ਪੰਜਾਬ ‘ਚ ਵਿਧਾਨ ਸਭਾ ਚੋਣਾਂ 2022 ਸਿਰ ‘ਤੇ ਹਨ ਅਤੇ ਹਰ ਇਕ ਪਾਰਟੀ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਲਈ ਵੱਡੇ-ਵੱਡੇ ਵਾਧੇ ਕਰ ਰਹੀ ਹੈ ਹਾਲਾਂਕਿ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪੰਜਾਬ ਲੋਕ ਇਸ ਬਾਰ ਕਿਹੜੀ ਪਾਰਟੀ ‘ਤੇ ਵਿਸ਼ਵਾਸ ਕਰਦੇ ਹਨ ਅਤੇ ਜਿਤਾਉਂਦੇ ਹਨ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵੀ ਇਹ ਕਹਿਣਾ ਹੈ ਕਿ ਪੰਜਾਬ ਜੇਕਰ ਸਭ ਤੋਂ ਵੱਡਾ ਕੋਈ ਮੁੱਦਾ ਹੈ ਤਾਂ ਉਹ ਭਰੋਸੇ ਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਦਾ ਸਿਆਸੀ ਪਾਰਟੀਆਂ ਤੋਂ ਭਰੋਸਾ ਉੱਠ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮਾਫੀਆ ਵਰਗੇ ਉਲਟੇ ਰਾਹ ‘ਤੇ ਤੋਰਿਆ ਗਿਆ, ਉਸ ਨੂੰ ਸਿੱਧੇ ਰਾਹ ‘ਤੇ ਲਿਆਉਣ ਦਾ ਏਜੰਡਾ ਹੀ ਆਮ ਆਦਮੀ ਨੂੰ ਪਸੰਦ ਆਉਂਦਾ ਹੈ।
ਇਸਦੇ ਨਾਲ ਹੀ ਉਨ੍ਹਾਂ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾਂ ਸਾਧਦੇ ਹੋਏ ਕਿਹਾ ਕਿ ਮੈਂ ਪੰਜ ਸਾਲ ਲੜਦਾ ਰਿਹਾ। ਮੈਨੂੰ ਇੱਕ ਸਾਲ ਪਹਿਲਾਂ ਹੀ ਘਰ ਵਿੱਚ ਬਿਠਾਇਆ ਗਿਆ ਅਤੇ ਜਿਨ੍ਹਾਂ ਨੇ ਮੈਨੂੰ ਘਰ ਵਿੱਚ ਬਿਠਾਇਆ ਉਹ ਅੱਜ ਘਰ ਬੈਠੇ ਹਨ। ਦਰਵਾਜ਼ੇ ਬੰਦ ਕਰਨ ਵਾਲੇ ਸੀ. ਐੱਮ. ਉਹ ਸਾਡਾ ਮੁੱਖ ਮੰਤਰੀ ਵੀ ਨਹੀਂ ਸੀ। ਸਾਡੇ ਕੋਲ 78 ਵਿਧਾਇਕ ਸਨ ਪਰ ਸਾਡੇ ਕੋਲ ਮੁੱਖ ਮੰਤਰੀ ਨਹੀਂ ਸੀ, ਸਾਡਾ ਮੁੱਖ ਮੰਤਰੀ ਭਾਜਪਾ ਦੇ ਹੱਥ ‘ਚ ਸੀ।
ਉਨ੍ਹਾਂ ਅੱਗੇ ਕਿਹਾ ਕੈਪਟਨ ਪੰਜਾਬ ਲਈ ਨਹੀਂ ਸਗੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਮੁੱਖ ਮੰਤਰੀ ਬਣੇ ਰਹਿਣਾ ਚਾਹੁੰਦੇ ਸਨ। ਅੱਜ ਵੀ ਉਹ ਲੋਕਾਂ ਨੂੰ ਹਰਾਉਣਾ ਚਾਹੁੰਦੇ ਹਨ ਅਤੇ ਮੈਂ ਪੰਜਾਬ ਨੂੰ ਜਿਤਾਉਣਾ ਚਾਹੁੰਦਾ ਹਾਂ।