ਬੁੱਧਵਾਰ ਨੂੰ ਪੰਜਾਬ ‘ਚ ਫਿਰੋਜ਼ਪੁਰ ਵਿਖੇ ਪੀਐੱਮ ਮੋਦੀ ਦੀ ਰੈਲੀ ਰੱਦ ਹੋਣ ਤੋਂ ਬਾਅਦ ਸਿਆਸਤ ਭਖੀ ਹੋਈ ਹੈ।ਹਰ ਕੋਈ ਪੰਜਾਬ ਸਰਕਾਰ ਨੂੰ ਇਸਦਾ ਜ਼ਿੰਮੇਵਾਰੀ ਠਹਿਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ।ਭਾਜਪਾ ਵਲੋਂ ਪੰਜਾਬ ਸਰਕਾਰ ‘ਤੇ ਪੰਜਾਬ ਪੁਲਿਸ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਉੱਥੇ ਹੀ ਹਰਿਆਣਾ ਦੇ ਮੁੱਖ ਮਨੋਹਰ ਲਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।ਉਨਾਂ੍ਹ ਕਿਹਾ ਕਿ ‘ਦੇਸ਼ ਦੇ ਪ੍ਰਧਾਨ ਮੰਤਰੀ ਦਾ ਇੱਕ ਸੂਬੇ ‘ਚ ਵਿਰੋਧ ਹੋਣਾ ਬਹੁਤ ਮਾੜੀ ਗੱਲ ਹੈ।ਇਹ ਮਾਮਲਾ ਅਤਿ ਨਿੰਦਣਯੋਗ ਹੈ।ਸਾਨੂੰ ਸੂਬਾ ਸਰਕਾਰ ‘ਤੇ ਯਕੀਨ ਨਹੀਂ ਕਿ ਉਹ ਸੁਰੱਖਿਆ ਵਿਵਸਥਾ ਬਹਾਲ ਕਰ ਸਕੇਗੀ।
ਇਸ ਲਈ ਮੌਜੂਦਾ ਸਰਕਾਰ ਨੂੰ ਭੰਗ ਕਰਕੇ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ।ਪ੍ਰਧਾਨ ਮੰਤਰੀ ਮੋਦੀ ਵਿਰੁੱਧ ਇੱਕ ਸਾਜ਼ਿਸ਼ ਤਹਿਤ ਹੋਈ ਇਹ ਸ਼ਰਮਨਾਕ ਘਟਨਾ ਬਰਦਾਸ਼ਤਯੋਗ ਨਹੀਂ ਹੈ।ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦਿਆਂ ਵਲੋਂ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ।