ਸੰਗਰੂਰ: ਟਾਂਡਾ ਉੜਮੁੜ ਦੀ ਅੰਮ੍ਰਿਤਧਾਰੀ ਸਿੱਖ ਲੜਕੀ ਅੰਜਲੀ ਗਿੱਲ ਨੇ ਸੋਨ ਤਗਮਾ ਜਿੱਤਿਆ ਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਦੱਸ ਦਈਏ ਕਿ ਅੰਜਲੀ ਦੇ ਪਿਤਾ ਰੇਹੜੀ ਲਗਾ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਇਸ ਗਰੀਬ ਪਰਿਵਾਰ ਦੀ ਸਿੱਖ ਲੜਕੀ ਅੰਜਲੀ ਗਿੱਲ ਨੇ ਸੰਗਰੂਰ ਵਿਖੇ ਹੋਈਆਂ ਰਾਜ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ‘ਚ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ।
ਖੇਡਾਂ ਵਤਨ ਪੰਜਾਬ ਦੀਆਂ ‘ਚ ਅੰਜਲੀ ਨੇ ਬਾਕਸਿੰਗ ‘ਚ ਗੋਲਡ ਮੈਡਲ ਜਿੱਤਿਆ ਹੈ। ਅੰਜਲੀ ਨੇ ਬਾਕਸਿੰਗ ‘ਚ ਗੋਲਡ ਮੈਡਲ ਜਿੱਤ ਕੇ ਟਾਂਡਾ ਸ਼ਹਿਰ ਦਾ ਨਾੰਅ ਰੌਸ਼ਨ ਕੀਤਾ। ਇਸ ਦੇ ਨਾਲ ਹੀ ਸ਼ਹਿਰ ਵਾਸੀਆਂ ਨੇ ਕਿਹਾ ਅੰਜਲੀ ਇੱਕ ਬਹੁਤ ਚੰਗੀ ਖਿਡਾਰਣ ਹੈ ਤੇ ਉਸ ਨੂੰ ਦੇ ਕੋਚ ਨੇ ਵੀ ਕਈ ਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕੀਤੇ ਹਨ।
ਇਸ ਬਾਰੇ ਤਗਮਾ ਜਿੱਤਣ ਵਾਲੀ ਅੰਜਲੀ ਨੇ ਕਿ ਉਸ ਨੇ ਇਨ੍ਹਾਂ ਖੇਡਾਂ ਲਈ ਕਾਫੀ ਮਿਹਨਤ ਕੀਤੀ ਸੀ। ਨਾਲ ਹੀ ਇਨ੍ਹਾਂ ਖੇਡਾਂ ਲਈ ਉਸ ਨੇ ਪੰਜਾਬ ਸਰਕਾਰ ਵਲੋੰ ਸ਼ੁਰੂ ਕਰਵਾਈ ਇਨ੍ਹਾੰ ਖੇਡਾਂ ਲਈ ਸਰਕਾਰ ਦਾ ਖਾਸ ਤੌਰ ‘ਤੇ ਧੰਨਵਾਦ ਕੀਤਾ। ਅੰਜਲੀ ਨੇ ਕਿਹਾ ਕਿ ਪੰਜਾਬ ਦੀਆਂ ਖੇਡਾਂ ‘ਚ ਹਿੱਸਾ ਲੈਣਾ ਤੇ ਜਿੱਤਣਾ ਮੇਰੇ ਲਈ ਮਾਣ ਵਾਲੀ ਗੱਲ ਹੈ।
ਅੰਜਲੀ ਨੇ ਅੱਗੇ ਕਿਹਾ ਕਿ ਮੇਰੇ ਪਰਿਵਾਰ ਦੇ ਅਸ਼ੀਰਵਾਦ ਸਦਕਾ ਅਤੇ ਪਿਤਾ ਦੀ ਮਿਹਨਤ ਸਦਕਾ ਅੱਜ ਮੈੰ ਆਪਣੀ ਮਿਹਨਤ ਦੇ ਨਾਲ-ਨਾਲ ਖੇਡਾਂ ਪ੍ਰਤੀ ਜੋੜ ਕੇ ਤਗਮਾ ਹਾਸਲ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਉਸਨੇ ਕਿਹਾ ਕਿ ਕਿਸੇ ਸਮੇਂ ਮੇਰੇ ਘਰ ਦਾ ਗੁਜਾਰਾ ਬਹੁਤ ਔਖਾ ਹੋ ਰਿਹਾ ਸੀ ਅਤੇ ਮੈੰ ਆਪਣੀ ਬਲਬੂਤੇ ਅਤੇ ਆਪਣੀ ਮਿਹਨਤ ਸਦਕਾ ਪਰਿਵਾਰ ਦਾ ਗੁਜਾਰਾ ਕਰਨ ਲਈ ਮਿਹਨਤ ਕੀਤੀ।
ਉਸ ਨੇ ਅੱਗੇ ਕਿਹਾ ਕਿ ਮੇਰੀ ਮਿਹਨਤ ਨੂੰ ਦੇਖਦੇ ਹੋਏ ਮੇਰੇ ਪਰਿਵਾਰ ਨੇ ਕਦੇ ਵੀ ਮੈਨੂੰ ਡੋਲਣ ਨਹੀਂ ਦਿੱਤਾ।