Harpreet Kaur became an officer in Canada Police: ਫਰੀਦਕੋਟ ਜ਼ਿਲ੍ਹੇ ਦੀ ਧੀ ਨੇ ਕੈਨੇਡੀਅਨ ਪੁਲਿਸ ਵਿੱਚ ਅਫਸਰ ਬਣ ਕੇ ਸੂਬੇ ਦਾ ਮਾਣ ਵਧਾਇਆ ਹੈ। ਹਰਪ੍ਰੀਤ ਕੌਰ 2013 ਵਿੱਚ ਕੈਨੇਡਾ ਵਿੱਚ ਆਪਣਾ ਕੈਰੀਅਰ ਬਣਾਉਣ ਗਈ ਸੀ। ਉਹ ਇਸ ਦੌਰਾਨ ਟੋਰਾਂਟੋ ਪੁਲਿਸ ਦੀ ਕਾਂਸਟੇਬਲ ਬਣੀ। ਉਸਦੀ ਇਸ ਪ੍ਰਾਪਤੀ ਨਾਲ ਪਰਿਵਾਰ ਤੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਹਰਪ੍ਰੀਤ ਫਰੀਦਕੋਟ ਦੀ ਪਹਿਲੀ ਲੜਕੀ ਹੈ, ਜੋ ਕੈਨੇਡਾ ਵਿੱਚ ਪੁਲਿਸ ਅਫਸਰ ਬਣੀ ਹੈ।
ਦੱਸ ਦਈਏ ਕਿ ਹਰਪ੍ਰੀਤ ਕੌਰ ਜ਼ਿਲ੍ਹੇ ਦੇ ਪਿੰਡ ਬੁਰਜ ਹਰੀਕੇ ਦੀ ਵਸਨੀਕ ਹੈ। ਹਰਪ੍ਰੀਤ ਕੌਰ ਕੈਨੇਡੀਅਨ ਪੁਲਿਸ ਵਲੋਂ ਭਰਤੀ ਕੀਤੇ ਗਏ 200 ਕਾਂਸਟੇਬਲਾਂ ਚੋਂ ਚੁਣੀ ਗਈ ਇਕਲੌਤੀ ਪੰਜਾਬੀ ਕੁੜੀ ਹੈ। ਹਰਪ੍ਰੀਤ ਕੌਰ ਦੇ ਪਿਤਾ ਸਤਨਾਮ ਸਿੰਘ ਪਿੰਡ ਬੁਰਜ ਹਰੀਕੇ ਵਿੱਚ ਕਿਸਾਨ ਹਨ। ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੇ ਕੁੱਲ 4 ਬੱਚੇ ਹਨ, ਜਿਨ੍ਹਾਂ ਵਿੱਚ 3 ਧੀਆਂ ਅਤੇ ਇੱਕ ਪੁੱਤਰ ਹੈ।
ਪਰਿਵਾਰ ਵਧਾਈਆਂ ਦੇਣ ਲਈ ਇਕੱਠੇ ਹੋਏ
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਦੀ ਬੇਟੀ ਕੈਨੇਡੀਅਨ ਪੁਲਿਸ ਦਾ ਹਿੱਸਾ ਬਣ ਗਈ ਹੈ। ਧੀ ਦੀ ਕੈਨੇਡੀਅਨ ਪੁਲਿਸ ‘ਚ ਚੋਣ ਹੋਣ ਤੋਂ ਬਾਅਦ ਤੋਂ ਹੀ ਉਸ ਨੂੰ ਵਧਾਈ ਦੇਣ ਵਾਲਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫਰੀਦਕੋਟ ਦਾ ਰਹਿਣ ਵਾਲਾ ਇੱਕ ਨੌਜਵਾਨ ਕੈਨੇਡਾ ਵਿੱਚ ਵਿਧਾਇਕ ਚੁਣਿਆ ਗਿਆ ਸੀ ਅਤੇ ਹੁਣ ਫਰੀਦਕੋਟ ਦੀ ਧੀ ਉਥੋਂ ਦੀ ਪੁਲਿਸ ਵਿੱਚ ਭਰਤੀ ਹੋ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h