ਜਲਾਲਾਬਾਦ ਤੋਂ ਖਬਰ ਸਾਹਮਣੇ ਆ ਰਹੀ ਹੈਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਲਾਲਾਬਾਦ ਸ਼ਹਿਰ ਦੇ ਨੇੜੇ ਕਾਹਨਾ ਰੋਡ ‘ਤੇ ਕਿਸਾਨ ਦੇ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਨੂੰ ਭਿਆਨਕ ਅੱਗ ਲੱਗੀ ਗਈ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਵੱਲੋਂ ਲਗਾਤਾਰ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਕਾਰਨਾ ਰੋਡ ‘ਤੇ ਕਿਸਾਨ ਦੇ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਜਿਸ ਦੇ ਨਾਲ ਤਕਰੀਬਨ ਦੋ ਏਕੜ ਕਣਕ ਦੀ ਫਸਲ ਅਤੇ ਕੁਝ ਨਾੜ ਬੁਰੀ ਤਰਹਾਂ ਨਾਲ ਸੜ ਕੇ ਸੁਆਹ ਹੋ ਗਏ ਹਨ।
ਇਸ ਦੀ ਸੂਚਨਾ ਮਿਲਣ ਤੇ ਮੌਕੇ ਤੇ ਫਾਇਰ ਬ੍ਰਗੇਡ ਦੀ ਟੀਮ ਪਹੁੰਚੀ ਜਿਸ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ ਸ਼ੁਰੂਆਤੀ ਤੌਰ ਤੇ ਦੱਸਿਆ ਜਾ ਰਿਹਾ ਕਿ ਸ਼ਾਰਟ ਸਰਕਿਟ ਕਾਰਨ ਇਹ ਅੱਗ ਲੱਗੀ ਹੈ ਫਿਲਹਾਲ ਮੌਕੇ ਤੇ ਪਹੁੰਚੀ ਫਾਇਰ ਬ੍ਰਗੇਡ ਦੇ ਵੱਲੋਂ ਇਸ ਅੱਗ ਤੇ ਕਾਬੂ ਪਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।