ਖਾੜੀ ਅਰਬ ਦੇਸ਼ਾਂ ਨੇ ‘ਨੈੱਟਫਲਿਕਸ’ ਨੂੰ ‘ਇਤਰਾਜ਼ਯੋਗ’ ਵੀਡੀਓਜ਼ ਨੂੰ ਹਟਾਉਣ ਲਈ ਕਿਹਾ ਹੈ, ਖਾਸ ਕਰਕੇ ਅਜਿਹੇ ਪ੍ਰੋਗਰਾਮ ਵਾਲੇ ਵੀਡੀਓਜ਼, ਜਿਨ੍ਹਾਂ ਵਿਚ ਸਮਲਿੰਗੀ ਭਾਈਚਾਰੇ ਦੇ ਲੋਕਾਂ ਨੂੰ ਦਿਖਾਇਆ ਗਿਆ ਹੈ। ਗਲਫ ਕੋਆਪਰੇਸ਼ਨ ਕੌਂਸ਼ਲ (ਜੀ.ਸੀ.ਸੀ.) ਵੱਲੋਂ ਜਾਰੀ ਇੱਕ ਸਾਂਝੇ ਬਿਆਨ ਵਿੱਚ ਇਹ ਬੇਨਤੀ ਕੀਤੀ ਗਈ ਹੈ ਕਿ ਅਣਪਛਾਤੇ ਪ੍ਰੋਗਰਾਮ “ਇਸਲਾਮੀ ਅਤੇ ਸਮਾਜਿਕ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਦੇ ਵਿਰੁੱਧ” ਹਨ।
ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੇ ਆਪਣੀ-ਆਪਣੀ ਸਰਕਾਰ ਰਾਹੀਂ ਵੀ ਬਿਆਨ ਪ੍ਰਕਾਸ਼ਿਤ ਕੀਤੇ। ਜੀਸੀਸੀ ਵਿੱਚ ਉਨ੍ਹਾਂ ਤੋਂ ਇਲਾਵਾ ਬਹਿਰੀਨ, ਕੁਵੈਤ, ਓਮਾਨ ਅਤੇ ਕਤਰ ਸਮੇਤ 6 ਦੇਸ਼ ਸ਼ਾਮਲ ਹਨ। ‘ਨੈੱਟਫਲਿਕਸ’ ਇੱਕ ‘ਓਵਰ ਦਿ ਟਾਪ’ (OTT) ਪਲੇਟਫਾਰਮ ਹੈ, ਜੋ ਇੰਟਰਨੈੱਟ ਰਾਹੀਂ ਫਿਲਮਾਂ ਅਤੇ ਹੋਰ ਡਿਜੀਟਲ ਸਮੱਗਰੀ ਪ੍ਰਦਾਨ ਕਰਦਾ ਹੈ। ‘ਨੈੱਟਫਲਿਕਸ’ ਨੇ ਹਾਲਾਂਕਿ ਅਜੇ ਤੱਕ ਇਸ ਸਬੰਧ ‘ਚ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਖਾੜੀ ਦੇਸ਼ਾਂ ਨੂੰ ਸਮਲਿੰਗਕਤਾ ਨਾਲ ਸਬੰਧਤ ਸਮੱਗਰੀ ਨੂੰ ਲੈ ਕੇ ਪਰੇਸ਼ਾਨੀ!
ਨੈੱਟਫਲਿਕਸ ਨੂੰ ਲੈ ਕੇ ਖਾੜੀ ਦੇਸ਼ਾਂ ਦੀ ਕੌਂਸਲ ਦੇ ਬਿਆਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਕੌਂਸਲ ਨੈੱਟਫਲਿਕਸ ‘ਤੇ ਪ੍ਰਸਾਰਿਤ ਹੋ ਰਹੀ ਅਜਿਹੀ ਸਮੱਗਰੀ ਤੋਂ ਖਾਸ ਤੌਰ ‘ਤੇ ਨਾਰਾਜ਼ ਹੈ, ਜਿਸ ‘ਚ ਸਮਲਿੰਗਤਾ ਨੂੰ ਦਿਖਾਇਆ ਗਿਆ ਹੈ।
ਅਤੀਤ ਵਿੱਚ, ਮੱਧ ਪੂਰਬ ਦੇ ਕਈ ਦੇਸ਼ਾਂ ਨੇ ਫਿਲਮਾਂ ਜਾਂ ਵੈੱਬ ਸੀਰੀਜ਼ ਤੋਂ ਅਜਿਹੇ ਦ੍ਰਿਸ਼ ਹਟਾਉਣ ਲਈ ਕਿਹਾ ਹੈ, ਜਿਸ ਵਿੱਚ ਗੇ ਜਾਂ ਲੈਸਬੀਅਨ ਕਿਸਿੰਗ ਸੀਨ ਦਿਖਾਏ ਗਏ ਹਨ। ਜੂਨ ਮਹੀਨੇ ਵਿੱਚ ਸਾਊਦੀ ਅਰਬ, ਯੂਏਈ ਨੇ ਸਿਨੇਮਾਘਰਾਂ ਵਿੱਚ ਡਿਜ਼ਨੀ ਮੂਵੀਜ਼ ਦੀ ਫਿਲਮ ‘ਲਾਈਟ ਈਅਰ’ ਦੀ ਸਕ੍ਰੀਨਿੰਗ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਪਿੱਛੇ ਫਿਲਮ ‘ਚ ਦਿਖਾਈ ਦੇਣ ਵਾਲੇ ਕਿਰਦਾਰਾਂ ਦੇ ਸਮਲਿੰਗੀ ਸਬੰਧ ਸਨ ਅਤੇ ਇਹ ਇਨ੍ਹਾਂ ਦੇਸ਼ਾਂ ਦੇ ਮੀਡੀਆ ਰੈਗੂਲੇਟਰੀ ਮਾਪਦੰਡਾਂ ਦੇ ਖਿਲਾਫ ਜਾ ਰਿਹਾ ਸੀ। ਸਾਲ 2019 ਵਿੱਚ, ਨੈੱਟਫਲਿਕਸ ਨੂੰ ਇੱਕ ਐਪੀਸੋਡ ਦੀ ਸਟ੍ਰੀਮਿੰਗ ਬੰਦ ਕਰਨੀ ਪਈ ਕਿਉਂਕਿ ਇਸ ਨੇ ਸਾਊਦੀ ਸ਼ਾਸਨ ਦੀ ਆਲੋਚਨਾ ਕੀਤੀ ਸੀ।