Cm Mann: ਪੰਜਾਬ ਦੇ ਸੀਐੱਮ ਭਗਵੰਤ ਮਾਨ 2 ਦਿਨ ਦੇ ਦੌਰੇ ‘ਤੇ ਦਿੱਲੀ ਰਵਾਨਾ ਹੋ ਗਏ ਹਨ।ਦਿੱਲੀ ‘ਚ ਉਹ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ‘ਚ ਹਿੱਸਾ ਲੈਣਗੇ।ਇਹ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੋਵੇਗੀ।ਚੰਡੀਗੜ੍ਹ ਤੋਂ ਰਵਾਨਾ ਹੋਣ ਤੋਂ ਪਹਿਲਾਂ ਸੀਐੱਮ ਮਾਨ ਨੇ ਕਿਹਾ ਕਿ ਨੀਤੀ ਆਯੋਗ ਨੇ ਵਾਰ ਵਾਰ ਪਿਛਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਨੂੰ ਬੁਲਾਇਆ।
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਲੋੜਾਂ ਦੇ ਬਾਰੇ ‘ਚ ਦੱਸੋ, ਪਰ ਉਹ ਕਦੇ ਨਹੀਂ ਪਹੁੰਚੇ।ਪਰ ਮੈਂ ਆਪਣਾ ਹੋਮਵਰਕ ਕਰਕੇ ਜਾ ਰਿਹਾ ਹਾਂ।
ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਨੀਤੀ ਆਯੋਗ ਦੀ ਮੀਟਿੰਗ 2 ਦਿਨ ਚਲਣੀ ਹੈ।ਪੰਜਾਬ ਨਾਲ ਜੁੜੀ ਹਰ ਸਮੱਸਿਆ ਨੂੰ ਆਯੋਗ ਦੇ ਸਾਹਮਣੇ ਰੱਖਾਂਗਾ।ਪੰਜਾਬ ਦੀ ਬਦਕਿਸਮਤੀ ਰਹੀ ਕਿ ਕੈਪਟਨ ਅਤੇ ਚੰਨੀ ਵਾਰ ਵਾਰ ਬੁਲਾਉਣ ‘ਤੇ ਵੀ ਨਹੀਂ ਗਏ।3 ਸਾਲ ਬਾਅਦ ਪੰਜਾਬ ਦਾ ਕੋਈ ਪ੍ਰਤੀਨਿਧੀ ਇਸ ਮੀਟਿੰਗ ‘ਚ ਜਾ ਰਿਹਾ ਹੈ।
ਸੀਐੱਮ ਦਾ ਕਹਿਣਾ ਹੈ ਕਿ ਮੀਟਿੰਗ ‘ਚ ਪਾਣੀ, ਕਿਸਾਨਾਂ ਦੀ ਕਰਜਾ ਮਾਫੀ, ਐੱਮਐੱਸਪੀ ਦੀ ਲੀਗਲ ਗਾਰੰਟੀ, ਕਨਾਲ ਸਿਸਟਮ ਨੂੰ ਬਹਾਲ ਕਰਨ, ਬੁੱਢੇ ਨਾਲ ਦੀ ਸਫਾਈ, ਇੰਡਸਟਰੀ ਨੂੰ ਵਧੀਆ ਮਾਹੌਲ਼ ਦੇਣ, ਭਾਖੜਾ ਬਿਆਸ, ਮੈਨੇਜਮੈਂਟ ਬੋਰਡ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਹੈਲਥ ਨਾਲ ਜੁੜੇ ਮੁੱਦੇ ਚੁੱਕਾਂਗਾ।ਮਾਨ ਨੇ ਕਿਹਾ ਕਿ ਮੈਂ ਪੂਰੀ ਸਪੀਚ ਨੀਤੀ ਆਯੋਗ ਦੀ 7ਵੀਂ ਮੀਟਿੰਗ ਦੇ ਲਈ ਭੇਜ ਦਿੱਤੀ ਹੈ।ਪੰਜਾਬ ਦੇ ਭਾਵੇਂ ਦਾ ਕੋਈ ਵੀ ਮੌਕਾ ਮਿਲੇ, ਮੈਂ ਉਸ ਨੂੰ ਛੱਡਾਂਗਾ ਨਹੀਂ।