Hina Khan: ਕੈਂਸਰ ਪੀੜਤ ਹਿਨਾ ਖ਼ਾਨ ਆਪਣੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਹੈ।ਬ੍ਰੈਸਟ ਕੈਂਸਰ ਨੇ ਉਸਦੀ ਹਾਲਤ ਅਜਿਹੀ ਬਣਾ ਦਿੱਤੀ ਹੈ ਕਿ ਉਹ ਆਪਣੀ ਜ਼ਿੰਦਗੀ ‘ਚ ਅੱਗੇ ਨਹੀਂ ਵੱਧ ਪਾ ਰਹੀ।ਦਿਨ ਰਾਤ ਉਹ ਆਪਣੀ ਬੀਮਾਰੀ ਨੂੰ ਲੈ ਚਿੰਤਤ ਰਹਿੰਦੀ ਹੈ।ਹਿਨਾ ਖ਼ਾਨ ਨੂੰ ਇਸ ਸਾਲ ਕਾਫੀ ਦੁੱਖ ਝੱਲਣਾ ਪਿਆ ਹੈ ਅਤੇ ਹੁਣ ਉਸਨੇ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣਾ ਦਰਦ ਸਾਂਝਾ ਕੀਤਾ ਹੈ।ਹਿਨਾ ਖ਼ਾਨ ਹੁਣ ਭਾਵੁਕ ਨਜ਼ਰ ਆ ਰਹੀ ਹੈ।
ਦਰਦ ਕੀਤਾ ਬਿਆਨ: ਦੱਸ ਦੇਈਏ ਕਿ ਹਾਲ ਹੀ ‘ਚ ਹਿਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਬੂ ਧਾਬੀ ਤੋਂ ਤਸਵੀਰਾਂ ਸ਼ੇਅਰ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।ਵਿਦੇਸ਼ਾਂ ‘ਚ ਛੁੱਟੀਆਂ ਬਤੀਤ ਕਰਦੇ ਸਮੇਂ ਵੀ ਹਿਨਾ ਖ਼ਾਨ ਦੇ ਦਿਲ ਦਿਮਾਗ ‘ਚ ਇੱਕ ਹੀ ਖਿਆਲ ਸੀ ਤੇ ਉਹ ਸੀ ਸਿਰਫ ਚੰਗੀ ਸਿਹਤ ਦੀ ਕਾਮਨਾ ਕਰਦੀ ਹੈ।ਉਸਦੀ ਬੇਵਸੀ ਨੂੰ ਦੇਖ ਕੇ ਪ੍ਰਸ਼ੰਸਕ ਵੀ ਨਿਰਾਸ਼ ਹੋ ਗਏ।ਇਸ ਦੌਰਾਨ ਹੁਣ ਹਿਨਾ ਖ਼ਾਨ ਦੀਆਂ ਕੁਝ ਹੋਰ ਪੋਸਟਾਂ ਸਾਹਮਣੇ ਆਈਆਂ ਹਨ, ਜੋ ਉਸਦੀ ਦਿਲ ਦਹਿਲਾਉਣ ਵਾਲੀ ਹਾਲਤ ਬਿਆਨ ਕਰ ਰਹੀਆਂ ਹਨ।
ਸਾਲ 2024 ਸਭ ਕੁਝ ਰਿਹਾ ਮਾੜਾ: ਹਿਨਾ ਖਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ 2 ਪੋਸਟਾਂ ਸ਼ੇਅਰ ਕੀਤੀਆਂ ਹਨ।ਹਿਨਾ ਨੇ ਖੁਲਾਸਾ ਕੀਤਾ ਹੈ ਇਹ ਸਾਲ ਉਨ੍ਹਾਂ ਲਈ ਕਿਵੇਂ ਰਿਹਾ?ਅਭਿਨੇਤਰੀ ਨੇ ਇਕ ਨੋਟ ਸ਼ੇਅਰ ਕੀਤਾ, ਜਿਸ ‘ਚ ਲਿਖਿਆ ਹੈ, ਇਹ ਮੇਰਾ ਸਭ ਤੋਂ ਵਧੀਆ ਸਾਲ ਨਹੀਂ ਸੀ ਪਰ ਮੈਂ ਇਸ ਤੋਂ ਬਹੁਤ ਕੁਝ ਸਿੱਖਿਆ ਹੈ।
ਦੱਸ ਦੇਈਏ ਕਿ ਇਹ ਸਾਲ ਹਿਨਾ ਖ਼ਾਨ ਲਈ ਖਰਾਬ ਰਿਹਾ ਕਿਉਂਕਿ ਇਸ ਸਾਲ ਉਸਨੂੰ ਤੀਜੇ ਪੜਾਅ ‘ਚ ਬ੍ਰੈਸਟ ਕੈਂਸਰ ਹੋਣ ਦੀ ਜਾਣਕਾਰੀ ਮਿਲੀ ਸੀ।ਇਸ ਦੌਰਾਨ ਅਦਾਕਾਰਾ ਨੂੰ ਕਾਫੀ ਸਰੀਰਕ ਤੇ ਮਾਨਸਿਕ ਤਣਾਅ ‘ਚੋਂ ਗੁਜ਼ਰਨਾ ਪਿਆ।ਉਸ ਨੂੰ ਆਪਣੇ ਵਾਲ ਗੁਆਉਣੇ ਪਏ ਤੇ ਦਰਦ ਮਹਿਸੂਸ ਕਰਨਾ ਪਿਆ, ਜੋ ਹਰ ਲੜਕੀ ਲਈ ਇਕ ਬੁਰਾ ਤੇ ਡਰਾਉਣਾ ਸੁਫਨਾ ਹੈ।ਹਿਨਾ ਨੇ ਆਪਣੀ ਮਾਂ ਨੂੰ ਟੁੱਟਦੇ ਦੇਖਿਆ ਤੇ ਉਸਨੂੰ ਭਿਆਨਕ ਦਰਦ ਸਹਿਣਾ ਪਿਆ।
ਪਿਤਾ ਨੂੰ ਕੀਤਾ ਯਾਦ: ਦੱਸ ਦੇਈਏ ਕਿ ਇਸ ਤੋਂ ਬਾਅਦ ਹਿਨਾ ਖ਼ਾਨ ਨੇ ਇਕ ਹੋਰ ਪੋਸਟ ਸ਼ੇਅਰ ਕੀਤੀ ਹੈ।ਇਸ ਪੋਸਟ ‘ਚ ਕੁਝ ਸਕਾਰਾਤਮਕਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਲਈ ਹਿੰਮਤ ਪੈਦਾ ਕਰ ਰਹੀ ਹਾਂ।ਹਿਨਾ ਨੇ ਲਿਖਿਆ, ‘ਸਵਰਗ ਤੋਂ ਕੋਈ ਤੁਹਾਡੀ ਜਿੱਤ ਲਈ ਪ੍ਰਾਰਥਨਾ ਕਰ ਰਿਹਾ ਹੈ।ਹਿਨਾ ਖ਼ਾਨ ਆਪਣੇ ਪਿਤਾ ਦੇ ਬਹੁਤ ਕਰੀਬ ਸੀ ਤੇ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ।ਹੁਣ ਇਸ ਪੋਸਟ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਜਿਵੇਂ ਹਿਨਾ ਆਪਣੇ ਪਿਤਾ ਨੂੰ ਯਾਦ ਕਰਕੇ ਖੁਦ ਨੂੰ ਮਜ਼ਬੂਤ ਬਣਾ ਰਹੀ ਹੈ ਅਤੇ ਕੈਂਸਰ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।