gurdaspur flood: ਇਸ ਸਾਲ ਵਿਚ ਰਾਵੀ ਦਰਿਆ ਨੇ ਦੂਸਰੀ ਵਾਰ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡਾਂ ਨੂੰ ਪਾਣੀ ਦੀ ਮਾਰ ਮਾਰੀ ਹੈ। ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਘੋਨੇਵਾਲ ਵਿੱਚ ਹੜ ਵਰਗੇ ਹਾਲਾਤ ਬਣ ਚੁੱਕੇ ਹਨ।
ਡੇਰਾ ਬਾਬਾ ਨਾਨਕ ਨੇੜੇ ਕੱਸੋਵਾਲ ਪੁੱਲ ਤੋਂ ਭਾਰਤ ਵਾਲੇ ਪਾਸੇ ਰਾਵੀ ਦਰਿਆ ਨੇੜੇ ਪਿੰਡ ਘੋਨੇਵਾਲ ਤੋਂ ਆਉਂਦੀ ਸੜਕ ਵਿੱਚ ਪਏ ਪਾੜ ਪੈਣ ਕਾਰਨ ਨੁਕਸਾਨ ਦਾ ਅੰਦੇਸ਼ਾ ਹੋਰ ਵਧ ਗਿਆ ਹੈ।ਰਾਵੀ ਦਾ ਪਾਣੀ ਖੇਤਾਂ ਵਿੱਚ ਵੜਣ ਨਾਲ ਫ਼ਸਲਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ ਜਦਕਿ ਸੜਕਾਂ ਵੀ ਪਾਣੀ ਵਿੱਚ ਡੁੱਬ ਗਈਆਂ ਹਨ। ਜਿਕਰਯੋਗ ਹੈ ਕਿ ਆਰਮੀ ਦੀ ਫਲਡ ਰਲੀਫ ਟੀਮ ਦੇ 60 ਦੇ ਕਰੀਬ ਜਵਾਨ ਅਤੇ ਅਧਿਕਾਰੀ ਬਚਾਵ ਕਾਰਜਾਂ ਵਿੱਚ ਲੱਗੇ ਹੋਏ ਹਨ ਅਤੇ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਪਿੰਡ ਘੋਨੇਵਾਲ, ਘਣੀਏ, ਕਮਾਲਪੁਰ, ਕਾਸੋਵਾਲਾ, ਲਾਲੂਵਾਲ, 4500 ਤੋਂ 5000 ਹਜਾਰ ਦੇ ਏਕੜ ਦੇ ਕਰੀਬ ਜਮੀਨ ਆਈ ਪਾਣੀ ਦੀ ਮਾਰ ਹੇਠ ਆ ਚੁੱਕੀ ਹੈ।ਪਾਣੀ ਵੱਧਣ ਨਾਲ ਹੋਰ ਨੁਕਸਾਨ ਹੋ ਸਕਦਾ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵੱਲੋਂ ਦੀ ਰਾਤ ਇਲਾਕੇ ਦਾ ਦੌਰਾ ਕੀਤਾ ਗਿਆ ਸੀ ਅਤੇ ਅਧਿਕਾਰੀਆਂ ਨੂੰ ਸੜਕ ਤੇ ਪਏ ਪਾੜ ਦਾ ਜਲਦੀ ਤੋਂ ਜਲਦੀ ਹੱਲ ਕੱਢਣ ਦੇ ਨਿਰਦੇਸ਼ ਦਿੱਤੇ ਗਏ ਸਨ।
ਇਹ ਵੀ ਪੜ੍ਹੋ : BJP drops Nitin Gadkari, Shivraj Singh Chouhan:ਭਾਜਪਾ ਸੰਸਦੀ ਬੋਰਡ ’ਚੋਂ ਗਡਕਰੀ ਤੇ ਸ਼ਿਵਰਾਜ ਚੌਹਾਨ ਦੀ ਛੁੱਟੀ, ਪੜ੍ਹੋ ਸਾਰੀ ਖ਼ਬਰ
ਜਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਅਤੇ ਆਰਮੀ ਦੀ ਫਲਡ ਰਲੀਫ ਟੀਮ ਦੇ ਜਵਾਨਾਂ ਵਲੋਂ ਕਿਸ਼ਤੀਆਂ ਰਾਹੀਂ ਬਚਾਵ ਕਾਰਜ ਜਾਰੀ ਹੈ।