ਰਾਜਸਥਾਨ ਦੇ ਪੋਖਰਨ ‘ਚ ਚੱਲ ਰਹੇ ‘ਭਾਰਤ ਸ਼ਕਤੀ ਅਭਿਆਸ’ ‘ਚ ਸ਼ਾਮਲ ਤੇਜਸ ਲੜਾਕੂ ਜਹਾਜ਼ ਮੰਗਲਵਾਰ ਦੁਪਹਿਰ ਕਰੀਬ 2 ਵਜੇ ਕਰੈਸ਼ ਹੋ ਗਿਆ। ਇਹ ਜੈਸਲਮੇਰ ਸ਼ਹਿਰ ਤੋਂ 2 ਕਿਲੋਮੀਟਰ ਦੂਰ ਜਵਾਹਰ ਨਗਰ ਵਿਚ ਭੀਲ ਭਾਈਚਾਰੇ ਦੇ ਹੋਸਟਲ ‘ਤੇ ਡਿੱਗਿਆ। ਤੇਜਸ ਦੇ ਹਾਦਸਾਗ੍ਰਸਤ ਹੋਣ ਦੀ ਇਹ ਪਹਿਲੀ ਘਟਨਾ ਹੈ।
ਰਾਜਸਥਾਨ ਦੇ ਜੈਸਲਮੇਰ ਵਿੱਚ ਮੰਗਲਵਾਰ ਨੂੰ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਹਾਦਸਾ ਜੈਸਲਮੇਰ ਦੇ ਰੇਗਿਸਤਾਨੀ ਇਲਾਕੇ ਵਿੱਚ ਵਾਪਰਿਆ। ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਕਰੈਸ਼ ਹੋਇਆ ਜਹਾਜ਼ ਤੇਜਸ ਦੱਸਿਆ ਜਾਂਦਾ ਹੈ ਜੋ ਪੋਖਰਣ ਵਿੱਚ ਚੱਲ ਰਹੇ ਤਿਕੋਣੀ ਸੇਵਾਵਾਂ ਅਭਿਆਸ ‘ਭਾਰਤ ਸ਼ਕਤੀ’ ਵਿੱਚ ਸ਼ਾਮਲ ਸੀ। ਹਾਲਾਂਕਿ ਜਹਾਜ਼ ਦੀ ਪਛਾਣ ਨੂੰ ਲੈ ਕੇ ਸ਼ੱਕ ਹੈ। ਇਸ ਦੀ ਅਜੇ ਤੱਕ ਹਵਾਈ ਸੈਨਾ ਵੱਲੋਂ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ।
BREAKING: An Indian Air Force LCA Tejas fighter has crashed in Jaisalmer. Pilot thankfully ejected safely. This is the first crash of the indigenous jet since it first flew 23 years ago. An incredible safety record sadly broken today. pic.twitter.com/UkwXwWXKlk
— Shiv Aroor (@ShivAroor) March 12, 2024
ਹੋਸਟਲ ‘ਤੇ ਡਿੱਗਿਆ ਜਹਾਜ਼, ਘਰ ਤਬਾਹ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ
ਇਹ ਲੜਾਕੂ ਜਹਾਜ਼ ਜੈਸਲਮੇਰ ਸ਼ਹਿਰ ਨੇੜੇ ਭੀਲ ਭਾਈਚਾਰੇ ਦੇ ਇਕ ਹੋਸਟਲ ‘ਤੇ ਡਿੱਗਿਆ ਹੈ। ਡਿੱਗਣ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ। ਇਹ ਲੜਾਕੂ ਜਹਾਜ਼ ਕਰੀਬ ਇੱਕ ਘੰਟੇ ਤੱਕ ਬਲਦਾ ਰਿਹਾ ਅਤੇ ਅੱਗ ਦੀਆਂ ਲਪਟਾਂ ਕਈ ਮੀਟਰ ਉੱਚੀਆਂ ਉੱਠਦੀਆਂ ਰਹੀਆਂ। ਦੱਸਿਆ ਜਾ ਰਿਹਾ ਹੈ ਕਿ ਲੜਾਕੂ ਜਹਾਜ਼ ‘ਚ ਦੋ ਪਾਇਲਟ ਸਨ, ਜਿਨ੍ਹਾਂ ਨੇ ਲੜਾਕੂ ਜਹਾਜ਼ ਦੇ ਕਰੈਸ਼ ਹੋਣ ਤੋਂ ਪਹਿਲਾਂ ਪੈਰਾਸ਼ੂਟ ਦੀ ਮਦਦ ਨਾਲ ਹੇਠਾਂ ਛਾਲ ਮਾਰ ਦਿੱਤੀ ਸੀ। ਦੋਵੇਂ ਪਾਇਲਟ ਸੁਰੱਖਿਅਤ ਹਨ। ਇੱਕ ਪਾਸੇ ਜੈਸਲਮੇਰ ਤੋਂ 100 ਕਿਲੋਮੀਟਰ ਦੂਰ ਪੋਖਰਣ ਫਾਇਰਿੰਗ ਰੇਂਜ ਵਿੱਚ ਤਿੰਨਾਂ ਸੈਨਾਵਾਂ ਵੱਲੋਂ ਜੰਗੀ ਅਭਿਆਸ ਕੀਤਾ ਜਾ ਰਿਹਾ ਹੈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਹਨ। ਦੂਜੇ ਪਾਸੇ ਇਹ ਲੜਾਕੂ ਜਹਾਜ਼ ਜੈਸਲਮੇਰ ਸ਼ਹਿਰ ਨੇੜੇ ਹਾਦਸਾਗ੍ਰਸਤ ਹੋ ਗਿਆ।