਬਹੁਤ ਜ਼ਰੂਰੀ ਹੈ। ਪਰ ਫ਼ਿਰ ਵੀ ਚੀਜ਼ਾਂ ਹਮੇਸ਼ਾ ਉਮੀਦ ਮੁਤਾਬਕ ਨਹੀਂ ਹੁੰਦੀਆ, ਕਿਉਂਕਿ ਜੰਗ ਇੱਕ ਪੇਚੀਦਾ ਅਤੇ ਲਗਾਤਾਰ ਬਦਲਣ ਵਾਲੀ ਚੀਜ਼ ਹੈ। ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਤਾਕਤ ਅਤੇ ਰਣਨੀਤੀ ਦੇ ਨਾਲ ਨਾਲ, ਵਿਚਾਰਾਂ, ਗੱਲਬਾਤ ਅਤੇ ਕਹਾਣੀ ਸੁਣਾਉਣ ਦੀ ਤਾਕਤ ਵੀ ਮਾਇਨੇ ਰੱਖਦੀ ਹੈ। ਇਹ ਸਭ ਮਿਲ ਕੇ ਨਾ ਸਿਰਫ਼ ਜੰਗਾਂ ਨੂੰ ਰੂਪ ਦਿੰਦੇ ਹਨ, ਬਲਕਿ ਇਹ ਵੀ ਤੈਅ ਕਰਦੇ ਹਨ ਕਿ ਅਸੀਂ ਉਨ੍ਹਾਂ ਤੋਂ ਕਿਵੇਂ ਸਿੱਖਦੇ ਹਾਂ ਅਤੇ ਸ਼ਾਂਤੀ ਵੱਲ ਕਿਵੇਂ ਵਧਦੇ ਹਾਂ।”
ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਡਾਇਰੈਕਟਰ ਦੀਪ ਇੰਦਰ ਸਿੰਘ ਸੰਧੂ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਨੇ ਇੱਕ ਅਜਿਹਾ ਅਕਾਦਮਿਕ ਮਾਹੌਲ ਸਿਰਜਿਆ ਹੈ, ਜੋ ਕਈ ਤਰ੍ਹਾਂ ਦੀਆਂ ਗ਼ੈਰ ਅਕਾਦਮਿਕ (ਅਕਸਟ੍ਰਾਅ ਕਰੀਕੁਲਰ) ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ‘ਤੇ ਜ਼ੋਰ ਦਿੰਦਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਵਿਹਾਰਕ ਸਿਖਲਾਈ ਦਾ ਵੀ ਤਜਰਬਾ ਦਿੰਦਾ ਹੈ। ਅਜਿਹੇ ਸਾਹਿਤ ਉਤਸਵਾਂ ਦਾ ਮਕਸ ਸਾਹਿਤ ਦੀ ਕਦਰ ਨੂੰ ਵਧਾਉਣਾ ਅਤੇ ਵਿਿਦਿਆਰਥੀਆਂ ਨੂੰ ਆਪਣੀਆਂ ਕਲਾਸਾਂ ਤੋਂ ਬਾਹਰ ਸ਼ਬਦਾਂ ਦੀ ਤਾਕਤ ਨੂੰ ਸਮਝਣ ਲਈ ਪ੍ਰੇਰਿਤ ਕਰਨਾ ਹੈ। ਜਾਣੇ ਮਾਣੇ ਕਵੀਆਂ ਅਤੇ ਕਲਾਕਾਰਾਂ ਨੂੰ ਕੈਂਪਸ ਵਿੱਚ ਲਿਆ ਕੇ, ਚੰਡੀਗੜ੍ਹ ਯੂਨੀਵਰਸਿਟੀ ਆਪਣੇ ਵਿਿਦਿਆਰਥੀਆਂ ਲਈ ਤਜਰਬੇ ‘ਤੇ ਆਧਾਰਤ ਸਿੱਖਣ ਅਤੇ ਕਲਾਤਮਕ ਅਨੁਭਵ ਦੇ ਮੌਕੇ ਲਗਾਤਾਰ ਦਿੰਦੀ ਰਹਿੰਦੀ ਹੈ। ਕਲਾ ਅਤੇ ਸੱਭਿਆਚਾਰਕ ਉੱਤਮਤਾ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਸੀਯੂ ਦੀ ਵਧਦੀ ਸਾਖ਼ ਨੂੰ ਇੱਕ ਵਾਰ ਫ਼ਿਰ ਸਾਬਤ ਕਰਦਿਆਂ, ਯੂਨੀਵਰਸਿਟੀ ਨੇ ਏਆਈਯੂ ਦੇ 39ਵੇਂ ਇੰਟਰ ਯੂਨੀਵਰਸਿਟੀ ਨੌਰਥ ਜ਼ੋਨ ਯੂਥ ਫ਼ੈਸਟੀਵਲ 2026 ਵਿੱਚ ਪੰਜਵੀਂ ਵਾਰ ਓਵਰਆਲ ਚੈਂਪੀਅਨਸ਼ਿਪ ਜਿੱਤੀ। ਇਸ ਦੌਰਾਨ ਉਸ ਨੇ ਸੰਗੀਤ, ਸਾਹਿਤ ਅਤੇ ਫ਼ਾਈਨ ਆਰਟਸ ਸ਼ੇ੍ਰਣੀਆਂ ਵਿੱਚ ਓਵਰਆਲ ਟ੍ਰਾਫ਼ੀਆਂ ਹਾਸਲ ਕੀਤੀਆਂ।”
ਇਸ ਤੋਂ ਪਹਿਲਾਂ ਸਾਹਿਤ ਉਤਸਵ ਦੇ ਉਦਘਾਟਨ ਵਾਲੇ ਦਿਨ ਇੱਕ ਕਵੀ ਸੰਮੇਲਨ ਕਰਵਾਇਆ ਗਿਆ ਸੀ, ਜਿਸ ਵਿੱਚ ਸਮਕਾਲੀ ਹਿੰਦੀ ਅਤੇ ਉਰਦੂ ਕਵਿਤਾ ਦੀਆਂ ਸਭ ਤੋਂ ਪ੍ਰਸਿੱਧ ਹਸਤੀਆਂ ਇਕੱਠੀਆਂ ਹੋਈਆਂ। ਉਨ੍ਹਾਂ ਨੇ ਆਪਣੀਆਂ ਦਮਦਾਰ ਕਾਵਿ ਪੇਸ਼ਕਾਰੀਆਂ ਰਾਹੀਂ ਹਾਸੇ, ਵਿਅੰਗ, ਪਿਆਰ ਅਤੇ ਸਮਾਜਕ ਟਿੱਪਣੀਆਂ ਦਾ ਇੱਕ ਸ਼ਾਨਦਾਰ ਸੁਮੇਲ ਪੇਸ਼ ਕੀਤਾ। ਇਸ ਸ਼ਾਮਲ ਵਿੱਚ ਕਵੀਆਂ ਦੀ ਇੱਕ ਪ੍ਰਭਾਵਸ਼ਾਲੀ ਲੜੀ ਸ਼ਾਮਲ ਸੀ, ਜਿਸ ਵਿੱਚ ਪਦਮ ਸ਼੍ਰੀ ਸੁਰਿੰਦਰ ਸ਼ਰਮਾ ਵੀ ਸਨ, ਜੋ ਆਪਣੀ ਖ਼ਾਸ ਹਾਜ਼ਰਜਵਾਬੀ ਅਤੇ ਵਿਅੰਗਮਈ ਸ਼ੈਲੀ ਲਈ ਜਾਣੇ ਜਾਂਦੇ ਹਨ। ਨਦੀਮ ਫ਼ਾਰੂਖ, ਜੋ ਇੱਕ ਨਾਮਵਰ ਭਾਰਤੀ ਕਵੀ ਹਨ ਅਤੇ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਮੁਸ਼ਾਇਰਾ ਅਤੇ ਕਵੀ ਸੰਮੇਲਨ ਕਰਵਾਉਣ ਲਈ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਆਪਣਾ ਨਾਂ ਦਰਜ ਕਰਵਾ ਚੁੱਕੇ ਹਨ, ਉਨ੍ਹਾਂ ਨੇ ਆਪਣੀ ਕਵਿਤਾ ਰਾਹੀਂ ਜੰਗ ਦੀ ਗੰਭੀਰ ਚਿੰਤਾ ਦਾ ਮੁੱਦਾ ਚੁੱਕਿਆ। ਹਰਿਆਣਵੀ ਕਵੀ ਅਤੇ ਬਾਲੀਵੁੱਡ ਅਦਾਕਾਰ ਜਗਬੀਰ ਰਾਠੀ, ਜੋ ‘ਦੰਗਲ’ ਅਤੇ ‘ਸੁਪਰਸਟਾਰ’ ਵਰਗੀਆਂ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਲਈ ਜਾਣੇ ਜਾਂਦੇ ਹਨ, ਉਨ੍ਹਾਂ ਨੇ ਆਪਣੇ ਹਾਸੇ ਠੱਠੇ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਮਸ਼ਹੂਰ ਕਵਿੱਤਰੀ ਸ਼ਬੀਨਾ ਅਦੀਬ ਨੇ ਸਰਸਵਤੀ ਵੰਦਨਾ ਨੂੰ ਆਪਣੇ ਸੁਰਾਂ ਦੇ ਨਾਲ ਸਜਾਇਆ। ਇਸ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਸਾਬਕਾ ਵਿਿਦਿਆਰਥੀ ਅਪੂਰਵ ਗੌਰਵ ਬਿਕਰਮ ਸ਼ਾਹ ਨੇ ਆਪਣੀ ਕਵਿਤਾ ਰਾਹੀਂ ਵਿਿਦਿਆਰਥੀਆਂ ਦੇ ਮਨਾਂ ਵਿੱਚ ਦੇਸ਼ ਭਗਤੀ ਦੀ ਅਲਖ਼ ਜਗਾਈ।
15 ਅਪ੍ਰੈਲ, 2026 ਨੂੰ ਆਯੋਜਿਤ ‘ਓਪਨ ਮਾਈਕ ਈਵੈਂਟ’ ਵਿੱਚ ਕਈ ਰਚਨਾਤਮਕ ਸ਼੍ਰੇਣੀਆਂ ਵਿੱਚ ਲੋਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ‘ਮਾਈਕ ਡਰੌਪ ਪੋਇਟਰੀ’ ਵਿੱਚ ਆਨੰਦ ਕੁਮਾਰ ਸਿੰਘ (ਬੀਈ ਬਾਇਓਟੈਕਨਾਲੋਜੀ) ਨੇ ਪਹਿਲਾ ਸਥਾਨ ਹਾਸਲ ਕੀਤਾ, ਅਤੇ ਉਸ ਤੋਂ ਬਾਅਦ ਦੂਜੇ ਸਥਾਨ ‘ਤੇ ਸਿਧਿਤਾ ਬਖ਼ਸ਼ੀ (ਬੀਈ ਸੀਐਸਈ) ਰਹੀ। ‘ਮਾਈਕ ਡਰੌਪ ਸਟੋਰੀ ਟੈਲੰਿਗ’ ਸੈਗਮੈਂਟ ਵਿੱਚ ਫੋਰੈਂਸਿਕ ਸਾਇੰਸ ਦੀ ਅਨੁਸ਼ਕਾ ਗੁਪਤਾ ਨੇ ਪਹਿਲਾ ਸਥਾਨ ਜਿੱਤਿਆ, ਜਦੋਂ ਕਿ ਯੂਨੀਵਰਸਿਟੀ ਸਕੂਲ ਆਫ਼ ਬਿਜ਼ਨਸ ਦੀ ਪ੍ਰਤਿਭਾ ਦੂਜੇ ਸਥਾਨ ‘ਤੇ ਰਹੀ। ‘ਮਾਈਕ ਡਰੌਪ ਸਿੰਗਿੰਗ’ ਵਿੱਚ, ਪਹਿਲਾ ਸਥਾਨ ਯੂਆਈਐਲਏਐਚ ਦੇ ਗੁਰਇਕਬਾਲ ਅਤੇ ਆਟੋਮੋਬਾਈਲ ਇੰਜੀਨੀਅਰਿੰਗ ਦੇ ਸ਼ਿਵਮ ਨੇ ਸਾਂਝੇ ਤੌਰ ‘ਤੇ ਹਾਸਲ ਕੀਤਾ, ਅਤੇ ਯੂਆਈਬੀਟੀ ਦੀ ਯੋਗਿਤਾ ਕੁਮਾਰੀ ਦੂਜੇ ਸਥਾਨ ‘ਤੇ ਰਹੀ। ਉੱਥੇ ਹੀ, ‘ਮਾਈਕ ਡਰੌਪ ਸਟੈਂਡ ਅੱਪ ਕਾਮੇਡੀ’ ਵਿੱਚ ਸੀਐਸਈ ਦੇ ਕੁਨਾਲ ਬਿਸ਼ਟ ਜੇਤੂ ਬਣ ਕੇ ਉੱਭਰੇ ਅਤੇ ਯੂਆਈਐਲਏਐਚ ਦੀ ਸੋਨਮ ਸੋਨੀ ਨੇ ਦੂਜਾ ਸਥਾਨ ਹਾਸਲ ਕੀਤਾ।

Tags: latest newslatest Updatepro punjab tvpropunjabnewspunjab newspunjabi news
Share198Tweet124Share50

Related Posts

ਵਿਸ਼ੇਸ਼ ਸੰਸਦ ਸੈਸ਼ਨ 2026: ਅੱਜ ਮਹਿਲਾ ਰਾਖਵਾਂਕਰਨ ਅਤੇ ਹੱਦਬੰਦੀ ਬਿੱਲਾਂ ‘ਤੇ ਵੋਟ ਪਾਉਣ ਲਈ ਰਾਜ ਸਭਾ, ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ

ਅਪ੍ਰੈਲ 17, 2026

ਸਾਂਸਦ ਮਾਲਵਿੰਦਰ ਕੰਗ ਨੇ ਸੰਸਦ ਵਿੱਚ ਮਹਿਲਾ ਰਾਖਵੇਂਕਰਨ ਅਤੇ ਹੱਦਬੰਦੀ ਦੇ ਮੁੱਦੇ ‘ਤੇ ਮਜ਼ਬੂਤੀ ਨਾਲ ਪਾਰਟੀ ਦਾ ਪੱਖ ਰੱਖਿਆ

ਅਪ੍ਰੈਲ 17, 2026

ਜਿਨ੍ਹਾਂ ਦੇ ਹੱਥ ਮਾਸੂਮ ਬੱਚੀਆਂ ਦੇ ਭਵਿੱਖ ਨੂੰ ਹਨੇਰੇ ਵਿੱਚ ਧੱਕਣ ਵਾਲੇ ਧੰਦਿਆਂ ਨਾਲ ਰੰਗੇ ਹੋਣ, ਉਨ੍ਹਾਂ ਨੂੰ ਪੰਜਾਬ ਬਚਾਉਣ ਦੀ ਗੱਲ ਕਰਨੀ ਸ਼ੋਭਾ ਨਹੀਂ ਦਿੰਦੀ: ਬਲਤੇਜਪੰਨੂ

ਅਪ੍ਰੈਲ 17, 2026

ਪੰਜਾਬ ਪੁਲਿਸ ਗੈਂਗਸਟਰਾਂ ’ਤੇ ਸ਼ਿਕੰਜਾ ਕੱਸਣ ਲਈ ਅਪਣਾਏਗੀ ਆਧੁਨਿਕ ਏਆਈ ਟੂਲ; ਏਆਈ-ਆਧਾਰਿਤ ਅਪਰਾਧ ਨਿਯੰਤਰਣ ਨੂੰ ਮਜ਼ਬੂਤ ਕਰਨ ਲਈ ਆਈਆਈਟੀ ਰੋਪੜ ਨਾਲ ਸਾਂਝੇਦਾਰੀ

ਅਪ੍ਰੈਲ 17, 2026

ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ

ਅਪ੍ਰੈਲ 17, 2026

ਸਰਕਾਰ ਨੇ ਦੋ IAS ਅਧਿਕਾਰੀਆਂ ਦਾ ਕੀਤਾ ਤਬਾਦਲਾ, ਪੜ੍ਹੋ ਸੂਚੀ

ਅਪ੍ਰੈਲ 16, 2026
Load More

Recent News

ਵਿਸ਼ੇਸ਼ ਸੰਸਦ ਸੈਸ਼ਨ 2026: ਅੱਜ ਮਹਿਲਾ ਰਾਖਵਾਂਕਰਨ ਅਤੇ ਹੱਦਬੰਦੀ ਬਿੱਲਾਂ ‘ਤੇ ਵੋਟ ਪਾਉਣ ਲਈ ਰਾਜ ਸਭਾ, ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ

ਅਪ੍ਰੈਲ 17, 2026

ਸਿਨੇਮਾ ਦੀ ਦਿਸ਼ਾ ਬਦਲ ਦੇਵੇਗਾ ਏਆਈ, ਪਰ ਮਨੁੱਖੀ ਜਜ਼ਬਾਤਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ: ਕੌਮੀ ਪੁਰਸਕਾਰ ਜੇਤੂ ਫ਼ਿਲਮਸਾਜ਼ ਮਧੁਰ ਭੰਡਾਰਕਰ

ਅਪ੍ਰੈਲ 17, 2026

ਸਾਂਸਦ ਮਾਲਵਿੰਦਰ ਕੰਗ ਨੇ ਸੰਸਦ ਵਿੱਚ ਮਹਿਲਾ ਰਾਖਵੇਂਕਰਨ ਅਤੇ ਹੱਦਬੰਦੀ ਦੇ ਮੁੱਦੇ ‘ਤੇ ਮਜ਼ਬੂਤੀ ਨਾਲ ਪਾਰਟੀ ਦਾ ਪੱਖ ਰੱਖਿਆ

ਅਪ੍ਰੈਲ 17, 2026

ਜਿਨ੍ਹਾਂ ਦੇ ਹੱਥ ਮਾਸੂਮ ਬੱਚੀਆਂ ਦੇ ਭਵਿੱਖ ਨੂੰ ਹਨੇਰੇ ਵਿੱਚ ਧੱਕਣ ਵਾਲੇ ਧੰਦਿਆਂ ਨਾਲ ਰੰਗੇ ਹੋਣ, ਉਨ੍ਹਾਂ ਨੂੰ ਪੰਜਾਬ ਬਚਾਉਣ ਦੀ ਗੱਲ ਕਰਨੀ ਸ਼ੋਭਾ ਨਹੀਂ ਦਿੰਦੀ: ਬਲਤੇਜਪੰਨੂ

ਅਪ੍ਰੈਲ 17, 2026

ਪੰਜਾਬ ਪੁਲਿਸ ਗੈਂਗਸਟਰਾਂ ’ਤੇ ਸ਼ਿਕੰਜਾ ਕੱਸਣ ਲਈ ਅਪਣਾਏਗੀ ਆਧੁਨਿਕ ਏਆਈ ਟੂਲ; ਏਆਈ-ਆਧਾਰਿਤ ਅਪਰਾਧ ਨਿਯੰਤਰਣ ਨੂੰ ਮਜ਼ਬੂਤ ਕਰਨ ਲਈ ਆਈਆਈਟੀ ਰੋਪੜ ਨਾਲ ਸਾਂਝੇਦਾਰੀ

ਅਪ੍ਰੈਲ 17, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.