Punjab Roadways: ਪੰਜਾਬ ‘ਚ ਰੋਡਵੇਜ਼ ਬੱਸਾਂ ‘ਚ ਔਰਤਾਂ ਮੁਫ਼ਤ ਸਫ਼ਰ ਕਰਦੀਆਂ ਹਨ।ਔਰਤਾਂ ਦੇ ਮੁਫ਼ਤ ਸਫਰ ਕਾਰਨ ਪੰਜਾਬ ‘ਚ ਆਏ ਦਿਨ ਪ੍ਰਾਈਵੇਟ ਟਰਾਂਸਪੋਰਟ ਵਲੋਂ ਧਰਨੇ ਮੁਜਾਹਰੇ ਕੀਤੇ ਜਾਂਦੇ ਹਨ।ਔਰਤਾਂ ਦੇ ਮੁਫ਼ਤ ਸਫ਼ਰ ਨੇ ਪ੍ਰਾਈਵੇਟ ਬੱਸਾਂ ਵਾਲਿਆਂ ਦਾ ਧਰਨਾ ਠੱਪ ਕੀਤਾ ਹੋਇਆ ਹੈ।ਜਿਸ ਦੇ ਚਲਦਿਆਂ ਹੁਣ 750 ਪ੍ਰਾਈਵੇਟ ਬੱਸਾਂ ਰੂਟਾਂ ਤੋਂ ਹਟਾਈਆਂ ਗਈਆਂ ਹਨ। ਡੀਜ਼ਲ ਦੀਆਂ ਵਧਦੀਆਂ ਕੀਮਤਾਂ, ਕਿਰਾਏ ਵਿੱਚ ਜ਼ੀਰੋ ਵਾਧਾ ਅਤੇ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਵਾਰੀ ਦੀ ਸਹੂਲਤ ਨੇ ਪੰਜਾਬ ਵਿੱਚ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਆਪਣਾ ਕਾਰੋਬਾਰ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਹੈ।
ਸੂਬੇ ਵਿੱਚ ਪ੍ਰਾਈਵੇਟ ਬੱਸ ਟਰਾਂਸਪੋਰਟਰ ਪਹਿਲਾਂ ਹੀ 30 ਫੀਸਦੀ ਬੱਸਾਂ ਨੂੰ ਸੜਕਾਂ ਤੋਂ ਉਤਾਰ ਚੁੱਕੇ ਹਨ ਅਤੇ ਬਾਕੀ ਰਹਿੰਦੀਆਂ ਜ਼ਿਆਦਾਤਰ ਬੱਸਾਂ ਵੀ ਅਗਲੇ ਕੁਝ ਮਹੀਨਿਆਂ ਵਿੱਚ ਸੜਕਾਂ ਤੋਂ ਉਤਰ ਸਕਦੀਆਂ ਹਨ।ਪੰਜਾਬ ਮੋਟਰ ਯੂਨੀਅਨ (ਪੀਐਮਯੂ) ਦਾ ਕਹਿਣਾ ਹੈ ਕਿ ਬੱਸਾਂ ਚਲਾਉਣਾ ਹੁਣ ਉਨ੍ਹਾਂ ਦੇ ਵੱਸ ਵਿੱਚ ਨਹੀਂ ਰਿਹਾ। ਸੂਬੇ ਵਿੱਚ ਪ੍ਰਾਈਵੇਟ ਬੱਸ ਅਪਰੇਟਰਾਂ ਦੀ ਹਾਲਤ ਇਹ ਹੈ ਕਿ ਪਿਛਲੇ ਇੱਕ ਸਾਲ ਵਿੱਚ 30 ਬੱਸ ਅਪਰੇਟਰਾਂ ਨੇ ਕਾਰੋਬਾਰ ਬੰਦ ਕਰਕੇ 250 ਬੱਸਾਂ ਵੇਚ ਦਿੱਤੀਆਂ ਹਨ।ਸਿਰਫ਼ ਲਿਬੜਾ ਟਰਾਂਸਪੋਰਟ ਨੇ ਆਪਣੀਆਂ 130 ਬੱਸਾਂ ਨੂੰ ਰੂਟਾਂ ਤੋਂ ਹਟਾ ਕੇ ਪਾਰਕ ਕਰ ਦਿੱਤਾ ਹੈ। ਬੱਸਾਂ ਨੂੰ ਸੜਕ ਤੋਂ ਉਤਾਰਨਾਂ ਰੋਜ਼ਾਨਾ ਲੱਖਾਂ ਦਾ ਨੁਕਸਾਨ ਹੋ ਗਿਆ ਸੀ। ਇਸ ਦੇ ਨਾਲ ਹੀ ਟਰਾਂਸਪੋਰਟ ਮਾਲਕਾਂ ਵੱਲੋਂ 500 ਤੋਂ ਵੱਧ ਬੱਸਾਂ ਨੂੰ ਰੂਟਾਂ ਤੋਂ ਹਟਾ ਕੇ ਵੱਖ-ਵੱਖ ਥਾਵਾਂ ‘ਤੇ ਖੜੀਆਂ ਕਰ ਦਿੱਤੀਆਂ ਗਈਆਂ ਹਨ।
ਪੀਐਮਯੂ ਦੇ ਮੈਂਬਰ ਅਜੀਤ ਸਿੰਘ ਖਟੜਾ ਨੇ ਦੱਸਿਆ ਕਿ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਵਾਰੀ ਦੀ ਸਹੂਲਤ ਨੇ ਵੀ ਉਨ੍ਹਾਂ ਦੀ ਸਵਾਰੀ ਅੱਧੀ ਕਰ ਦਿੱਤੀ ਹੈ। ਔਰਤਾਂ ਹੁਣ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਨੂੰ ਤਰਜੀਹ ਦਿੰਦੀਆਂ ਹਨ, ਇਸ ਲਈ ਉਨ੍ਹਾਂ ਦੇ ਨਾਲ ਪਰਿਵਾਰ ਦੇ ਹੋਰ ਮੈਂਬਰ ਵੀ ਸਰਕਾਰੀ ਬੱਸਾਂ ਵਿੱਚ ਹੀ ਜਾਂਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h