ਕੌਮੀ ਮੁਕਾਬਲਿਆਂ ’ਚ ਆਪਣੀ ਜਿੱਤ ਦੀ ਸੂਚੀ ਨੂੰ ਲਗਾਤਾਰ ਬਰਕਰਾਰ ਰੱਖਦਿਆਂ ਚੰਡੀਗੜ੍ਹ ਯੂਨੀਵਰਸਿਟੀ ਨੇ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ (ਏਆਈਯੂ) ਵੱਲੋਂ ਕਰਵਾਏ 38ਵੇਂ ਇੰਟਰ ਯੂਨੀਵਰਸਿਟੀ ਨੈਸ਼ਨਲ ਯੂਥ ਫੈਸਟੀਵਲ-2024-25 ਦੀ ਓਵਰਆਲ ਚੈਂਪੀਅਨਸ਼ਿਪ ਦੀ ਟਰਾਫੀ ਜਿੱਤ ਲਈ ਹੈ।
ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਜਿਥੇ 28 ਮੁਕਾਬਲਿਆਂ ’ਚ 11 ਸੋਨ, 4 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤੇ। ਉਥੇ ਹੀ ਏਆਈਯੂ ਦੁਆਰਾ ਕਰਵਾਏ ਇਨ੍ਹਾਂ ਮੁਕਾਬਲਿਆਂ ’ਚ ਭਾਰਤ ਦੀਆਂ 148 ਯੂਨੀਵਰਸਿਟੀਆਂ ਦੇ 2400 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।
ਚੰਡੀਗੜ੍ਹ ਯੂਨੀਵਰਸਿਟੀ ਦੇ 49 ਵਿਦਿਆਰਥੀਆਂ ਦੇ ਦਲ ਨੇ ਵੱਖ-ਵੱਖ ਸ਼੍ਰੇਣੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 11 ਮੁਕਾਬਲਿਆਂ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ’ਚ ਪਰੋਸੈਸ਼ਨ (ਮਾਰਚ), ਕਾਰਟੂਨਿੰਗ ਰੰਗੋਲੀ, ਵੈਸਟਰਨ ਵੋਕਲ ਸੋਲੋ, ਵੈਸਟਰਨ ਇੰਸਟ੍ਰੂਮੈਂਟਲ, ਗਰੁੱਪ ਸੋਂਗ ਵੈਸਟਰਨ, ਫੋਲਕ ਡਾਂਸ, ਐਲੋਕਿਓਸ਼ਨ (ਭਾਸ਼ਣ), ਡਿਬੇਟ (ਵਿਚਾਰ-ਚਰਚਾ), ਸਕਿੱਟ ਅਤੇ ਮਾਇਮ ਸ਼ਾਮਲ ਹਨ।
ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ, ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਨੇ ਨਾਨ-ਪਰਕਿਊਸ਼ਨ, ਫੋਲਕ ਆਰਕੈਸਟਰਾ, ਕਲਾਸੀਕਲ ਡਾਂਸ ਅਤੇ ਵਨ ਐਕਟ ਪਲੇ ਸਣੇ 4 ਮੁਕਾਬਲਿਆਂ ’ਚ ਦੂਜਾ ਸਥਾਨ ਪ੍ਰਾਪਤ ਕਰਕੇ ਪ੍ਰਸ਼ੰਸਾ ਅਤੇ ਤਗਮੇ ਵੀ ਹਾਸਲ ਕੀਤੇ ਹਨ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੋਲਾਜ ਅਤੇ ਪਰਕਿਊਸ਼ਨ ਸਣੇ ਦੋ ਮੁਕਾਬਲਿਆਂ ’ਚ ਤੀਜਾ ਸਥਾਨ, ਲਾਈਟ ਵੋਕਲ ਇੰਡੀਅਨ ’ਚ ਚੌਥਾ ਸਥਾਨ ਅਤੇ ਕਲਾਸੀਕਲ ਵੋਕਲ ਸੋਲੋ ’ਚ 5ਵਾਂ ਸਥਾਨ ਪ੍ਰਾਪਤ ਕੀਤਾ ਹੈ।
ਦੱਸ ਦੇਈਏ ਕਿ ਯੂਨੀਵਰਸਿਟੀ ਨੈਸ਼ਨਲ ਯੂਥ ਫੈਸਟੀਵਲ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ, ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਸ ਸ਼ਾਨਦਾਰ ਜਿੱਤ ਨਾਲ ਚੰਡੀਗੜ੍ਹ ਯੂਨੀਵਰਸਿਟੀ ਪੰਜ ਸਾਲਾਂ ’ਚ ਤਿੰਨ ਵਾਰ AIU ਦੀ ਓਵਰਆਲ ਟਰਾਫੀ ਜਿੱਤਣ ਵਾਲੀ ਭਾਰਤ ਦੀ ਇਕਲੌਤੀ ਨਿੱਜੀ ਯੂਨੀਵਰਸਿਟੀ ਬਣ ਗਈ ਹੈ।
ਇਸ ਤੋਂ ਪਹਿਲਾਂ, ਚੰਡੀਗੜ੍ਹ ਯੂਨੀਵਰਸਿਟੀ ਨੇ 36ਵੇਂ AIU ਇੰਟਰ-ਯੂਨੀਵਰਸਿਟੀ ਯੂਥ ਫੈਸਟੀਵਲ 2023 ਅਤੇ 2020 ’ਚ ਆਯੋਜਿਤ 35ਵੇਂ AIU ਇੰਟਰ-ਯੂਨੀਵਰਸਿਟੀ ਯੂਥ ਫੈਸਟੀਵਲ ’ਚ ਓਵਰਆਲ ਚੈਂਪੀਅਨਸ਼ਿਪ ਦੀ ਟਰਾਫੀ ਜਿੱਤੀ ਸੀ।