ਗਰਮੀ ਨੇ ਆਪਣੇ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।ਬਾਹਰ ਨਿਕਲਨਾ ਬੇਹਦ ਹੀ ਮੁਸ਼ਕਿਲ ਹੋ ਗਿਆ ਹੈ।ਅੱਗੇ ਆਉਣ ਵਾਲੇ ਮਹੀਨਿਆਂ ‘ਚ ਇਸ ਤੋਂ ਵੀ ਜ਼ਿਆਦਾ ਗਰਮੀ ਰਹਿ ਸਕਦੀ ਹੈ।ਇਸ ‘ਚ ਆਪਣਾ ਧਿਆਨ ਰੱਖਣਾ ਕਾਫੀ ਜ਼ਿਆਦਾ ਜ਼ਰੂਰੀ ਹੁੰਦਾ ਹੈ।ਖਾਣ-ਪੀਣ ਤੋਂ ਲੇ ਕੇ ਵੀ ਆਪਣਾ ਧਿਆਨ ਰੱਖਣਾ ਚਾਹੀਦਾ।
ਗਰਮੀ ‘ਚ ਤੁਹਾਨੂੰ ਆਪਣਾ ਖਾਸ ਧਿਆਨ ਰੱਖਣਾ ਬੇਹਦ ਹੀ ਜ਼ਰੂਰੀ ਹੈ।ਜੇਕਰ ਤੁਸੀਂ ਥੋੜ੍ਹੀ ਜਿਹੀ ਵੀ ਲਾਪਰਵਾਹੀ ਕਰਦੇ ਹੋ, ਤਾਂ ਤੁਹਾਡੀ ਸਿਹਤ ਨਾਲ ਜੁੜੀਆਂ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਲਈ ਤੁਹਾਨੂੰ ਆਪਣਾ ਬਚਾਅ ਵੀ ਖੁਦ ਹੀ ਰੱਖਣਾ ਚਾਹੀਦਾ।ਭਿਆਨਕ ਗਰਮੀ ਅਤੇ ਲੂ ਤੋਂ ਖੁਦ ਨੂੰ ਬਚਾਉਣ ਲਈ ਤੁਹਾਨੂੰ ਖੁਦ ਨੂੰ ਹਾਈਡ੍ਰੇਟੇਡ ਰੱਖਣਾ ਚਾਹੀਦਾ।ਘੱਟ ਤੋਂ ਘੱਟ 8-10 ਗਲਾਸ ਪਾਣੀ ਤੁਹਾਨੂੰ ਰੋਜ਼ਾਨਾ ਪੀਣ ਦੀ ਕੋਸ਼ਿਸ਼ ਕਰਨੀ ਚਾਹੀਦੀ।
ਖੁਦ ਨੂੰ ਸੂਰਜ ਦੀਆਂ ਕਿਰਨਾਂ ਤੋਂ ਹਮੇਸ਼ਾ ਬਚਾ ਕੇ ਰੱਖੋ।ਨਹੀਂ ਤਾਂ ਇਸ ਨਾਲ ਚਿਹਰੇ ਤੇ ਸਰੀਰ ਨੂੰ ਨੁਕਸਾਨ ਵੀ ਹੋ ਸਕਦਾ ਹੈ।ਤੁਹਾਨੂੰ ਹਮੇਸ਼ਾ ਸੂਰਜ ਦੀ ਰੌਸ਼ਨੀ ‘ਚ ਆਉਣ ਤੋਂ ਖੁਦ ਨੂੰ ਬਚਾ ਕੇ ਰਖਣਾ ਚਾਹੀਦਾ।ਜੇਕਰ ਤੁਸੀਂ ਧੁੱਪ ‘ਚ ਕਿਤੇ ਬਾਹਰ ਜਾ ਰਹੇ ਹੋ ਤਾਂ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਟੋਪੀ, ਗਮਛਾ, ਚਸ਼ਮਾ ਆਪਣੇ ਨਾਲ ਲੈ ਕੇ ਚੱਲੋ।
ਵਰਕਆਊਟ ਤੁਹਾਨੂੰ ਸਵੇਰ ਦੇ ਸਮੇਂ ਹੀ ਕਰਨਾ ਚਾਹੀਦਾ।ਜ਼ਿਆਦਾ ਦੇਰ ਨਾਲ ਕਰਨ ਨਾਲ ਬਾਡੀ ਦਾ ਟੈਂਪਰੇਚਰ ਵਧ ਸਕਦਾ ਹੈ ਅਤੇ ਤੁਹਾਨੂੰ ਹੀਟ ਸਟ੍ਰੋਕ ਦਾ ਖਤਰਾ ਵੀ ਹੋ ਸਕਦਾ ਹੈ।ਕਾਫੀ ਲੋਕ ਧੁੱਪ ਦੀਆਂ ਕਿਰਨਾਂ ਤੋਂ ਬਚਣ ਲਈ ਕਈ ਚੀਜ਼ਾਂ ਦਾ ਉਪਯੋਗ ਵੀ ਕਰਦੇ ਹਨ ਤਾਂ ਕਿ ਉਹ ਇਨ੍ਹਾਂ ਚੀਜ਼ਾਂ ਤੋਂ ਖੁਦ ਨੂੰ ਬਚਾ ਸਕਣ।
ਕਈ ਲੋਕ ਅਜਿਹੇ ਵੀ ਹੁੰਦੇ ਹਨ ਕਿ ਗਰਮੀ ਦੇ ਦਿਨਾਂ ‘ਚ ਵੀ ਖਾਲੀ ਪੇਟ ਘਰ ਤੋਂ ਬਾਹਰ ਚਲੇ ਜਾਂਦੇ ਹਨ।ਅਜਿਹਾ ਤੁਹਾਨੂੰ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ, ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਡੇ ਸਰੀਰ ‘ਚ ਕਮਜ਼ੋਰੀ ਕਾਫੀ ਜ਼ਿਆਦਾ ਆ ਸਕਦੀ ਹੈ, ਇਸ ਨਾਲ ਤੁਹਾਨੂੰ ਭਾਰ ਵਧਣ ਦੀ ਵੀ ਮੁਸ਼ਕਿਲ ਹੋ ਸਕਦੀ ਹੈ।ਜਦੋਂ ਵੀ ਤੁਸੀਂ ਬਾਹਰ ਜਾਓ ਤਾਂ ਕੁਝ ਨਾ ਕੁਝ ਖਾ ਕੇ ਜਰੂਰ ਜਾਓ।
ਇੰਨੀ ਜ਼ਿਆਦਾ ਬਾਹਰ ਦੀ ਧੁਪ ਹੈ ਕਿ ਤੰਦਰੁਸਤ ਇਨਸਾਨ ਵੀ ਬੀਮਾਰ ਪੈ ਸਕਦਾ ਹੈ ਇਸ ਲਈ ਤੁਸੀ ਹੀਟ ਵੇਵ ਤੋਂ ਬਚਣ ਲਈ ਬਾਹਰ ਜਾਣਾ ਬਿਲਕੁਲ ਅਵਾਇਡ ਕਰ ਦਿਓ।ਘਰ ਦੇ ਅੰਦਰ ਫੈਨ, ਕੂਲਰ, ਏਸੀ ‘ਚ ਰਹੋ।