Gurdwara Sri Hemkund Sahib: ਹੇਮਕੁੰਟ ਸਾਹਿਬ ਗੁਰਦੁਆਰਾ ਪ੍ਰਮੁੱਖ ਸਿੱਖ ਗੁਰਦੁਆਰਾ ਹੈ। ਇਹ ਗੁਰਦੁਆਰਾ ਉੱਤਰਾਖੰਡ (Uttarakhand) ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਗੁਰਦੁਆਰਾ ਸਾਲ ਵਿੱਚ ਸਿਰਫ਼ 5 ਮਹੀਨੇ ਖੁੱਲ੍ਹਾ ਰਹਿੰਦਾ ਹੈ, ਬਾਕੀ ਸਾਰਾ ਸਮਾਂ ਬਰਫ਼ ਨਾਲ ਢੱਕਿਆ ਰਹਿੰਦਾ ਹੈ। ਉੱਤਰਾਖੰਡ ‘ਚ ਹਿਮਾਲਿਆ ‘ਚ ਕੇਦਾਰਨਾਥ, ਹੇਮਕੁੰਟ ਸਾਹਿਬ ਅਤੇ ਬਦਰੀਨਾਥ ਧਾਮ ਦੀਆਂ ਚੋਟੀਆਂ ‘ਤੇ ਬਰਫਬਾਰੀ ਅਤੇ ਭਾਰੀ ਮੀਂਹ ਕਾਰਨ (Heavy rain) ਠੰਢ ਵਧ ਗਈ ਹੈ।
ਹੇਮਕੁੰਟ ਸਾਹਿਬ ਵਿੱਚ ਸ਼ੁੱਕਰਵਾਰ ਰਾਤ ਤੋਂ ਬਰਫਬਾਰੀ (Snowfall) ਜਾਰੀ ਹੈ। ਜਾਣਕਾਰੀ ਮੁਤਾਬਕ ਸੋਮਵਾਰ ਨੂੰ ਦੁਪਹਿਰ 1 ਵਜੇ ਅਰਦਾਸ ਉਪਰੰਤ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਹੁਣ ਤੱਕ ਇੱਥੇ 3 ਇੰਚ ਬਰਫ ਜੰਮ ਚੁੱਕੀ ਹੈ। ਇਸ ਦੇ ਨਾਲ ਹੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਵਾਈਸ ਚੇਅਰਮੈਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਇਸ ਵਾਰ ਦੋ ਲੱਖ ਪੰਦਰਾਂ ਹਜ਼ਾਰ ਸੰਗਤਾਂ (Sikh pilgrims) ਇੱਥੇ ਨਤਮਸਤਕ ਹੋਈਆਂ।
ਸਰਦੀਆਂ ਕਰਕੇ ਬੰਦ ਹੋਏ ਦਰਵਾਜ਼ੇ
ਹੇਮਕੁੰਟ ਸਾਹਿਬ ਵਿੱਚ ਪਾਰਾ ਮਨਫੀ ਤੋਂ ਹੇਠਾਂ ਡਿੱਗਣਾ ਸ਼ੁਰੂ ਹੋ ਗਿਆ ਹੈ। ਹੇਮਕੁੰਟ ‘ਚ ਬਰਫਬਾਰੀ ਕਾਰਨ ਯਾਤਰੀ ਉਤਸ਼ਾਹਿਤ ਹਨ। ਸੋਮਵਾਰ 10 ਅਕਤੂਬਰ ਨੂੰ ਹੇਮਕੁੰਟ ਸਾਹਿਬ ਧਾਮ ਦੇ ਦਰਵਾਜ਼ੇ ਸਰਦੀਆਂ ਲਈ ਬੰਦ ਕਰ ਦਿੱਤੇ ਗਏ। 15,225 ਫੁੱਟ ਦੀ ਉਚਾਈ ‘ਤੇ ਸਥਿਤ ਹੇਮਕੁੰਟ ਸਾਹਿਬ ਬਰਫ਼ ਦੀ ਚਾਦਰ ਨਾਲ ਘਿਰਿਆ ਹੋਇਆ ਹੈ। ਭਾਰੀ ਬਰਫਬਾਰੀ ਕਾਰਨ ਗੇਟ ਬੰਦ ਹੋਣ ਤੋਂ ਇੱਕ ਦਿਨ ਪਹਿਲਾਂ ਐਤਵਾਰ ਨੂੰ ਹੀ ਹੇਮਕੁੰਟ ਸਾਹਿਬ ਦੀ ਯਾਤਰਾ ਰੋਕ ਦਿੱਤੀ ਗਈ।
ਕਿਉਂ ਹੈ ਖਾਸ
ਗੁਰਦੁਆਰਾ ਇਸ ਸਾਲ 22 ਮਈ ਨੂੰ ਖੋਲ੍ਹਿਆ ਗਿਆ ਸੀ, ਜਿਸ ਤੋਂ ਬਾਅਦ ਇੱਥੇ 2 ਲੱਖ ਤੋਂ ਵੱਧ ਸ਼ਰਧਾਲੂ ਪਹੁੰਚੇ। ਹੇਮਕੁੰਟ ਸਾਹਿਬ ਨੂੰ ਉਤਰਾਖੰਡ ਦਾ ਪੰਜਵਾਂ ਧਾਮ ਮੰਨਿਆ ਜਾਂਦਾ ਹੈ। ਹਰ ਸਾਲ ਗਰਮੀਆਂ ਵਿੱਚ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਇੱਥੇ ਆਉਂਦੇ ਹਨ, ਇੱਥੇ ਦਾ ਨਜ਼ਾਰਾ ਬਹੁਤ ਹੀ ਖੂਬਸੂਰਤ ਹੈ।
ਗੁਰਦੁਆਰਾ ਇੱਕ ਝੀਲ ਦੇ ਕਿਨਾਰੇ ਹੈ ਅਤੇ ਝੀਲ ‘ਚ ਹਾਥੀ ਪਰਵਤ ਅਤੇ ਸਪਤ ਰਿਸ਼ੀ ਪਰਵਤ ਤੋਂ ਪਾਣੀ ਆਉਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਨੇ ਇੱਥੇ ਜਾਪ ਕੀਤਾ ਸੀ। ਜਿਸ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਵਲੋਂ ਰਚੇ ਦਸਮ ਗ੍ਰੰਥ ਵਿੱਚ ਦਰਜ ਹੈ। ਗੁਰਦੁਆਰੇ ਦੇ ਨੇੜੇ ਲਕਸ਼ਮਣ ਜੀ ਦਾ ਮੰਦਰ ਵੀ ਹੈ।