ਮੋਗਾ ਤੋਂ ਖਬਰ ਸਾਹਮਣੇ ਆ ਰਹੀ ਹੈ ਦੱਸ ਦੇਈਏ ਕਿ ਮੋਗਾ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਵੱਖ ਵੱਖ ਥਾਵਾਂ ਤੇ ਗੋਲੀਆਂ ਚੱਲਣ ਦੀ ਜਾਣਕਾਰੀ ਮਿਲੀ ਅਤੇ ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਬੱਗਿਆਣਾ ਬਸਤੀ ਵਿਖੇ ਇੱਕ ਸਲੂਨ ਮਾਲਕ ਨੂੰ ਗੋਲੀਆਂ ਲੱਗਣ ਦਾ ਮਾਮਲਾ ਸਾਹਮਣੇ ਆਇਆ ਅਤੇ ਕੁਝ ਹੀ ਦੇਰ ਬਾਅਦ ਸ਼ਿਵ ਸੈਨਾ ਆਗੂ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਦੀ ਜਾਣਕਾਰੀ ਪ੍ਰਾਪਤ ਹੋਈ।
ਮਿਲੀ ਜਾਣਕਾਰੀ ਅਨੁਸਾਰ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਸਲੂਨ ਮਾਲਕ ਉਪਰ ਹਮਲਾ ਕਰ ਦਿੰਦੇ ਹਨ ਅਤੇ ਜਿਸ ਵਿੱਚ ਉਹ ਜਖਮੀ ਹੋ ਜਾਂਦਾ ਹੈ ਤੇ ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਜਾਂਦਾ ਹੈ। ਕੁਝ ਹੀ ਦੇਰ ਬਾਅਦ ਮੋਗਾ ਦੇ ਸ਼ਿਵ ਸੈਨਾ ਆਗੂ ਜਿਹੜਾ ਕਿ ਡੈਰੀ ਤੇ ਦੁੱਧ ਲੈਣ ਗਿਆ ਸੀ ਉਸ ਉੱਪਰ ਤਿੰਨ ਨੌਜਵਾਨਾਂ ਵੱਲੋਂ ਹਮਲਾ ਕੀਤਾ ਜਾਂਦਾ ਹੈ ਅਤੇ ਜਦੋਂ ਉਹ ਆਪਣੀ ਭੱਜ ਕੇ ਜਾਨ ਬਚਾਉਂਦਾ ਹੈ ਤਾਂ ਉੱਥੇ ਖੜੇ ਇੱਕ ਬੱਚੇ ਦੇ ਵੀ ਗੋਲੀ ਲੱਗ ਜਾਂਦੀ ਹੈ ਅਤੇ ਇਸ ਪਾਸੇ ਹਾਸੇ ਵਿੱਚ ਸ਼ਿਵ ਸੈਨਾ ਆਗੂ ਮੰਗਤ ਰਾਮ ਮੰਗਾ ਦੀ ਮੌਤ ਹੋ ਜਾਂਦੀ ਹੈ।
ਮੋਗਾ ਵਿੱਚ ਬਗਿਆਨਾ ਬਸਤੀ ਅਤੇ ਸਟੇਡਿਅਮ ਰੋਡ ‘ਤੇ 3 ਅਣਪਛਾਤੇ ਮੋਟਰਸਾਈਕਲ ਸਵਾਰ ਪਹਿਲਾਂ ਇੱਕ ਸਲੂਨ ਵਿੱਚ ਕਟਿੰਗ ਕਰਵਾਉਣ ਦੇ ਬਹਾਨੇ ਆਏ ਅਤੇ ਸਲੂਨ ਮਾਲਕ ‘ਤੇ ਗੋਲੀ ਚਲਾਈ। ਦੂਜੀ ਤਰਫ, ਮੰਗਤ ਰਾਏ ਮੰਗਾ, ਜੋ ਕਿ ਸ਼ਿਵ ਸੈਨਾ ਦੇ ਪ੍ਰਧਾਨ ਦੱਸੇ ਜਾ ਰਹੇ ਹਨ, ਉਨ੍ਹਾਂ ‘ਤੇ ਵੀ ਗੋਲੀਆਂ ਚਲਾਈਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲੀਸ ਨੇ ਮੰਗਤ ਰਾਏ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਮਾਮਲੇ ਵਿੱਚ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ ਅਤੇ ਦੋਸ਼ੀਆ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।