ਮਜੀਠਾ ਨੇੜੇ ਪਿੰਡ ਕਲੇਰ ਮਾਂਗਟ ਵਿਖੇ ਭਾਰਤ ਪੈਟਰੋਲੀਅਮ ਦੇ ਪੈਟ੍ਰੋਲ ਪੰਪ ਉਪਰ ਦੇਰ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਅੰਨੇਵਾਹ ਫਾਇਰਿੰਗ ਕਰ ਦਿੱਤੀ ਜਿਸ ਦੌਰਾਨ ਪੰਪ ਦੇ ਇੱਕ ਕਰਿੰਦੇ ਗੌਤਮ ਦੀ ਛਾਤੀ ਉੱਪਰ ਗੋਲੀ ਲੱਗਣ ਨਾਲ ਹਸਪਤਾਲ਼ ਜਾਂਦਿਆਂ ਮੌਤ ਹੋ ਗਈ, ਜਦਕਿ ਦੂਜੇ ਕਰਿੰਦੇ ਅਮਿਤ ਅਤੇ ਅਰਪਨ ਗੰਭੀਰ ਜਖਮੀ ਹੋ ਗਏ ਹਨ।
ਜਾਣਕਾਰੀ ਅਨੁਸਾਰ ਅਤੇ ਪੈਟ੍ਰੋਲ ਪੰਪ ਦੇ ਮਾਲਕ ਤਜਿੰਦਰ ਸਿੰਘ ਲਾਟੀ ਲੰਬਰਦਾਰ ਦੇ ਦਸ਼ਨ ਅਨੁਸਾਰ ਕੁੱਝ ਅਣਪਛਾਤੇ ਵਿਅਕਤੀ ਤੇਲ ਪਵਾਉਣ ਲਈ ਪੰਪ ਤੇ ਆਏ ਤਾਂ ਪੰਪ ਬੰਦ ਸੀ ਜਿਸ ਕਰਕੇ ਕ੍ਰਿੰਦਿਆਂ ਨੇ ਤੇਲ ਪਾਉਣ ਤਾਂ ਇਨਕਾਰ ਕਰ ਦਿੱਤਾ।
ਜਿਸ ਤੇ ਅਨਪਛਾਤੇ ਵਿਅਕਤੀਆ ਵੱਲੋਂ ਅੰਨਾ ਧੁੰਦ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਗੋਤਮ ਵਾਸੀ ਯੂਪੀ ਦੀ ਛਾਤੀ ਉੱਪਰ ਗੋਲੀ ਲੱਗੀ ਜਿਸ ਦੀ ਹਸਪਤਾਲ ਜਾਂਦਿਆਂ ਮੌਤ ਹੋ ਗਈ।
ਦੂਸਰਾ ਕਰਿੰਦਾ ਅਮਿਤ ਜਿਸਦੇ ਜਬਾੜੇ ਵਿਚ ਗੋਲੀ ਵੱਜੀ ਅਤੇ ਤੀਸਰਾ ਕਰਿੰਦਾ ਅਰਪਨ ਵੀ ਗੋਲੀ ਲੱਗਣ ਨਾਲ ਜਖਮੀ ਹੋ ਗਿਆ। ਇਸ ਦੋਰਾਨ DSP ਮਜੀਠਾ ਅਮੋਲਕ ਸਿੰਘ ਅਤੇ SHO ਮਜੀਠਾ ਪ੍ਰਭਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੌਕੇ ਤੇ ਆਕੇ ਸਾਰੀ ਘਟਨਾ ਦਾ ਜਾਇਜਾ ਲੇ ਕੇ ਅਗਲੀ ਕਾਰਵਾਈ ਕੀਤੀ, ਇਸ ਦੌਰਾਨ ਪੁੰਪ ਉੱਪਰ ਲੁੱਟ ਖੋਹ ਜਾਂ ਕਿਸੇ ਕਿਸੇ ਹੋਰ ਨੁਕਸ਼ਾਨ ਹੋਣ ਬਾਰੇ ਅਜੇ ਸਪਸ਼ਟ ਨਹੀ ਹੋ ਸਕਿਆ ਹੈ।