7th Pay Commission General Provident Fund: ਕੇਂਦਰੀ ਕਰਮਚਾਰੀਆਂ ਲਈ ਵੱਡੀ ਖ਼ਬਰ ਆਈ ਹੈ। ਸਰਕਾਰ ਨੇ ਉਨ੍ਹਾਂ ਦੇ ਰਿਟਾਇਰਮੈਂਟ ਫੰਡ ਨਾਲ ਜੁੜੇ ਇੱਕ ਨਿਯਮ ਵਿੱਚ ਵੱਡਾ ਬਦਲਾਅ ਕੀਤਾ ਹੈ। DoPPW ਦੇ ਦਫ਼ਤਰ ਦੇ ਮੈਮੋਰੰਡਮ ਮੁਤਾਬਕ ਸਰਕਾਰ ਨੇ (General Provident Fund) ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਨਵੇਂ ਨਿਯਮਾਂ ਤਹਿਤ ਹੁਣ GPF ਵਿੱਚ ਨਿਵੇਸ਼ ਦੀ ਸੀਮਾ ਤੈਅ ਕੀਤੀ ਗਈ ਹੈ।
5 ਲੱਖ ਰੁਪਏ ਤੱਕ ਹੀ ਕਰਵਾ ਸਕਦੈ ਜਮ੍ਹਾਂ:
ਕੇਂਦਰ ਸਰਕਾਰ ਨੇ ਜਨਰਲ ਪ੍ਰੋਵੀਡੈਂਟ ਫੰਡ (GPF) ਦੇ ਨਿਵੇਸ਼ ‘ਤੇ ਸੀਮਾ ਲਗਾ ਦਿੱਤੀ ਹੈ। ਨਵੇਂ ਨਿਯਮ ਮੁਤਾਬਕ ਹੁਣ ਕੋਈ ਵੀ ਸਰਕਾਰੀ ਕਰਮਚਾਰੀ GPF ਵਿੱਚ ਸਿਰਫ਼ 5 ਲੱਖ ਰੁਪਏ ਤੱਕ ਹੀ ਜਮ੍ਹਾਂ ਕਰਵਾ ਸਕੇਗਾ।
ਸਰਕਾਰੀ ਖੇਤਰ ਦੇ ਕਰਮਚਾਰੀ GPF ਵਿੱਚ ਨਿਵੇਸ਼ ਕਰਦੇ ਹਨ। ਇਹ ਇੱਕ ਤਰ੍ਹਾਂ ਦੀ ਸਵੈ-ਇੱਛਤ ਯੋਜਨਾ ਹੈ, ਜੋ ਕਿ PPF ਵਾਂਗ ਕੰਮ ਕਰਦੀ ਹੈ। ਇਸ ‘ਚ ਨਿਵੇਸ਼ ‘ਤੇ 7.1 ਫੀਸਦੀ (GPF Interest rate) ਦਾ ਵਿਆਜ ਮਿਲਦਾ ਹੈ।
ਪੈਨਸ਼ਨ ਅਤੇ ਪੈਨਸ਼ਨਰਜ਼ ਕਲਿਆਣ ਵਿਭਾਗ (DoPPW) ਦੇ ਦਫ਼ਤਰ ਮੈਮੋਰੰਡਮ ਦੇ ਮੁਤਾਬਕ, GPF (ਕੇਂਦਰੀ ਸੇਵਾ) ਨਿਯਮ 1960 ਦੇ ਤਹਿਤ, ਖਾਤਾ ਧਾਰਕ ਦਾ GPF ਯੋਗਦਾਨ ਕੁੱਲ ਤਨਖਾਹ ਦੇ 6 ਪ੍ਰਤੀਸ਼ਤ ਤੋਂ ਘੱਟ ਨਹੀਂ ਹੋਣਾ ਚਾਹੀਦਾ ਹੈ। ਸਰਕਾਰ ਨੇ ਹੁਣ ਇੱਕ ਵਿੱਤੀ ਸਾਲ ਵਿੱਚ ਵੱਧ ਤੋਂ ਵੱਧ 5 ਲੱਖ ਰੁਪਏ ਦੀ ਸੀਮਾ ਲਗਾ ਦਿੱਤੀ ਹੈ।
ਸਰਕਾਰੀ ਕਰਮਚਾਰੀਆਂ ਲਈ GPF ਜਿਵੇਂ PPF:
PPF ਦੀ ਤਰ੍ਹਾਂ ਹੀ ਸਰਕਾਰੀ ਕਰਮਚਾਰੀ ਆਪਣੀ ਤਨਖਾਹ ਦਾ ਇੱਕ ਨਿਸ਼ਚਿਤ ਹਿੱਸਾ ਜਨਰਲ ਪ੍ਰੋਵੀਡੈਂਟ ਫੰਡ ਵਿੱਚ ਜਮ੍ਹਾ ਕਰਵਾ ਸਕਦੇ ਹਨ। ਇਹ ਪੈਸਾ ਰਿਟਾਇਰਮੈਂਟ ਦੇ ਸਮੇਂ ਖਾਤਾਧਾਰਕ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ। GPF ਵਿੱਚ ਜਮ੍ਹਾ ਪੈਸੇ ‘ਤੇ ਵਿਆਜ ਮਿਲਦਾ ਹੈ। ਇਹ ਪੈਨਸ਼ਨਰ ਕਲਿਆਣ ਵਿਭਾਗ, ਪਰਸੋਨਲ ਮੰਤਰਾਲੇ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਦੇ ਵਿਭਾਗ ਅਧੀਨ ਮੈਨੇਜ ਕੀਤਾ ਜਾਂਦਾ ਹੈ।
GPF ਕੀ ਹੈ?
ਜਨਰਲ ਪ੍ਰੋਵੀਡੈਂਟ ਫੰਡ (GPF) ਖਾਤਾ ਸਿਰਫ਼ ਸਰਕਾਰੀ ਕਰਮਚਾਰੀਆਂ ਲਈ ਹੈ। ਸਰਕਾਰੀ ਕਰਮਚਾਰੀ ਆਪਣੀ ਤਨਖਾਹ ਦਾ 15 ਫੀਸਦੀ ਤੱਕ ਜੀਪੀਐਫ ਖਾਤੇ ਵਿੱਚ ਯੋਗਦਾਨ ਪਾ ਸਕਦੇ ਹਨ। ਇਸ ਖਾਤੇ ਦੀ ‘ਐਡਵਾਂਸ’ ਵਿਸ਼ੇਸ਼ਤਾ ਸਭ ਤੋਂ ਖਾਸ ਹੈ। ਇਸ ਵਿੱਚ ਕਰਮਚਾਰੀ ਲੋੜ ਪੈਣ ‘ਤੇ GPF ਖਾਤੇ ਤੋਂ ਨਿਸ਼ਚਿਤ ਰਕਮ ਕਢਵਾ ਸਕਦਾ ਹੈ ਅਤੇ ਬਾਅਦ ਵਿੱਚ ਜਮ੍ਹਾ ਕਰਵਾ ਸਕਦਾ ਹੈ।ਵਿਆਜ ਦੀ ਗਣਨਾ ਤਿਮਾਹੀ ਆਧਾਰ ‘ਤੇ ਕੀਤੀ ਜਾਂਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h