ਦਿੱਲੀ-ਐਨਸੀਆਰ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਸ਼ੁਰੂ ਹੋ ਗਿਆ ਹੈ। ਲੋਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਭਾਰਤ ਮੌਸਮ ਵਿਭਾਗ (IMD) ਨੇ ਅਲਰਟ ਜਾਰੀ ਕੀਤਾ ਸੀ। ਇਸ ਦੇ ਤੁਰੰਤ ਬਾਅਦ ਰਾਜਧਾਨੀ ‘ਚ ਬਾਰਿਸ਼ ਸ਼ੁਰੂ ਹੋ ਗਈ।
ਮੌਸਮ ਵਿਭਾਗ ਨੇ ਦਿੱਲੀ-ਐਨਸੀਆਰ (ਹਿੰਦਨ ਏਐਫ ਸਟੇਸ਼ਨ, ਇੰਦਰਾਪੁਰਮ, ਨੋਇਡਾ, ਗੁਰੂਗ੍ਰਾਮ, ਮਾਨੇਸਰ), ਰੋਹਤਕ ਅਤੇ ਖਰਖੋਦਾ ਦੇ ਆਲੇ ਦੁਆਲੇ ਹਲਕੇ ਤੋਂ ਦਰਮਿਆਨੀ ਤੀਬਰਤਾ ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਸੀ।
ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਨਮੀ ਵਾਲੀ ਸਵੇਰ ਸੀ। ਘੱਟੋ-ਘੱਟ ਤਾਪਮਾਨ 27.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸਾਲ ਦੇ ਇਸ ਸੀਜ਼ਨ ਦਾ ਆਮ ਤਾਪਮਾਨ ਹੈ। ਸਵੇਰੇ 8.30 ਵਜੇ ਹਵਾ ਵਿੱਚ ਨਮੀ ਦੀ ਦਰ 75 ਫੀਸਦੀ ਰਹੀ।
ਮੌਸਮ ਵਿਭਾਗ ਨੇ ਦਿਨ ਵੇਲੇ ਹਲਕੀ ਬਾਰਿਸ਼ ਜਾਂ ਬੂੰਦਾਬਾਂਦੀ ਦੀ ਭਵਿੱਖਬਾਣੀ ਕੀਤੀ ਸੀ। ਦਿਨ ਦੌਰਾਨ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ।
ਸਵੇਰੇ 8:05 ਵਜੇ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ‘ਤਸੱਲੀਬਖ਼ਸ਼’ (86) ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਜ਼ੀਰੋ ਤੋਂ 50 ਦੇ ਵਿਚਕਾਰ AQI ਚੰਗਾ, 51 ਤੋਂ 100 ਸੰਤੋਖਜਨਕ, 101 ਤੋਂ 200 ਦਰਮਿਆਨਾ, 201 ਤੋਂ 300 ਮਾੜਾ, 301 ਤੋਂ 400 ਬਹੁਤ ਮਾੜਾ ਅਤੇ 401 ਤੋਂ 500 ਨੂੰ ਮਾੜਾ ਮੰਨਿਆ ਜਾਂਦਾ ਹੈ।
ਆਈਐਮਡੀ ਨੇ ਹਰਿਆਣਾ ਦੇ ਚਰਖੀ ਦਾਦਰੀ, ਮਤਨਹੇਲ, ਝੱਜਰ, ਫਾਰੂਖਨਗਰ, ਕੋਸਲੀ, ਰੇਵਾੜੀ ਦੇ ਨਾਲ-ਨਾਲ ਯੂਪੀ ਦੇ ਦੇਵਬੰਦ, ਸ਼ਾਮਲੀ, ਖਤੌਲੀ, ਜਲਸਰ ਵਿੱਚ ਮੀਂਹ ਦੀ ਗੱਲ ਕਹੀ ਸੀ।
ਇਸ ਤੋਂ ਇਲਾਵਾ ਰਾਜਸਥਾਨ ਦੇ ਭਿਵੜੀ, ਨਗਰ, ਦੇਗ ਅਤੇ ਲਕਸ਼ਮਣਗੜ੍ਹ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।