Lifestyle Tips in Punjabi: ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਆਪਣੇ ਲਈ ਸਮਾਂ ਕੱਢੋ। ਜਦੋਂ ਅਸੀਂ ਆਪਣੇ ਲਈ ਸਮਾਂ ਨਹੀਂ ਕੱਢਦੇ ਤਾਂ ਸਾਡੀ ਸਾਰੀ ਲਾਈਫਸਟਾਈਟ ਵਿਗੜ ਜਾਂਦੀ ਹੈ। ਤੁਸੀਂ ਜਿੰਨੇ ਵੀ ਰੁੱਝੇ ਹੋਏ ਹੋ, ਕੁਝ ਸਮਾਂ ਆਪਣੇ ਲਈ, ਤੁਹਾਡੀਆਂ ਰੁਚੀਆਂ ਲਈ ਕੱਢੋ, ਤੁਹਾਡੀ ਜੀਵਨ ਸ਼ੈਲੀ ਪੂਰੀ ਤਰ੍ਹਾਂ ਬਦਲ ਜਾਵੇਗੀ ਅਤੇ ਤੁਸੀਂ ਹਰ ਚੀਜ਼ ਨੂੰ ਖੁਸ਼ਹਾਲ ਪਾਓਗੇ।
ਇਸ ਭੱਜ-ਦੌੜ ਭਰੀ ਜ਼ਿੰਦਗੀ ‘ਚ ਅਸੀਂ ਆਪਣੇ ਲਾਈਫਸਟਾਈਟ ਵੱਲ ਧਿਆਨ ਨਹੀਂ ਦਿੰਦੇ। ਅਸੀਂ ਨਾ ਤਾਂ ਆਪਣੇ ਲਾਈਫਸਟਾਈਟ ਨੂੰ ਲੈ ਕੇ ਚਿੰਤਤ ਹੁੰਦੇ ਹਾਂ ਤੇ ਨਾ ਹੀ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਾਂ। ਜਿਸ ਕਾਰਨ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਸੀਂ ਇੰਨੇ ਤਣਾਅ ‘ਚ ਰਹਿਣ ਲੱਗ ਪਏ ਹਾਂ ਕਿ ਸਾਨੂੰ ਵਿਸ਼ਵਾਸ ਦੀ ਕਮੀ ਹੋਣ ਲੱਗ ਪਈ ਹੈ। ਆਤਮ-ਵਿਸ਼ਵਾਸ ਦੀ ਘਾਟ ਕਾਰਨ ਸਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ, ਸਾਡੀਆਂ ਯੋਗਤਾਵਾਂ ਘੱਟ ਜਾਂਦੀਆਂ ਹਨ, ਤੇ ਨਕਾਰਾਤਮਕ ਵਿਚਾਰ ਸਾਨੂੰ ਪਰੇਸ਼ਾਨ ਕਰਦੇ ਹਨ।
ਅਕਸਰ ਅਸੀਂ ਹਰ ਚੀਜ਼ ਬਾਰੇ ਨਕਾਰਾਤਮਕ ਹੋ ਜਾਂਦੇ ਹਾਂ। ਜੋ ਨਾ ਸਿਰਫ ਸਾਡੇ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਸਾਡੇ ਕੰਮ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸਿਹਤਮੰਦ ਦਿਮਾਗ ਲਈ ਸਾਡੇ ਲਈ ਹਰ ਸਮੇਂ ਸਕਾਰਾਤਮਕ ਰਹਿਣਾ ਜ਼ਰੂਰੀ ਹੈ। ਅਸੀਂ ਜਿੰਨੇ ਜ਼ਿਆਦਾ ਸਕਾਰਾਤਮਕ ਹੋਵਾਂਗੇ, ਸਾਡਾ ਲਾਈਫਸਟਾਈਟ ਉਨਾਂ ਹੀ ਵਧੀਆ ਰਹੇਗਾ।
ਜ਼ਰੂਰੀ ਗੱਲ ਇਹ ਵੀ ਹੈ ਕਿ ਸਾਨੂੰ ਆਪਣੇ ਆਪ ਲਈ ਸਮਾਂ ਕੱਢਣਾ ਚਾਹੀਦਾ ਹੈ। ਜਦੋਂ ਅਸੀਂ ਆਪਣੇ ਲਈ ਸਮਾਂ ਨਹੀਂ ਕੱਢਦੇ ਤਾਂ ਸਾਡਾ ਸਾਰਾ ਲਾਈਫਸਟਾਈਟ ਵਿਗੜ ਜਾਂਦਾ ਹੈ। ਤੁਸੀਂ ਜਿੰਨੇ ਵੀ ਰੁੱਝੇ ਹੋਏ ਹੋ, ਕੁਝ ਸਮਾਂ ਆਪਣੇ ਲਈ, ਤੁਹਾਡੀਆਂ ਰੁਚੀਆਂ ਲਈ ਵੀ ਕੱਢੋ, ਇਸ ਨਾਲ ਤੁਹਾਡਾ ਲਾਈਫਸਟਾਈਟ ਪੂਰੀ ਤਰ੍ਹਾਂ ਬਦਲ ਜਾਵੇਗਾ।\
ਅਕਸਰ ਅਸੀਂ ਇੰਨੇ ਵਿਅਸਤ ਹੋ ਜਾਂਦੇ ਹਾਂ ਕਿ ਨਾ ਤਾਂ ਬਚਪਨ ਦੇ ਦੋਸਤਾਂ ਲਈ ਸਮਾਂ ਕੱਢ ਸਕਦੇ ਹਾਂ ਅਤੇ ਨਾ ਹੀ ਬਾਅਦ ਵਿੱਚ ਬਣੇ ਦੋਸਤਾਂ ਨੂੰ ਸਮਾਂ ਦੇ ਸਕਦੇ ਹਾਂ। ਜਿਸ ਕਾਰਨ ਸਾਡੇ ਕੰਮ ਦਾ ਤਣਾਅ ਬਾਹਰ ਨਹੀਂ ਨਿਕਲਦਾ ਅਤੇ ਅਸੀਂ ਆਪਣੇ ਆਪ ਵਿੱਚ ਘੁਟਣ ਮਹਿਸੂਸ ਕਰਦੇ ਹਾਂ। ਲਾਈਫਸਟਾਈਟ ਨੂੰ ਖੁਸ਼ਹਾਲ ਬਣਾਉਣ ਲਈ ਸਾਨੂੰ ਦੋਸਤਾਂ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ।
ਲਾਈਫਸਟਾਈਟ ‘ਚ ਆਏ ਬਦਲਾਅ ਨੇ ਸਾਡੀ ਸਿਹਤ ‘ਤੇ ਸਭ ਤੋਂ ਮਾੜਾ ਅਸਰ ਪਾਇਆ ਹੈ। ਫਾਸਟ ਫੂਡ ਕਲਚਰ ਤੋਂ ਲੈ ਕੇ ਦੇਰ ਰਾਤ ਤੱਕ ਜਾਗਣਾ ਅਤੇ ਫਿਰ ਦਿਨ ਭਰ ਸੌਣ ਤੱਕ ਸਾਡਾ ਲਾਈਫਸਟਾਈਟ ਵਿਗੜ ਰਿਹਾ ਹੈ ਤੇ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਆਪਣੀ ਸਿਹਤ ਦਾ ਖੁਦ ਧਿਆਨ ਰੱਖੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ: