ਵੀਰਵਾਰ, ਜੁਲਾਈ 24, 2025 09:19 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

Asia Cup : ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ

Asia Cup : ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ

by Gurjeet Kaur
ਅਗਸਤ 29, 2022
in Featured, Featured News, ਖੇਡ
0

ਦਬਾਅ ਦੇ ਹਾਲਾਤ ਵਿਚ ਹਾਰਦਿਕ ਪੰਡਯਾ ਦੇ ਆਲਰਾਊਂਡ ਪ੍ਰਦਰਸ਼ਨ ਦੇ ਦਮ ’ਤੇ ਭਾਰਤ ਨੇ ਏਸ਼ੀਆ ਕੱਪ ਵਿਚ ਆਪਣੇ ਪਹਿਲੇ ਮੁਕਾਬਲੇ ਵਿਚ ਐਤਵਾਰ ਨੂੰ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਹਾਰਦਿਕ ਨੇ ਪਹਿਲਾਂ ਗੇਂਦਬਾਜ਼ੀ ਵਿਚ ਆਪਣੀ ਉਪਯੋਗਿਤਾ ਸਾਬਤ ਕਰਦੇ ਹੋਏ 4 ਓਵਰਾਂ ਵਿਚ 25 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਦੇ ਦਮ ’ਤੇ ਭਾਰਤ ਨੇ ਪਾਕਿਸਤਾਨ ਨੂੰ 19.5 ਓਵਰਾਂ ਵਿਚ 147 ਦੌੜਾਂ ’ਤੇ ਸਮੇਟ ਦਿੱਤਾ। ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਦੇ ਹੋਏ 17 ਗੇਂਦਾਂ ਵਿਚ ਅਜੇਤੂ 33 ਦੌੜਾਂ ਬਣਾਈਆਂ ਤੇ ਰਵਿੰਦਰ ਜਡੇਜਾ (29 ਗੇਂਦਾਂ ’ਚੇ 35 ਦੌੜਾਂ) ਦੇ ਨਾਲ 52 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਜਿੱਤ ਦਿਵਾਈ। ਇਸਦੇ ਨਾਲ ਹੀ ਭਾਰਤੀ ਟੀਮ ਨੇ 10 ਮਹੀਨੇ ਪਹਿਲਾਂ ਟੀ-20 ਵਿਸ਼ਵ ਕੱਪ ਵਿਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।ਹੈਰਿਸ ਰਾਓਫ ਦੇ ਕਰਵਾਏ 19ਵੇਂ ਓਵਰ ਵਿਚ ਪੰਡਯਾ ਦੇ ਤਿੰਨ ਚੌਕਿਆਂ ਨੇ ਮੈਚ ਦਾ ਪਾਸਾ ਪਲਟ ਦਿੱਤਾ। ਭਾਰਤ ਨੂੰ ਆਖਰੀ ਤਿੰਨ ਗੇਂਦਾਂ ਵਿਚ 6 ਦੌੜਾਂ ਦੀ ਲੋੜ ਸੀ ਤੇ ਹਾਰਦਿਕ ਨੇ ਖੱਬੇ ਹੱਥ ਦੇ ਸਪਿਨਰ ਮੁਹੰਮਦ ਨਵਾਜ਼ ਨੂੰ ਛੱਕਾ ਲਾ ਕੇ ਦੋ ਗੇਂਦਾਂ ਬਾਕੀ ਰਹਿੰਦਿਆਂਭਾਰਤ ਨੂੰ ਜਿੱਤ ਦਿਵਾਈ।

ਇਸ ਤੋਂ ਪਹਿਲਾਂ ਭਾਰਤ ਦੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਕੇ. ਐੱਲ. ਰਾਹੁਲ ਖਾਤਾ ਵੀ ਨਹੀਂ ਖੋਲ੍ਹ ਸਕਿਆ ਜਦਕਿ ਕਪਤਾਨ ਰੋਹਿਤ ਸ਼ਰਮਾ 18 ਗੇਂਦਾਂ ’ਤੇ 12 ਦੌੜਾਂ ਬਣਾ ਕੇ ਆਊਟ ਹੋਇਆ। ਵਿਰਾਟ ਕੋਹਲੀ ਨੇ 34 ਗੇਂਦਾਂ ਵਿਚ 35 ਦੌੜਾਂ ਬਣਾਈਆਂ ਪਰ ਵੱਡੀ ਪਾਰੀ ਵੱਲ ਵਧਦੇ ਹੋਏ ਗੈਰ-ਜ਼ਿੰਮੇਵਾਰਾਨਾ ਸ਼ਾਟ ਖੇਡ ਕੇ ਆਊਟ ਹੋਇਆ। ਪਾਕਿਸਤਾਨ ਲਈ ਡੈਬਿਊ ਕਰ ਰਹੇ ਨਸੀਮ ਸ਼ਾਹ ਨੇ ਭਾਰਤੀ ਬੱਲੇਬਾਜ਼ਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ। ਇਕ ਸਮੇਂ ਭਾਰਤ ਦਾ ਸਕੋਰ 4 ਵਿਕਟਾਂ ’ਤੇ 89 ਦੌੜਾਂ ਹੋ ਗਿਆ ਸੀ, ਜਿਸ ਤੋਂ ਬਾਅਦ ਜਡੇਜਾ ਤੇ ਪੰਡਯਾ ਨੇ ਜ਼ਿੰਮੇਵਾਰੀ ਸੰਭਾਲੀ।

ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਾਕਿਸਤਾਨ ਨੂੰ ਬੱਲੇਬਾਜ਼ੀ ਕਰਨ ਲਈ ਸੱਦਾ ਦਿੱਤਾ ਤੇ ਭੁਵਨੇਸ਼ਵਰ ਕੁਮਾਰ ਨੇ ਤੀਜੇ ਓਵਰ ਵਿਚ ਹੀ ਬਾਬਰ ਆਜ਼ਮ (10) ਨੂੰ ਆਊਟ ਕਰ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਤੀਜੇ ਨੰਬਰ ’ਤੇ ਆਏ ਫਖਰ ਜ਼ਮਾਨ ਨੇ ਦੋ ਚੌਕਿਆਂ ਦੇ ਨਾਲ ਪਾਰੀ ਦਾ ਆਗਾਜ਼ ਕੀਤਾ ਪਰ ਆਵੇਸ਼ ਖਾਨ ਨੇ ਉਸ ਨੂੰ ਸਿਰਫ 10 ਦੌੜਾਂ ’ਤੇ ਵਿਕਟਕੀਪਰ ਦਿਨੇਸ਼ ਕਾਰਤਿਕ ਹੱਥੋਂ ਕੈਚ ਕਰਵਾ ਕੇ ਪੈਵੇਲੀਅਨ ਭੇਜ ਦਿੱਤਾ। ਤੀਜੀ ਵਿਕਟ ਲਈ 45 ਦੌੜਾਂ ਦੀ ਸਾਂਝੇਦਾਰੀ ਕਰਨ ਵਾਲੇ ਮੁਹੰਮਦ ਰਿਜ਼ਵਾਨ ਤੇ ਇਫਤਿਖਾਰ ਅਹਿਮਦ ਹਾਰਦਿਕ ਪੰਡਯਾ ਦੀਆਂ ਛੋਟੀਆਂ ਗੇਂਦ ਦੇ ਸ਼ਿਕਾਰ ਹੋਏ। ਰਿਜ਼ਵਾਨ ਨੇ 42 ਗੇਂਦਾਂ ’ਤੇ 4 ਚੌਕਿਆਂ ਤੇ 1 ਛੱਕੇ ਦੀ ਬਦੌਲਤ 43 ਦੌੜਾਂ ਦੀ ਪਾਰੀ ਖੇਡੀ ਜਦਕਿ ਇਫਤਿਖਾਰ ਨੇ 22 ਗੇਂਦਾਂ ’ਤੇ 2 ਚੌਕੇ ਤੇ 1 ਛੱਕਾ ਲਾਉਂਦੇ ਹੋਏ 28 ਦੌੜਾਂ ਬਣਾਈਆਂ। ਹਾਰਦਿਕ ਨੇ ਖੁਸ਼ਦਿਲ ਸ਼ਾਹ (2) ਦੀ ਵੀ ਵਿਕਟ ਲਈ।

ਇਸ ਤੋਂ ਬਾਅਦ ਪਾਕਿਸਤਾਨ ਦੀਆਂ ਵਿਕਟਾਂ ਦੀ ਝੜੀ ਲੱਗ ਗਈ। ਭੁਵਨੇਸ਼ਵਰ ਨੇ ਜਿੱਥੇ ਸ਼ਾਦਾਬ ਖਾਨ (10), ਆਸਿਫ ਅਲੀ (9) ਤੇ ਨਸੀਮ ਸ਼ਾਹ (0) ਨੂੰ ਆਊਟ ਕੀਤਾ, ਉੱਥੇ ਹੀ ਅਰਸ਼ਦੀਪ ਸਿੰਘ ਨੇ ਮੁਹੰਮਦ ਨਵਾਜ਼ (1) ਨੂੰ ਪੈਵੇਲੀਅਨ ਭੇਜਿਆ। 19ਵੇਂ ਓਵਰ ਵਿਚ ਸ਼ਾਦਾਬ ਤੇ ਨਸੀਮ ਨੂੰ ਆਊਟ ਕਰਨ ਤੋਂ ਬਾਅਦ ਭੁਵਨੇਸ਼ਵਰ ਕੋਲ ਹੈਟ੍ਰਿਕ ਦਾ ਮੌਕਾ ਸੀ ਪਰ ਸ਼ਾਹਨਵਾਜ਼ ਦਹਾਨੀ ਨੇ ਛੱਕਾ ਲਾ ਕੇ ਉਸ ਨੂੰ ਇਹ ਉਪਲੱਬਧੀ ਹਾਸਲ ਨਹੀਂ ਕਰਨ ਦਿੱਤੀ। ਅਰਸ਼ਦੀਪ ਨੇ ਆਖਰੀ ਓਵਰ ਦੀਆਂ ਪਹਿਲੀਆਂ ਚਾਰ ਗੇਂਦਾਂ ’ਤੇ 11 ਦੌੜਾਂ ਦੇਣ ਤੋਂ ਬਾਅਦ ਦਹਾਨੀ (16) ਨੂੰ ਬੋਲਡ ਕੀਤਾ ਤੇ ਪਾਕਿਸਤਾਨ ਦੀ ਪਾਰੀ 147 ਦੌੜਾਂ ’ਤੇ ਸਿਮਟ ਗਈ।

ਪਲੇਇੰਗ ਇਲੈਵਨ

ਭਾਰਤ : ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਦਿਨੇਸ਼ ਕਾਰਤਿਕ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਅਵੇਸ਼ ਖਾਨ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ

ਪਾਕਿਸਤਾਨ : ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਫਖਰ ਜ਼ਮਾਨ, ਇਫਤਿਖਾਰ ਅਹਿਮਦ, ਖੁਸ਼ਦਿਲ ਸ਼ਾਹ, ਆਸਿਫ ਅਲੀ, ਸ਼ਾਦਾਬ ਖਾਨ, ਮੁਹੰਮਦ ਨਵਾਜ਼, ਨਸੀਮ ਸ਼ਾਹ, ਹਰਿਸ ਰਊਫ, ਸ਼ਾਹਨਵਾਜ਼ ਦਹਾਨੀ

Tags: Asia CupDefeatedindiapakistan
Share200Tweet125Share50

Related Posts

ਚੱਲਦੀਆਂ ਗੱਡੀਆਂ ਵਿਚਾਲੇ ਹਾਈਵੇ ‘ਤੇ ਆ ਡਿੱਗਿਆ ਜਹਾਜ, ਹੋਇਆ ਭਿਆਨਕ ਹਾਦਸਾ

ਜੁਲਾਈ 24, 2025

MP ਸਤਨਾਮ ਸੰਧੂ ਨੇ ਰਾਜਸਭਾ ‘ਚ ਪੰਜਾਬ ਦੇ ਕਬਾਇਲੀ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀਆਂ ‘ਚ ਸ਼ਾਮਲ ਕਰਨ ਦਾ ਚੁੱਕਿਆ ਮੁੱਦਾ

ਜੁਲਾਈ 24, 2025

ਮਾਨਸੂਨ ਚ ਪਹਾੜਾਂ ਤੇ ਘੁੰਮਣ ਦੀ ਕਰ ਰਹੇ ਹੋ ਤਿਆਰੀ, ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਜੁਲਾਈ 23, 2025

ਤੁਹਾਨੂੰ ਵੀ ਆਉਂਦਾ ਹੈ WORK FROM HOME ਦਾ ਫ਼ੋਨ ਤਾਂ ਹੋ ਜਾਓ ਸਾਵਧਾਨ, ਹੋ ਨਾ ਜਾਏ FRAUD!

ਜੁਲਾਈ 23, 2025

6 ਸਾਲ ਬਾਅਦ ਨਵੇਂ ਰੂਪ ਚ ਲਾਂਚ ਹੋਈ ਇਹ ਕਾਰ, ਫ਼ੀਚਰ ਤੇ ਕੀਮਤ ਜਾਣ ਹੋ ਜਾਓਗੇ ਹੈਰਾਨ

ਜੁਲਾਈ 23, 2025

ਮਹਿੰਗੀਆਂ ਗੱਡੀਆਂ ਤੇ ਕੋਠੀ ਕਿਰਾਏ ਤੇ ਲੈ ਵਿਅਕਤੀ ਨੇ ਖੋਲੀ ਆਪਣੀ ਹੀ ਫਰਜ਼ੀ Embassy

ਜੁਲਾਈ 23, 2025
Load More

Recent News

ਚੱਲਦੀਆਂ ਗੱਡੀਆਂ ਵਿਚਾਲੇ ਹਾਈਵੇ ‘ਤੇ ਆ ਡਿੱਗਿਆ ਜਹਾਜ, ਹੋਇਆ ਭਿਆਨਕ ਹਾਦਸਾ

ਜੁਲਾਈ 24, 2025

MP ਸਤਨਾਮ ਸੰਧੂ ਨੇ ਰਾਜਸਭਾ ‘ਚ ਪੰਜਾਬ ਦੇ ਕਬਾਇਲੀ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀਆਂ ‘ਚ ਸ਼ਾਮਲ ਕਰਨ ਦਾ ਚੁੱਕਿਆ ਮੁੱਦਾ

ਜੁਲਾਈ 24, 2025

ਮਾਨਸੂਨ ਚ ਪਹਾੜਾਂ ਤੇ ਘੁੰਮਣ ਦੀ ਕਰ ਰਹੇ ਹੋ ਤਿਆਰੀ, ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਜੁਲਾਈ 23, 2025

ਤੁਹਾਨੂੰ ਵੀ ਆਉਂਦਾ ਹੈ WORK FROM HOME ਦਾ ਫ਼ੋਨ ਤਾਂ ਹੋ ਜਾਓ ਸਾਵਧਾਨ, ਹੋ ਨਾ ਜਾਏ FRAUD!

ਜੁਲਾਈ 23, 2025

6 ਸਾਲ ਬਾਅਦ ਨਵੇਂ ਰੂਪ ਚ ਲਾਂਚ ਹੋਈ ਇਹ ਕਾਰ, ਫ਼ੀਚਰ ਤੇ ਕੀਮਤ ਜਾਣ ਹੋ ਜਾਓਗੇ ਹੈਰਾਨ

ਜੁਲਾਈ 23, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.