Benefits of Wooden Comb: ਵਾਲ ਸਾਡੀ ਸ਼ਖ਼ਸੀਅਤ ਸੁੰਦਰਤਾ ਨੂੰ ਵਧਾਉਂਦੇ ਹਨ। ਸੁੰਦਰ, ਸੰਘਣੇ ਅਤੇ ਚਮਕਦਾਰ ਵਾਲ ਹਰ ਔਰਤ ਦੀ ਇੱਛਾ ਹੁੰਦੀ ਹੈ। ਵਾਲਾਂ ਦੀ ਚੰਗੀ ਦੇਖਭਾਲ ਲਈ ਜਿੰਨਾ ਜ਼ਰੂਰੀ ਹੈ ਕਿ ਵਾਲਾਂ ਦੇ ਅਨੁਕੂਲ ਸ਼ੈਂਪੂ, ਕੰਡੀਸ਼ਨਰ ਅਤੇ ਸੀਰਮ ਦੀ ਵਰਤੋਂ ਕੀਤੀ ਜਾਵੇ, ਓਨਾ ਹੀ ਜ਼ਰੂਰੀ ਹੈ ਕਿ ਵਾਲਾਂ ਦੀ ਕੰਘੀ ‘ਤੇ ਵੀ ਧਿਆਨ ਦਿੱਤਾ ਜਾਵੇ।
ਅਕਸਰ ਅਸੀਂ ਆਪਣੇ ਵਾਲਾਂ ਨੂੰ ਕੰਘੀ ਕਰਨ ਲਈ ਪਲਾਸਟਿਕ ਦੀ ਕੰਘੀ ਦੀ ਵਰਤੋਂ ਕਰਦੇ ਹਾਂ। ਤੁਸੀਂ ਜਾਣਦੇ ਹੋ ਕਿ ਵਾਲਾਂ ਦੇ ਚੰਗੇ ਵਾਧੇ ਤੇ ਵਾਲਾਂ ਦੀ ਸੁੰਦਰਤਾ ਨੂੰ ਵਧਾਉਣ ਲਈ ਕੰਘੀ ਦੀ ਵਰਤੋਂ ਬਹੁਤ ਜ਼ਰੂਰੀ ਹੈ।
ਸਭ ਤੋਂ ਪਹਿਲਾਂ ਜਾਣੋ ਕਿ ਕਿਹੜੀ ਲੱਕੜ ਤੋਂ ਬਣੀ ਕੰਘੀ ਦੀ ਕਰੋ ਵਰਤੋਂ
ਵਾਲਾਂ ਲਈ ਤੁਸੀਂ ਨਿੰਮ ਜਾਂ ਹਰੀ ਚੰਦਨ, ਬਾਂਸ ਦੀ ਬਣੀ ਕੰਘੀ ਦੀ ਵਰਤੋਂ ਕਰੋ। ਇਸ ‘ਚ ਮੌਜੂਦ ਆਯੁਰਵੈਦਿਕ ਗੁਣ ਤੁਹਾਨੂੰ ਜ਼ਿਆਦਾ ਫ਼ਾਇਦਾ ਦੇਣਗੇ। ਇਹ ਯਾਦ ਰੱਖੋ ਕਿ ਦਿਨ ‘ਚ ਸਿਰਫ 3 ਤੋਂ 8 ਵਾਰ ਵਾਲਾਂ ਦੀ ਕੰਘੀ ਦੀ ਵਰਤੋਂ ਕਰੋ। ਲੱਕੜ ਦੀ ਬਣੀ ਚੌੜੀ ਕੰਘੀ ਦੀ ਵਰਤੋਂ ਵੀ ਕਰੋ।
ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਲੱਕੜ ਦੀ ਕੰਘੀ ਵਾਲਾਂ ਲਈ ਕਿਵੇਂ ਫਾਇਦੇਮੰਦ ਹੈ-
ਹੁਣ ਜਾਣੋ ਲੱਕੜ ਦੀ ਕੰਘੀ ਦੇ ਫ਼ਾਇਦੇ
ਵਾਲਾਂ ਦਾ ਝੜਨਾ ਘੱਟ ਕਰੇ:– ਲੱਕੜ ਦੇ ਕੰਘੀ ਦੇ ਦੰਦ ਚੌੜੇ ਹੁੰਦੇ ਹਨ ਜਿਸ ਨਾਲ ਵਾਲ ਆਸਾਨੀ ਨਾਲ ਸੁਲਝ ਜਾਂਦੇ ਹਨ ਅਤੇ ਨਾਲ ਹੀ ਇਸ ਨਾਲ ਵਾਲਾਂ ‘ਚ ਰਗੜ ਘੱਟ ਹੁੰਦਾ ਹੈ ਜਿਸ ਨਾਲ ਉਨ੍ਹਾਂ ਦਾ ਝੜਨਾ ਘੱਟ ਹੁੰਦਾ ਹੈ।
ਵਾਲਾਂ ਨੂੰ ਮਿਲਦਾ ਹੈ ਪੋਸ਼ਣ:– ਇਸ ਨਾਲ ਸਕੈਲਪ ‘ਚ ਮੌਜੂਦ ਨੈਚੁਰਲ ਤੇਲ ਵਾਲਾਂ ‘ਚ ਚੰਗੀ ਤਰ੍ਹਾਂ ਵੰਡਿਆ ਜਾਂਦਾ ਹੈ ਜਿਸ ਨਾਲ ਉਨ੍ਹਾਂ ਭਰਪੂਰ ਪੋਸ਼ਣ ਮਿਲਦਾ ਹੈ ਅਤੇ ਉਹ ਚਮਕਦਾਰ, ਹੈਲਥੀ ਅਤੇ bouncy ਬਣਦੇ ਹਨ।
ਐਲਰਜ਼ੀ ਹੋਵੇਗੀ ਦੂਰ:- ਸਕੈਲਪ ਸੈਂਸੀਟਿਵ ਹੈ ਤਾਂ ਲੱਕੜ ਦਾ ਕੰਘੀ ਤੁਹਾਡੇ ਲਈ ਫ਼ਾਇਦੇਮੰਦ ਹੈ ਕਿਉਂਕਿ ਇਸ ਨਾਲ ਐਲਰਜੀ ਅਤੇ ਖੁਜਲੀ ਦੀ ਸਮੱਸਿਆ ਨਹੀਂ ਹੁੰਦੀ। ਸੈਂਸੀਟਿਵ ਸਕੈਲਪ ਵਾਲੇ ਨਿੰਮ ਨਾਲ ਬਣੀ ਕੰਘੀ ਦੀ ਵਰਤੋਂ ਕਰ ਸਕਦੇ ਹਨ।
ਡੈਂਡ੍ਰਫ ਤੋਂ ਛੁਟਕਾਰਾ:- ਦਰਅਸਲ ਲੱਕੜ ਦੀ ਕੰਘੀ ਨਾਲ ਤੇਲ ਗਲੈਂਡਜ਼ ਖੁੱਲ੍ਹ ਜਾਂਦੇ ਹਨ ਜਿਸ ਨਾਲ ਸਕੈਲਪ ਡ੍ਰਾਈ ਨਹੀਂ ਹੁੰਦੀ। ਨਾਲ ਹੀ ਲੱਕੜ ਦੇ ਕੰਘੀ ਦੇ ਨਰਮ, ਗੋਲ ਦੰਦ ਸਕੈਲਪ ‘ਚ ਗੰਦਗੀ ਜੰਮਣ ਨਹੀਂ ਦਿੰਦੇ ਜਿਸ ਨਾਲ ਡੈਂਡਰਫ ਦੀ ਸਮੱਸਿਆ ਹੁੰਦੀ ਹੈ।
ਆਇਲੀ ਵਾਲਾਂ ਦੀ ਸਮੱਸਿਆ:- ਲੱਕੜ ਦੀ ਬਣੀ ਕੰਘੀ ਐਕਸਟ੍ਰਾ ਤੇਲ ਨੂੰ ਸੋਖ ਲੈਂਦੀ ਹੈ ਜਿਸ ਨਾਲ ਵਾਲ ਆਇਲੀ ਅਤੇ ਚਿਪਚਿਪੇ ਨਹੀਂ ਹੁੰਦੇ। ਨਾਲ ਹੀ ਇਸ ਨਾਲ ਅਚਨਚੇਤ ਵਾਲਾਂ ਦੇ ਚਿੱਟੇ ਹੋਣ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ।
ਸਿਰਦਰਦ ਤੋਂ ਛੁਟਕਾਰਾ:– ਨਿੰਮ ਦੀ ਲੱਕੜ ਨਾਲ ਬਣੀ ਕੰਘੀ ਦੀ ਵਰਤੋਂ ਕਰਨ ਨਾਲ ਸਿਰਦਰਦ, ਮਾਈਗਰੇਨ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।
ਤਣਾਅ ਦੂਰ ਕਰੇ:– ਹਰੀ ਚੰਦਨ ਦੀ ਖੁਸ਼ਬੂ ਦਿਮਾਗ ਅਤੇ ਨਰਵਸ ਸਿਸਟਮ ਨੂੰ ਸ਼ਾਂਤ ਕਰਦੀ ਹੈ ਜਿਸ ਨਾਲ ਤਣਾਅ ਦੂਰ ਹੁੰਦਾ ਹੈ ਅਤੇ ਮੂਡ ਵਧੀਆ ਬਣਾਉਂਦੀ ਹੈ।
ਨੈਚੂਰਲ ਕੰਡੀਸ਼ਨਰ:- ਸਿਰ ‘ਚ ਆਇਲਿੰਗ ਕਰਕੇ ਲੱਕੜ ਦੀ ਕੰਘੀ ਨਾਲ ਵਾਲਾਂ ਨੂੰ ਚੰਗੀ ਤਰ੍ਹਾਂ ਸੁਲਝਾ ਲਓ। ਇਹ ਇੱਕ ਕੁਦਰਤੀ ਕੰਡੀਸ਼ਨਰ ਦੀ ਤਰ੍ਹਾਂ ਕੰਮ ਕਰਦਾ ਹੈ ਜਿਸ ਨਾਲ ਵਾਲ ਚਮਕਦਾਰ ਅਤੇ ਸਮੂਦ ਹੁੰਦੇ ਹਨ।
ਗਿੱਲੇ ਵਾਲਾਂ ਲਈ ਵੀ ਫ਼ਾਇਦੇਮੰਦ:– ਮਾਹਰਾਂ ਅਨੁਸਾਰ ਲੱਕੜ ਦੀ ਕੰਘੀ ਗਿੱਲੇ ਵਾਲਾਂ ਲਈ ਲਾਭਕਾਰੀ ਹੈ। ਇਹ ਵਾਲਾਂ ਨੂੰ ਆਮ ਕੰਘੀ ਨਾਲੋਂ ਘੱਟ ਤੋੜਦਾ ਹੈ ਅਤੇ ਡੈਮੇਜ਼ ਵੀ ਨਹੀਂ ਹੁੰਦੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h