ਪੰਜਾਬ ਦੇ ਗ੍ਰਨੇਡ ਹਮਲਿਆਂ ਦੇ ਜਿੰਮੇਵਾਰ ਤੇ ਦੋਸ਼ੀ ਗੈਂਗਸਟਰ ਹੈਪੀ ਪਸ਼ਿਆ ਜਿਸਨੂੰ ਬੀਤੇ ਦਿਨੀ ਅਮਰੀਕਾ ਵਿੱਚ FBI ਵੱਲੋਂ ਗਿਰਫ਼ਤਾਰ ਕਰ ਲਿਆ ਗਿਆ ਸੀ ਨਾਲ ਸੰਬੰਧਿਤ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਖੁਫੀਆ ਏਜੰਸੀ FBI ਦੇ ਡਾਇਰੈਕਟਰ ਕਸ਼ ਪਟੇਲ ਨੇ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਦੀ ਗ੍ਰਿਫ਼ਤਾਰੀ ਸਬੰਧੀ ਵੱਡਾ ਬਿਆਨ ਦਿੱਤਾ ਹੈ।
ਦੱਸ ਦੇਈਏ ਕਿ ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਖੁਲਾਸਾ ਕੀਤਾ ਕਿ ਹੈਪੀ ਪਸ਼ੀਆ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ ਅਤੇ ਇੱਕ ਵਿਦੇਸ਼ੀ ਅੱਤਵਾਦੀ ਗਿਰੋਹ ਦਾ ਹਿੱਸਾ ਹੈ। ਉਸ ‘ਤੇ ਭਾਰਤ ਅਤੇ ਅਮਰੀਕਾ ਦੇ ਪੁਲਿਸ ਥਾਣਿਆਂ ‘ਤੇ ਹਮਲਿਆਂ ਦੀ ਸਾਜ਼ਿਸ਼ ਰਚਣ ਦਾ ਸ਼ੱਕ ਹੈ।
ਇਹ ਰਿਪੋਰਟ ਕੀਤੀ ਗਈ ਸੀ ਕਿ ਇਸ ਮਾਮਲੇ ਦੀ ਵਿਸਤ੍ਰਿਤ ਜਾਂਚ ਐਫਬੀਆਈ ਸੈਕਰਾਮੈਂਟੋ ਯੂਨਿਟ ਦੁਆਰਾ ਸਥਾਨਕ ਅਮਰੀਕੀ ਏਜੰਸੀਆਂ ਅਤੇ ਭਾਰਤੀ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਨਾਲ ਕੀਤੀ ਗਈ ਸੀ।
FBI ਮੁਖੀ ਨੇ ਕਿਹਾ, “ਸਾਰੀਆਂ ਏਜੰਸੀਆਂ ਵਿਚਕਾਰ ਤਾਲਮੇਲ ਸ਼ਾਨਦਾਰ ਸੀ। ਅਸੀਂ ਨਿਆਂ ਯਕੀਨੀ ਬਣਾਵਾਂਗੇ। ਐਫਬੀਆਈ ਹਿੰਸਾ ਫੈਲਾਉਣ ਵਾਲੇ ਲੋਕਾਂ ਨੂੰ ਲੱਭਦਾ ਰਹੇਗਾ, ਉਹ ਜਿੱਥੇ ਵੀ ਹੋਣ।”