ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਬਾਜਵਾ ਦੀ ਮੀਟਿੰਗ ਬਾਰੇ ਚਰਚਾ ਹੋ ਰਹੀ ਸੀ ਜਿਸ ਬਾਰੇ ਪ੍ਰਤਾਪ ਬਾਜਵਾ ਨੇ ਲਾਈਵ ਹੋ ਕੇ ਇਸ ਬਾਰੇ ਖੁਲਾਸਾ ਕੀਤਾ ਹੈ ਉਨਾ ਕਿਹਾ ਕਿ ਅਜਿਹਾ ਕੋਈ ਵੀ ਮੁਲਾਕਾਤ ਹਾਲੇ ਤੱਕ ਨਹੀਂ ਹੋਈ |ਇਸ ਦੇ ਨਾਲ ਹੀ ਉਨਾਂ ਕਿਹਾ ਕਿ ਜੋ ਹਾਈਕਮਾਨ ਫੈਸਲਾ ਲਏਗੀ ਉਸ ਨੂੰ ਸਿਰ ਮੱਥੇ ਲਿਆ ਜਾਵੇਗਾ |
ਪ੍ਰਤਾਪ ਬਾਜਵਾ ਨੇ ਕਿਹਾ ਕਿ ਹਰ ਵਰਗ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਪੂਰਾ ਹੁੰਦਿਆ ਦੇਖਣਾ ਚਾਹੁੰਦ ਹਨ, ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਕੋਟਕਪੂਰਾ ਫਾਇਰਿੰਗ ਮਾਮਲੇ ‘ਚ ਦੋਸ਼ੀਆਂ ਖਿਲਾਫ ਇੱਕ ਮਹੀਨੇ ਦੇ ਅੰਦਰ ਅੰਦਰ ਕਾਰਵਾਈ ਹੋਣੀ ਚਾਹੀਦੀ ਹੈ।
ਨਵਜੋਤ ਸਿੱਧੂ ਨੂੰ ਦੇ ਅਹੁਦੇ ਬਾਰੇ ਪੁੱਛੇ ਗਏ ਸਵਾਲ ‘ਤੇ ਬਾਜਵਾ ਨੇ ਕਿਹਾ ਕਿ ਉਹ ਬਿਲਕੁਲ ਚਾਹੁੰਦੇ ਨੇ ਕਿ ਨਵਜੋਤ ਸਿੱਧੂ ਨੂੰ ਕੋਈ ਅਹੁਦਾ ਮਿਲੇ, ਪਰ ਸਭ ਤੋਂ ਪਹਿਲਾਂ ਸੀਨਿਓਰਟੀ ਦੇ ਹਿਸਾਬ ਨਾਲ ਬਾਕੀਆਂ ਦੇ ਨੰਬਰ ਵੀ ਲੱਗਣੇ ਚਾਹੀਦੇ ਨੇ। ਹਰ ਇੱਕ ਨੂੰ ਸੀਨਿਓਰਟੀ ਦੇ ਹਿਸਾਬ ਨਾਲ ਜਰੂਰ ਅਹੁਦੇ ਮਿਲਣੇ ਚਾਹੀਦੇ ਨੇ।ਬਾਜਵਾ ਨੇ ਇਸ ਦੇ ਨਾਲ ਹੀ ਬਾਜਵਾ ਨੇ ਅਪੀਲ ਕੀਤੀ ਕਿ ਕੈਪਟਨ ਵੱਖ ਵੱਖ ਮੁੱਦਿਆਂ ਨੂੰ ਜਲਦ ਸੁਲਝਾਉਣ |