ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਇੰਦੌਰ ‘ਚ ਖੇਡੇ ਗਏ ਟੀ-20 ਸੀਰੀਜ਼ ਦਾ ਤੀਜਾ ਮੈਚ ਭਾਵੇਂ ਹੀ ਭਾਰਤ ਹਾਰ ਗਿਆ ਹੋਵੇ ਪਰ ਤੇਜ਼ ਗੇਂਦਬਾਜ਼ ਦੀਪਕ ਚਾਹਰ ਇਸ ਸਮੇਂ ਚਰਚਾਂ ‘ਚ ਹਨ ਤੇ ਉਨ੍ਹਾਂ ਦੀ ਕਾਫੀ ਤਾਰੀਫ ਵੀ ਕੀਤੀ ਜਾ ਰਹੀ ਹੈ। ਇਸ ਦਾ ਕਾਰਨ ਉਸ ਦੀ ਗੇਂਦਬਾਜ਼ੀ ਜਾਂ ਬੱਲੇਬਾਜ਼ੀ ਨਹੀਂ ਹੈ, ਸਗੋਂ ਅਫਰੀਕੀ ਬੱਲੇਬਾਜ਼ ਰਨ ਆਊਟ ਦਾ ਮੌਕਾ ਮਿਲਣ ਦੇ ਬਾਵਜੂਦ ਉਸ ਨੂੰ ਚਿਤਾਵਨੀ ਦੇ ਕੇ ਛੱਡਣ ਕਾਰਨ ਸੁਰਖੀਆਂ ‘ਚ ਹਨ। ਚਾਹਰ ਨੇ ਦੀਪਤੀ ਸ਼ਰਮਾ ਵਾਂਗ ‘ਮੈਨਕਡਿੰਗ’ ਨਹੀਂ ਕੀਤੀ ਅਤੇ ਅਫਰੀਕੀ ਬੱਲੇਬਾਜ਼ ਟ੍ਰਿਸਟਨ ਸਟੱਬਸ ਨੂੰ ਚੇਤਾਵਨੀ ਦੇ ਕੇ ਜੀਵਨਦਾਨ ਦਿੱਤਾ।
ਇਹ ਵੀ ਪੜ੍ਹੋ- IndVsSAT20: ਤੀਜੇ T20 ਮੈਚ ‘ਚ ਦੱਖਣੀ ਅਫਰੀਕਾ ਦੀ 49 ਦੌੜਾਂ ਨਾਲ ਜਿੱਤ, ਭਾਰਤ ਨੇ 2-1 ਨਾਲ ਜਿੱਤੀ ਸੀਰੀਜ਼
ਇਸ ਘਟਨਾ ਤੋਂ ਬਾਅਦ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਖੇਡ ਭਾਵਨਾ ਨੂੰ ਲੈ ਕੇ ਬਹਿਸ ਛਿੜ ਗਈ ਹੈ। ਦੀਪਕ ਤੋਂ ਪਹਿਲਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਹਰਫਨਮੌਲਾ ਦੀਪਤੀ ਸ਼ਰਮਾ ਇਸ ਕਾਰਨ ਕਾਫੀ ਸਮੇਂ ਤੋਂ ਚਰਚਾ ‘ਚ ਰਹੀ ਸੀ। ਦੀਪਕ ਨੇ ਇਸ ਮੈਚ ‘ਚ ਮੈਨਕੇਡਿੰਗ ਰਾਹੀਂ ਦੱਖਣੀ ਅਫਰੀਕਾ ਦੇ ਟ੍ਰਿਸਟਨ ਸਟੱਬਸ ਨੂੰ ਰਨ ਆਊਟ ਕਰਨ ਦਾ ਮੌਕਾ ਛੱਡ ਉਸ ਨੂੰ ਜੀਵਨ ਦਾਨ ਦੇ ਦਿੱਤਾ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਵਾਰ ਫਿਰ ਇਸ ਦੀ ਬਹਿਸ ਸ਼ੁਰੂ ਹੋ ਗਈ ਹੈ। ਕ੍ਰਿਕਟ ਪ੍ਰਸ਼ੰਸਕ ਵੀਡਿਓ ਅਤੇ ਫੋਟੋਆਂ ਸ਼ੇਅਰ ਕਰਕੇ ਦੀਪਕ ਦੀ ਖੇਡ ਦੀ ਤਾਰੀਫ ਕਰ ਰਹੇ ਹਨ ਅਤੇ ਉਸ ਨੂੰ ਵੱਡੇ ਦਿਲ ਵਾਲਾ ਦੱਸ ਰਹੇ ਹਨ।
ਇਹ ਵੀ ਪੜ੍ਹੋ- ਜੌਹਨਸਨ ਨੂੰ ਯੂਸਫ ਪਠਾਨ ਨਾਲ ਭਿੜਣਾ ਪਿਆ ਭਾਰੀ , ਹੋਈ ਵੱਡੀ ਕਾਰਵਾਈ …
ਮੈਚ ਦੇ 16ਵੇਂ ਨੰਬਰ ‘ਤੇ ਦੀਪਕ ਚਾਹਰ ਨੂੰ ਮੌਕਾ ਮਿਲਿਆ
ਦੀਪਕ ਚਾਹਰ ਦੱਖਣੀ ਅਫਰੀਕਾ ਦੀ ਪਾਰੀ ਦਾ 16ਵਾਂ ਓਵਰ ਲੈ ਕੇ ਆਇਆ। ਉਹ ਓਵਰ ਦੀ ਪਹਿਲੀ ਗੇਂਦ ਲੈਂਦਾ ਹੈ ਅਤੇ ਦੇਖਦਾ ਹੈ ਕਿ ਬੱਲੇਬਾਜ਼ ਸਟੱਬਸ ਪਹਿਲਾਂ ਹੀ ਕ੍ਰੀਜ਼ ਤੋਂ ਬਾਹਰ ਚਲਾ ਗਿਆ ਹੈ। ਅਜਿਹੇ ‘ਚ ਚਾਹਰ ਗੇਂਦ ਸੁੱਟਣ ਦੀ ਬਜਾਏ ਰੁਕ ਗਿਆ, ਜਦੋਂ ਸਟੱਬਸ ਪਿੱਛੇ ਮੁੜਿਆ ਤਾਂ ਉਸ ਦੇ ਹੋਸ਼ ਉਡ ਗਏ, ਕਿਉਂਕਿ ਉਹ ਕ੍ਰੀਜ਼ ਤੋਂ ਬਾਹਰ ਸੀ ਅਤੇ ਚਾਹਰ ਚਾਹੁੰਦਾ ਤਾਂ ਉਸ ਨੂੰ ਰਨ ਆਊਟ ਕਰ ਸਕਦਾ ਸੀ ਪਰ ਉਸ ਨੇ ਸਿਰਫ ਡਰਾਇਆ ਅਤੇ ਮੁਸਕਰਾਇਆ ਅਤੇ ਚਲਾ ਗਿਆ। ਹਾਂ ਚਾਹਰ ਨੇ ਸਟੱਬਸ ਨੂੰ ਚੇਤਾਵਨੀ ਜ਼ਰੂਰ ਦਿੱਤੀ, ਤਾਂ ਜੋ ਉਹ ਅਗਲੀ ਵਾਰ ਅਜਿਹਾ ਨਾ ਕਰੇ। ਇਸ ਘਟਨਾ ਨੂੰ ਲੈ ਕੇ ਮੁੜ ਬਹਿਸ ਸ਼ੁਰੂ ਹੋ ਗਈ। ਲੋਕ ਸੋਸ਼ਲ ਮੀਡੀਆ ‘ਤੇ ਚਾਹਰ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ।