Xi Jinping: ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਪੰਜ ਸਾਲ ਦੇ ਕਾਰਜਕਾਲ ਲਈ ਐਤਵਾਰ ਨੂੰ ਰਿਕਾਰਡ ਤੀਜੀ ਵਾਰ ‘ਕਮਿਊਨਿਸਟ ਪਾਰਟੀ ਆਫ ਚਾਈਨਾ’ ਦਾ ਜਨਰਲ ਸਕੱਤਰ ਚੁਣਿਆ ਗਿਆ। ਪਾਰਟੀ ਦੇ ਸੰਸਥਾਪਕ ਮਾਓ ਜ਼ੇ-ਤੁੰਗ ਤੋਂ ਬਾਅਦ ਉਹ ਤੀਜੀ ਵਾਰ ਇਸ ਅਹੁਦੇ ਲਈ ਚੁਣੇ ਜਾਣ ਵਾਲੇ ਪਹਿਲੇ ਚੀਨੀ ਨੇਤਾ ਹਨ।
ਪ੍ਰਧਾਨ ਮੰਤਰੀ ਲੀ ਕਿੰਗ ਕਮੇਟੀ ‘ਚ ਨਹੀਂ ਬਣਾ ਸਕੇ ਥਾਂ
ਸ਼ੀ ਜਿਨਪਿੰਗ (69) ਨੂੰ ਇੱਕ ਦਿਨ ਪਹਿਲਾਂ ਸੀਪੀਸੀ ਦੀ ਜਨਰਲ ਕਾਨਫਰੰਸ (ਕਾਂਗਰਸ) ਵਿੱਚ ਸ਼ਕਤੀਸ਼ਾਲੀ ਕੇਂਦਰੀ ਕਮੇਟੀ ਲਈ ਚੁਣਿਆ ਗਿਆ ਸੀ, ਭਾਵੇਂ ਕਿ ਉਹ 68 ਸਾਲ ਦੀ ਅਧਿਕਾਰਤ ਸੇਵਾਮੁਕਤੀ ਦੀ ਉਮਰ ਨੂੰ ਪਾਰ ਕਰ ਚੁੱਕੇ ਹਨ। ਉਨ੍ਹਾਂ ਦਾ 10 ਸਾਲਾਂ ਦਾ ਕਾਰਜਕਾਲ ਖਤਮ ਹੋ ਗਿਆ ਹੈ।
ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਸ਼ੀ ਜਿਨਪਿੰਗ ਨੇ ਨਵੀਂ ਸਥਾਈ ਕਮੇਟੀ ਦਾ ਐਲਾਨ ਕੀਤਾ। ਉਸਦੀ ਟੀਮ ਵਿੱਚ ਲੀ ਕਿਆਂਗ, ਸ਼ਾਓ ਲੇਜੀ, ਵੈਂਗ ਹੁਨਿੰਗ, ਕਾਈ ਕੀ ਡਿੰਗ ਸ਼ੇਕਸਿਆਂਗ ਅਤੇ ਲੀ ਸ਼ੀ ਸ਼ਾਮਲ ਹਨ। ਲੀ ਕਿਆਂਗ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ।
ਮੀਡੀਆ ਦੇ ਸਾਹਮਣੇ ਸ਼ੀ ਦਾ ਬਿਆਨ
ਸ਼ੀ ਜਿਨਪਿੰਗ ਜਨਰਲ ਸਕੱਤਰ ਚੁਣੇ ਜਾਣ ਤੋਂ ਤੁਰੰਤ ਬਾਅਦ ਨਵੀਂ ਚੁਣੀ ਗਈ ਸਟੈਂਡਿੰਗ ਕਮੇਟੀ ਦੇ ਨਾਲ ਮੀਡੀਆ ਦੇ ਸਾਹਮਣੇ ਪੇਸ਼ ਹੋਏ। ਉਨ੍ਹਾਂ ਨੇ ਕਿਹਾ ਕਿ “ਮੇਰੇ ਵਿੱਚ ਭਰੋਸਾ ਜਤਾਉਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।” ਉਨ੍ਹਾਂ ਅੱਗੇ ਕਿਹਾ ਕਿ “ਦੇਸ਼ ਨੇ ਹੁਣ ਤੱਕ ਬਹੁਤ ਕੁਝ ਹਾਸਲ ਕੀਤਾ ਹੈ ਅਤੇ ਹੁਣ ਅਸੀਂ ਚੀਨ ਨੂੰ ਹਰ ਤਰ੍ਹਾਂ ਨਾਲ ਆਧੁਨਿਕ ਸਮਾਜਵਾਦੀ ਦੇਸ਼ ਬਣਾਉਣ ਵੱਲ ਵਧਾਂਗੇ।”
ਜ਼ਿੰਦਗੀ ਭਰ ਕਰ ਸਕਦੈ ਰਾਜ
ਪਾਰਟੀ ਦੇ ਸੰਸਥਾਪਕ ਮਾਓ ਜ਼ੇ-ਤੁੰਗ ਤੋਂ ਬਾਅਦ ਜਿਨਪਿੰਗ ਤੀਜੇ ਕਾਰਜਕਾਲ ਦੀ ਸੇਵਾ ਕਰਨ ਵਾਲੇ ਪਹਿਲੇ ਚੀਨੀ ਨੇਤਾ ਹਨ। ਮਾਓ ਜੇ ਤੁੰਗ ਨੇ ਤਕਰੀਬਨ ਤਿੰਨ ਦਹਾਕਿਆਂ ਤੱਕ ਰਾਜ ਕੀਤਾ। ਨਵਾਂ ਕਾਰਜਕਾਲ ਮਿਲਣ ਦਾ ਮਤਲਬ ਹੈ ਕਿ ਮਾਓ ਵਾਂਗ ਜਿਨਪਿੰਗ ਵੀ ਉਮਰ ਭਰ ਸੱਤਾ ‘ਤੇ ਬਣੇ ਰਹਿ ਸਕਦੇ ਹਨ।