ਸੂਬੇ ‘ਚ ਪ੍ਰਵਾਸੀ ਮਜ਼ਦੂਰਾਂ ਖਿਲਾਫ ਪਿੰਡ ਦੀਆਂ ਪੰਚਾਇਤਾਂ ‘ਚ ਮਤੇ ਪਾਉਣ ਦਾ ਸਿਲਸਿਲਾ ਲਗਾਤਾਰ ਵੱਧ ਰਿਹਾ ਹੈ। ਬਠਿੰਡਾ, ਹੁਸ਼ਿਆਰਪੁਰ ਦੇ ਪਿੰਡਾਂ ਤੋਂ ਬਾਅਦ ਹੁਣ ਬਰਨਾਲਾ ਦੇ ਪਿੰਡ ਕੱਟੂ ਦੀ ਪੰਚਾਇਤ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਪਿੰਡ ਦੀ ਪੰਚਾਇਤ ਨੇ ਪ੍ਰਵਾਸੀ ਮਜ਼ਦੂਰਾਂ ਖ਼ਿਲਾਫ਼ ਮਤਾ ਪਾਸ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜ਼ਿਮੀਦਾਰ ਤੇ SC ਭਾਈਚਾਰੇ ਦੇ ਲੋਕ ਪ੍ਰਵਾਸੀ ਮਜ਼ਦੂਰਾਂ ਨੂੰ ਪ੍ਰਾਪਰਟੀ ਨਹੀਂ ਵੇਚਣਗੇ। ਪ੍ਰਵਾਸੀ ਮਜ਼ਦੂਰਾਂ ਦੇ ਆਧਾਰ ਕਾਰਡ ਤੇ ਪਹਿਚਾਣ ਪੱਤਰ ਨਹੀਂ ਬਣਾਏ ਜਾਣਗੇ।

ਇਸ ਦੇ ਨਾਲ ਹੀ ਪੰਚਾਇਤ ਨੇ ਇਹ ਮੁੱਦੇ ‘ਤੇ ਕਈ ਹੋਰ ਵੀ ਫ਼ੈਸਲੇ ਲਏ ਹਨ, ਜਿਸ ‘ਚ ਪਿੰਡ ਦੇ ਰਹਿਣ ਵਾਲੇ ਮੁੰਡਾ-ਕੁੜੀ ਵੱਲੋਂ ਆਪਸ ‘ਚ ਵਿਆਹ ਕਰਾਉਣ ‘ਤੇ ਵੀ ਬਾਈਕਾਟ ਕੀਤਾ ਜਾਵੇਗਾ। ਪਿੰਡ ‘ਚ ਕਿਸੇ ਵੀ ਤਰ੍ਹਾਂ ਦੀ ਚੋਰੀ ਕਰਨ ਵਾਲੇ ਜਾਂ ਫਿਰ ਨਸ਼ਾ ਕਰਨ ਵਾਲੇ, ਵੇਚਣ ਵਾਲੇ ਜਾਂ ਉਸ ਦਾ ਸਾਥ ਦੇਣ ਵਾਲੇ ਨੂੰ ਜ਼ੁਰਮਾਨਾ ਲਗਾਇਆ ਜਾਵੇਗਾ ਤੇ ਸਜ਼ਾ ਵੀ ਦਿੱਤੀ ਜਾਵੇਗੀ। ਪੰਚਾਇਤ ਦਾ ਫ਼ੈਸਲਾ ਨਾ ਮੰਨਣ ਵਾਲੇ ਵਿਅਕਤੀਆਂ ਦਾ ਵੀ ਬਾਈਕਾਟ ਕੀਤਾ ਜਾਵੇਗਾ।