ਕਾਂਗਰਸ ਨੇ ਆਪਣੀ ਭਾਰਤ ਜੋੜੋ ਯਾਤਰਾ ਦੌਰਾਨ ਅਜਿਹਾ ਟਵੀਟ ਕੀਤਾ ਹੈ, ਜਿਸ ਨੂੰ ਲੈ ਕੇ ਸਿਆਸੀ ਗਲਿਆਰਿਆਂ ‘ਚ ਕਾਫੀ ਵਿਵਾਦ ਖੜ੍ਹਾ ਹੋ ਸਕਦਾ ਹੈ। ਕਾਂਗਰਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਕੀਤੀ ਪੋਸਟ ਵਿੱਚ ਆਰਐਸਐਸ ਦੇ ਪਹਿਰਾਵੇ ਵਿੱਚ ਅੱਗ ਲੱਗਣ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਦੇ ਜ਼ਰੀਏ ਕਾਂਗਰਸ ਨੇ ਆਰਐੱਸਐੱਸ-ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ।
To free the country from shackles of hate and undo the damage done by BJP-RSS.
Step by step, we will reach our goal.#BharatJodoYatra 🇮🇳 pic.twitter.com/MuoDZuCHJ2
— Congress (@INCIndia) September 12, 2022
ਟਵਿੱਟਰ ‘ਤੇ ਤਸਵੀਰ ਪੋਸਟ ਕਰਦੇ ਹੋਏ ਕਾਂਗਰਸ ਨੇ ਲਿਖਿਆ, “ਅਸੀਂ ਦੇਸ਼ ਨੂੰ ਨਫ਼ਰਤ ਦੇ ਮਾਹੌਲ ਤੋਂ ਮੁਕਤ ਕਰਨ ਅਤੇ ਆਰ.ਐੱਸ.ਐੱਸ-ਭਾਜਪਾ ਦੁਆਰਾ ਕੀਤੇ ਗਏ ਨੁਕਸਾਨ ਨੂੰ ਪੂਰਾ ਕਰਨ ਦੇ ਟੀਚੇ ਵੱਲ ਕਦਮ ਦਰ ਕਦਮ ਵਧਾ ਰਹੇ ਹਾਂ।”
ਇਸ ਮੌਕੇ ਕਾਂਗਰਸ ਨੇ RSS ਦੇ ਪਹਿਰਾਵੇ ‘ਚ ਅੱਗ ਲੱਗੀ ਤਸਵੀਰ ਕੀਤੀ ਸਾਂਝੀ ਪੋਸਟ ਕੀਤੀ ਗਈ ਤਸਵੀਰ ਵਿੱਚ ਆਰਐੱਸਐੱਸ ਦੇ ਪਹਿਰਾਵੇ ਵਿੱਚ ਹੇਠਾਂ ਅੱਗ ਬਲਦੀ ਦਿਖਾਈ ਦੇ ਰਹੀ ਹੈ ਅਤੇ ਧੂੰਆਂ ਵੀ ਉੱਠ ਰਿਹਾ ਹੈ। ਇਸ ਦੇ ਨਾਲ ਹੀ ਤਸਵੀਰ ‘ਤੇ ਲਿਖਿਆ ਹੈ, ‘145 days more to go.’
ਇਸ ਤੋਂ ਪਹਿਲਾਂ ਕਾਂਗਰਸ ਨੇਤਾਵਾਂ ਨੇ ਭਾਜਪਾ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਕੁਝ ਲੋਕ ਦੇਸ਼ ਨੂੰ ਤੋੜਨ ‘ਚ ਲੱਗੇ ਹੋਏ ਹਨ, ਅਸੀਂ ਲੋਕਾਂ ਨੂੰ ਜੋੜਨ ਲਈ ਨਿਕਲੇ ਹਾਂ। ਰਾਹੁਲ ਗਾਂਧੀ ਦੇਸ਼ ਦੇ ਹਰ ਵਰਗ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ। ਸਾਡੀ ਯਾਤਰਾ ਨਫ਼ਰਤ ਨੂੰ ਮਿਟਾਉਣ ਅਤੇ ਆਪਸੀ ਭਾਈਚਾਰਾ ਅਤੇ ਪਿਆਰ ਵਧਾਉਣ ਲਈ ਹੈ।
ਜਿਕਰਯੋਗ ਹੈ ਕਿ ਭਾਜਪਾ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਉਡਾ ਰਹੀ ਹੈ ਮਜ਼ਾਕ
ਇੱਥੇ ਭਾਜਪਾ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਮਜ਼ਾਕ ਉਡਾ ਰਹੀ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ ਦੀ ਅਗਵਾਈ ‘ਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਦੇਸ਼ ਨੂੰ ਤੋੜਨ ਦਾ ਕੰਮ ਕਰਨ ਵਾਲੇ ਹੁਣ ਅਜਿਹੀਆਂ ਯਾਤਰਾਵਾਂ ਕਰ ਰਹੇ ਹਨ।