FIFA World Cup 2022 ਜਿੱਤਣ ਤੋਂ ਬਾਅਦ ਅਰਜਨਟੀਨਾ ਦੀ ਟੀਮ ਆਪਣੇ ਦੇਸ਼ ਪਰਤ ਗਈ ਹੈ। ਜਿੱਥੇ ਹਵਾਈ ਅੱਡੇ ‘ਤੇ ਟੀਮ ਦੇ ਫੈਨਸ ਦੀ ਭੀੜ ਨੇ ਆਪਣੀ ਵਿਸ਼ਵ ਚੈਂਪੀਅਨ ਟੀਮ ਦਾ ਸਵਾਗਤ ਕੀਤਾ। ਕਪਤਾਨ ਲਿਓਨਲ ਮੈਸੀ ਦੀ ਅਗਵਾਈ ‘ਚ ਟੀਮ ਨੇ ਫਾਈਨਲ ‘ਚ ਫਰਾਂਸ ਨੂੰ 4-2 (ਪੈਨਲਟੀ ਸ਼ੂਟਆਊਟ) ਨਾਲ ਹਰਾ ਕੇ ਇਤਿਹਾਸ ਰੱਚਿਆ। ਅਰਜਨਟੀਨਾ ਨੇ 1986 ਤੋਂ ਬਾਅਦ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਜਿੱਤਿਆ, ਜਦਕਿ ਇਹ ਉਸ ਦਾ ਤੀਜਾ ਵਿਸ਼ਵ ਕੱਪ ਹੈ।
En minutos la Selección Argentina llega al país con la tercera. Miles de personas concentran en el Aeropuerto Internacional de Ezeiza para recibir a los campeones del mundo. pic.twitter.com/84sKCUUDTc
— INFORMANDO (@informando_rd7) December 20, 2022
ਮੰਗਲਵਾਰ ਸਵੇਰੇ (ਭਾਰਤੀ ਸਮੇਂ) ਅਰਜਨਟੀਨਾ ਦੇ ਖਿਡਾਰੀ ਰਾਜਧਾਨੀ ਬਿਊਨਸ ਆਇਰਸ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ। ਜਿੱਥੇ ਲੋਕ ਆਪਣੇ ਵਿਸ਼ਵ ਚੈਂਪੀਅਨ ਦੇ ਸਵਾਗਤ ਲਈ ਤਿਆਰ ਨਜ਼ਰ ਆਏ। ਕਪਤਾਨ ਲਿਓਨੇਲ ਮੈਸੀ ਹੱਥ ਵਿੱਚ ਟਰਾਫੀ ਲੈ ਕੇ ਫਲਾਈਟ ਤੋਂ ਬਾਹਰ ਨਿਕਲੇ ਤੇ ਲੋਕਾਂ ਦਾ ਸਵਾਗਤ ਕੀਤਾ।
¡EL MOMENTO MÁS ESPERADO! Con Leo Messi y Lionel Scaloni a la cabeza, así llegó #Argentina 🇦🇷 al país tras haber ganado la tercera estrella en #Qatar2022. ⭐⭐⭐ pic.twitter.com/2jcJNHleNr
— ESPN Fútbol Argentina (@ESPNFutbolArg) December 20, 2022
ਅਰਜਨਟੀਨਾ ਦੇ ਖਿਡਾਰੀਆਂ ਨੇ ਇੱਥੇ ਬੱਸ ਵਿੱਚ ਬੈਠ ਕੇ ਰੋਡ ਸ਼ੋਅ ਵਿੱਚ ਹਿੱਸਾ ਲਿਆ, ਹਜ਼ਾਰਾਂ ਲੱਖਾਂ ਦੇ ਲੋਕਾਂ ਫੈਨਸ ਨੇ ਬੱਸ ਨੂੰ ਘੇਰ ਲਿਆ ਅਤੇ ਖਿਡਾਰੀ ਟਰਾਫੀ ਦਿਖਾ ਕੇ ਜਸ਼ਨ ਮਨਾ ਰਹੇ ਸਨ।
ਫਾਈਨਲ ‘ਚ ਕੀ ਹੋਇਆ?
ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਦੇ ਓਬੇਲਿਸਕ ਵਿੱਚ ਲੱਖਾਂ ਫੈਨਸ ਲਗਾਤਾਰ ਜਸ਼ਨ ਮਨਾ ਰਹੇ ਹਨ। ਫਾਈਨਲ ਵਿੱਚ ਅਰਜਨਟੀਨਾ ਨੇ ਫਰਾਂਸ ਨੂੰ ਹਰਾਉਣ ਤੋਂ ਬਾਅਦ ਇਹ ਜਸ਼ਨ ਲਗਾਤਾਰ ਜਾਰੀ ਹੈ। ਅਰਜਨਟੀਨਾ ਦੀ ਫੁੱਟਬਾਲ ਸੰਘ ਨੇ ਪੁਸ਼ਟੀ ਕੀਤੀ ਸੀ ਕਿ ਵਿਸ਼ਵ ਚੈਂਪੀਅਨ ਖਿਡਾਰੀ ਵੀ ਇੱਥੇ ਆਉਣਗੇ ਅਤੇ ਪ੍ਰਸ਼ੰਸਕਾਂ ਨਾਲ ਜਸ਼ਨਾਂ ਵਿੱਚ ਸ਼ਾਮਲ ਹੋਣਗੇ।
¡Una multitud recibió a los campeones en Ezeiza! No importa la hora, no importa nada con tal de ver a los héroes que trajeron la tercera para Argentina.
⭐⭐⭐🇦🇷 pic.twitter.com/ogTNJsGAAH
— ESPN Fútbol Argentina (@ESPNFutbolArg) December 20, 2022
18 ਦਸੰਬਰ ਨੂੰ ਕਤਰ ਦੇ ਲੁਸੈਲ ਸਟੇਡੀਅਮ ਵਿੱਚ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਫਾਈਨਲ ਮੈਚ ਹੋਇਆ। ਇੱਥੇ ਪਹਿਲੇ ਹਾਫ ਵਿੱਚ ਅਰਜਨਟੀਨਾ ਨੇ 2-0 ਦੀ ਬੜ੍ਹਤ ਬਣਾ ਲਈ ਸੀ ਪਰ ਦੂਜੇ ਹਾਫ ਵਿੱਚ ਫਰਾਂਸ ਨੇ ਵਾਪਸੀ ਕੀਤੀ ਅਤੇ ਐਮਬਾਪੇ ਨੇ 2 ਗੋਲ ਕੀਤੇ। ਅਰਜਨਟੀਨਾ ਅਤੇ ਫਰਾਂਸ ਵਿਚਾਲੇ ਮੈਚ ਪੂਰੇ ਸਮੇਂ ਤੱਕ 2-2 ਨਾਲ ਡਰਾਅ ਰਿਹਾ। ਜਦੋਂ ਮੈਚ ਵਾਧੂ ਸਮੇਂ ਵਿੱਚ ਗਿਆ ਤਾਂ ਸਕੋਰ 3-3 ਹੋ ਗਿਆ। ਅਰਜਨਟੀਨਾ ਨੇ ਬਾਅਦ ਵਿੱਚ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਜਿੱਤ ਦਰਜ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h