ਇਸ ਹਫਤੇ ਸੋਨੇ ਅਤੇ ਚਾਂਦੀ ਦੇ ਵਾਇਦਾ ਭਾਅ ਦੀਆਂ ਕੀਮਤਾਂ ਦੀ ਸ਼ੁਰੂਆਤ ਸੁਸਤ ਰਹੀ।ਪਿਛਲੇ ਹਫਤੇ ਅਕਸ਼ੈ ਤ੍ਰਿਤੀਆ ਦੇ ਦਿਨ ਦੋਵਾਂ ਕੀਮਤਾਂ ‘ਚ ਕਾਫੀ ਵਾਧਾ ਹੋਇਆ ਸੀ ਪਰ ਅੱਜ ਦੋਵਾਂ ਦੀਆਂ ਫਿਊਚਰਜ਼ ਕੀਮਤਾਂ ਗਿਰਾਵਟ ਨਾਲ ਖੁੱਲ੍ਹੀਆਂ।ਖਬਰ ਲਿਖੇ ਜਾਣ ਤੱਕ ਸੋਨੇ ਦਾ ਵਾਇਦਾ 72,400 ਰੁ. ਦੇ ਆਸਪਾਸ ਕਾਰੋਬਾਰ ਕਰ ਰਿਹਾ ਸੀ, ਜਦਕਿ ਚਾਂਦੀ ਦਾ ਵਾਇਦਾ 84,600 ਰੁ. ਦੇ ਆਸਪਾਸ ਕਾਰੋਬਾਰ ਕਰ ਰਿਹਾ ਸੀ।ਅੰਤਰਰਾਸ਼ਟਰੀ ਬਾਜ਼ਾਰ ‘ਚ ਸੋਨੇ ਚਾਂਦੀ ਦੇ ਵਾਇਦਾ ਭਾਅ ਦੀ ਸ਼ੁਰੂਆਤ ਸੁਸਤੀ ਨਾਲ ਹੋਈ।
ਸੋਨੇ ਦੇ ਵਾਇਦਾ ਭਾਅ ਸੁਸਤ: ਸੋਨੇ ਦੇ ਵਾਇਦਾ ਭਾਅ ਦੀ ਸ਼ੁਰੂਆਤ ਨਰਮੀ ਨਾਲ ਹੋਈ ਹੈ।ਮਲਟੀ ਕਮੋਡਿਟੀ ਐਕਸਚੇਂਜ ‘ਤੇ ਸੋਨੇ ਦਾ ਬੈਂਚਮਾਰਕ ਜੂਨ ਇਕਰਾਰਨਾਮਾ ਅੱਜ 264 ਰੁ, ਦੀ ਗਿਰਾਵਟ ਨਾਲ 72,363 ਰੁ. ‘ਤੇ ਖੁੱਲਿ੍ਹਆ।ਇਹ ਕੰਟਰੈਕਟ 339 ਰੁ. ਦੀ ਗਿਰਾਵਟ ਨਾਲ 72,388 ਰੁ ਦੀ ਕੀਮਤ ‘ਤੇ ਕਾਰੋਬਾਰ ਕਰ ਰਿਹਾ ਸੀ।ਇਸ ਸਮੇਂ ਇਹ ਦਿਨ ਦੇ ਉਚੇ ਪੱਧਰ 72,414 ਰੁ. ਅਤੇ ਦਿਨ ਦੇ ਹੇਠਲੇ ਪੱਧਰ 72.345 ਰੁ. ‘ਤੇ ਪਹੁੰਚ ਗਿਆ।ਸੋਨੇ ਦਾ ਵਾਇਦਾ ਭਾਅ ਨੇ ਪਿਛਲੇ ਮਹੀਨੇ 73,958 ਰੁ. ਦੇ ਉਚ ਪਧਰ ਨੂੰ ਛੂਹ ਲਿਆ ਸੀ।
ਐਮਸੀਐਕਸ ‘ਤੇ ਚਾਂਦੀ ਦਾ ਬੈਂਚਮਾਰਕ ਜੁਲਾਈ ਕੰਟਰੈਕਟ ਅੱਜ 312 ਰੁ. ਦੀ ਗਿਰਾਵਟ ਨਾਲ 84, 598 ਰੁ. ‘ਤੇ ਰਿਹਾ।ਇਹ ਕੰਟਰੈਕਟ 292 ਰੁ. ਦੀ ਗਿਰਾਵਟ ਨਾਲ 84,618 ਰੁ. ਦੀ ਕੀਮਤ ‘ਤੇ ਵਪਾਰ ਕਰ ਰਿਹਾ ਸੀ।ਇਸ ਸਮੇਂ ਇਹ ਦਿਨ ਦੇ ਉਚ ਪੱਧਰ 84,666 ਰੁ. ਅਤੇ ਹੇਠਲੇ ਪੱਧਰ 84,504 ਰੁ. ਨੂੰ ਛੂਹ ਗਿਆ।ਪਿਛਲੇ ਮਹੀਨੇ ਚਾਂਦੀ ਦੇ ਵਾਇਦਾ ਭਾਅ ਨੇ 86,126 ਰੁ. ਪ੍ਰਤੀ ਕਿਲੋਗ੍ਰਾਮ ਦੇ ਉਚ ਪੱਧਰ ਨੂੰ ਛੁਹ ਲਿਆ ਸੀ।
ਕੌਮਾਂਤਰੀ ਬਾਜ਼ਾਰ ‘ਚ ਸੋਨੇ ਚਾਂਦੀ ਦੇ ਵਾਇਦਾ ਭਾਅ : ਕੌਮਾਂਤਰੀ ਬਾਜ਼ਾਰ ‘ਚ ਸੋਨੇ ਚਾਂਦੀ ਦੇ ਵਾਇਦਾ ਭਾਅ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ।ਕਾਮੈਕਸ ‘ਤੇ ਸੋਨਾ 2,369.10 ਡਾਲਰ ਪ੍ਰਤੀ ਔਂਸ ਦੇ ਭਾਅ ‘ਤੇ ਖੁਲਿਆ ।ਪਿਛਲੀ ਬੰਦ ਕੀਮਤ 2,375 ਡਾਲਰ ਸੀ।