Body Weight: ਤੁਸੀਂ ਸਵੇਰੇ ਉੱਠਣ ਤੋਂ ਬਾਅਦ ਜੋ ਵੀ ਕਰਦੇ ਹੋ ਉਸ ਦਾ ਸਿੱਧਾ ਅਸਰ ਤੁਹਾਡੀ ਸਿਹਤ ‘ਤੇ ਪੈਂਦਾ ਹੈ। ਇਨ੍ਹਾਂ ਮਾੜੀਆਂ ਆਦਤਾਂ ਕਾਰਨ ਤੁਹਾਡਾ ਭਰ ਵੱਧ ਸਕਦਾ ਹੈ।
ਓਵਰਸਲੀਪ: ਬਹੁਤ ਜ਼ਿਆਦਾ ਨੀਂਦ ਤੁਹਾਡੇ ਭਾਰ ਵਧਾ ਸਕਦੀ ਹੈ। ਜੇ ਤੁਸੀਂ ਰਾਤ ਨੂੰ ਨੌਂ ਘੰਟੇ ਤੋਂ ਵੱਧ ਸੌਂ ਰਹੇ ਹੋ, ਤਾਂ ਤੁਸੀਂ ਓਵਰਸਲੀਪ ਕਰ ਰਹੇ ਹੋ।
ਸਵੇਰੇ ਉੱਠ ਕੇ ਪਾਣੀ ਨਾ ਪੀਣ ਦੀ ਆਦਤ: ਸਵੇਰੇ ਉੱਠਣਾ ਅਤੇ ਪਾਣੀ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਨਾ ਚੰਗੀ ਆਦਤ ਹੈ। ਪਾਣੀ ਸਰੀਰ ‘ਚ ਸੰਤੁਲਨ ਬਣਾਈ ਰੱਖਣ ‘ਚ ਮਦਦ ਕਰਦਾ ਹੈ ਅਤੇ ਤੁਹਾਨੂੰ ਜ਼ਿਆਦਾ ਖਾਣ ਤੋਂ ਬਚਾਉਂਦਾ ਹੈ।
ਰੋਜ਼ ਨਾਸ਼ਤਾ ਸਕਿੱਪ ਕਰਨਾ: ਜੇ ਤੁਸੀਂ ਸਵੇਰ ਦਾ ਨਾਸ਼ਤਾ ਨਹੀਂ ਕਰਦੇ, ਤਾਂ ਇਹ ਤੁਹਾਡੇ ਮੋਟਾਬੋਲੀਜ਼ਮ ਨੂੰ ਪ੍ਰਭਾਵਤ ਕਰਦਾ ਹੈ। ਜਿਸ ਕਾਰਨ ਸਰੀਰ ਦੀ ਇੰਟਰਨਲ ਕਲੋਕ ‘ਚ ਵਿਘਨ ਪੈ ਸਕਦਾ ਹੈ।
ਸਵੇਰੇ ਉੱਠ ਕੇ ਮੈਡੀਟੇਸ਼ਨ ਨਾ ਕਰਨਾ: ਸਵੇਰੇ ਧਿਆਨ ਲਗਾਉਣ ਨਾਲ ਤੁਸੀਂ ਭਾਰ ਘਟਾ ਸਕਦੇ ਹੋ। ਮੈਡੀਟੇਸ਼ਨ ਤਣਾਅ ਵਧਾਉਣ ਵਾਲੇ ਹਾਰਮੋਨ ਨੂੰ ਘੱਟ ਕਰਨ ਵਿੱਚ ਸਹਾਇਤਾ ਕਰਦਾ ਹੈ ਜਿਸ ਨੂੰ ਕੋਰਟੀਸੋਲ ਕਹਿੰਦੇ ਹਨ।
ਕਸਰਤ ਨਾ ਕਰਨਾ: ਕਸਰਤ ਤੁਹਾਡਾ ਭਾਰ ਘਟਾਉਣ ਲਈ ਬਹੁਤ ਮਹੱਤਵਪੂਰਨ ਹੈ। ਜੇ ਤੁਸੀਂ ਨਿਯਮਤ ਤੌਰ ‘ਤੇ ਕਸਰਤ ਕਰਦੇ ਹੋ, ਤਾਂ ਫੈਟ ਬਰਨ ਕਰਨ ਦਾ ਇਹ ਇਕ ਸ਼ਾਨਦਾਰ ਢੰਗ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h