ਮਲੋਟ ਤੋਂ ਇੱਕ ਬੇਹੱਦ ਹੈਰਾਨੀ ਜਨਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਲੋਟ ਦੇ ਨੇੜੇ ਅਬੁਲ ਖੁਰਾਣਾ ਪਿੰਡ ਵਿੱਚ ਸ਼ੱਕੀ ਹਾਲਾਤਾਂ ਵਿੱਚ ਗੋਲੀਬਾਰੀ ਕਰਕੇ ਪਿਓ-ਪੁੱਤ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਮੌਕੇ ‘ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਮ੍ਰਿਤਕਾਂ ਦੀ ਪਛਾਣ ਪਿਤਾ ਅਤੇ ਪੁੱਤਰ ਵਿਨੇ ਪ੍ਰਤਾਪ ਸਿੰਘ ਅਤੇ ਸੂਰਿਆ ਪ੍ਰਤਾਪ ਸਿੰਘ ਵਜੋਂ ਹੋਈ ਹੈ।
ਪੁਲਿਸ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਇਸ ਕਤਲ ਬਾਰੇ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਹ ਕਤਲ ਕਿਸੇ ਰੰਜਿਸ਼ ਕਾਰਨ ਹੋਇਆ ਹੈ ਜਾਂ ਕਿਸੇ ਹੋਰ ਕਾਰਨ।
ਪਰ ਪੁਲਿਸ ਨੇ ਪੂਰੇ ਮਾਮਲੇ ਦੀ ਵਿਸਥਾਰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਵਿਨੇ ਪ੍ਰਤਾਪ ਸਿੰਘ (ਪਿਤਾ) ਅਤੇ ਸੂਰਿਆ ਪ੍ਰਤਾਪ ਸਿੰਘ (ਪੁੱਤਰ) ਵਜੋਂ ਹੋਈ ਹੈ। ਜੋ ਕਿ ਇੱਕ ਬਹੁਤ ਹੀ ਚੰਗੇ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਤ ਹੈ ਅਤੇ ਸੂਤਰਾਂ ਅਨੁਸਾਰ, ਸੂਰਿਆ ਪ੍ਰਤਾਪ ਸਿੰਘ ਅਜੇ ਵੀ ਸਿੰਗਲ ਦੱਸਿਆ ਜਾ ਰਿਹਾ ਹੈ।