Ram Rahim: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇਨ੍ਹੀਂ ਦਿਨੀਂ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਹੈ। ਇਸ ਦੌਰਾਨ ਉਹ ਆਨਲਾਈਨ ਸਤਿਸੰਗ ਕਰ ਰਿਹਾ ਹੈ। ਰਾਮ ਰਹੀਮ ਨੇ ਇਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਕਿ ਕੋਈ ਉਸ ਦੇ ਸੰਭਾਵੀ ਉੱਤਰਾਧਿਕਾਰੀ ਵਜੋਂ ਸਿਰਸਾ-ਹੈੱਡਕੁਆਰਟਰ ਸੰਪਰਦਾ ਦੇ ਮੁਖੀ ਵਜੋਂ ਉਭਰੇਗਾ।
ਰਾਮ ਰਹੀਮ ਨੇ ਕਿਹਾ ਕਿ ਇਹ ਸਿਰਫ ਅਟਕਲਾਂ ਹਨ। ਡੇਰਾ ਮੁਖੀ ਨੇ ਕਿਹਾ ਕਿ ਉਹ ਇਸ ਸੰਪਰਦਾ ਦੇ ਮੁਖੀ ਹਨ ਅਤੇ ਰਹਿਣਗੇ। ਜਿਸ ਦੇ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੱਡੀ ਗਿਣਤੀ ਵਿੱਚ ਪੈਰੋਕਾਰ ਹਨ।
ਇਸ ਦੇ ਨਾਲ ਹੀ ਰਾਮ ਰਹੀਮ ਨੇ ਕਿਹਾ ਕਿ ‘ਹਰ ਕੋਈ ਜਾਣਦਾ ਹੈ ਕਿ ਉਸ ਦਾ ਨਾਂ ਹਨੀਪ੍ਰੀਤ ਹੈ, ਉਹ ਮੇਰੀ ਮੁੱਖ ਚੇਲੀ ਹੈ। ਮੈਂ ਉਸਨੂੰ ਇੱਕ ਨਾਮ ਵੀ ਦਿੱਤਾ ਹੈ ਅਤੇ ਮੈਂ ਉਸਨੂੰ ਰੂਹ-ਦੀ ਜਾਂ ਰੂਹਾਨੀ ਦੀਦੀ ਕਹਿੰਦਾ ਹਾਂ। ਦੱਸ ਦਈਏ ਕਿ ਰਾਮ ਰਹੀਮ ਜਦੋਂ ਤੋਂ ਪੈਰੋਲ ‘ਤੇ ਆਇਆ ਹੈ, ਉਦੋਂ ਤੋਂ ਹੀ ਸੁਰਖੀਆਂ ‘ਚ ਹੈ। ਚਰਚਾ ਇਹ ਵੀ ਹੋ ਰਹੀ ਹੈ ਕਿ ਉਸ ਨੂੰ ਪੈਰੋਲ ਉਦੋਂ ਹੀ ਮਿਲਦੀ ਹੈ, ਜਦੋਂ ਕੋਈ ਚੋਣਾਂ ਹੁੰਦੀਆਂ ਹਨ।
ਸਤਿਸੰਗ ਦੇ ਇੱਕ ਵੀਡੀਓ ਵਿੱਚ ਉਤਰਾਧਿਕਾਰੀ ਦੇ ਮੁੱਦੇ ‘ਤੇ ਗੱਲ ਕਰਨ ਤੋਂ ਪਹਿਲਾਂ, ਡੇਰਾ ਸੱਚਾ ਸੌਦਾ ਮੁਖੀ ਨੇ ਸੰਕੇਤ ਦਿੱਤਾ ਕਿ ਡੇਰੇ ਦੇ ਪ੍ਰਬੰਧ ਵਿੱਚ ਰਾਮ ਰਹੀਮ ਦੀ ਚਹੇਤੀ ਹਨੀਪ੍ਰੀਤ ਜੋ ਵੀ ਭੂਮਿਕਾ ਨਿਭਾਉਂਦੀ ਹੈ, ਉਹ ਜਾਰੀ ਰਹੇਗੀ। ਨਾਲ ਹੀ ਰਾਮ ਰਹੀਮ ਨੇ ਕਿਹਾ ਕਿ ‘ਉਸ ਨੂੰ ਹੋਰ ਖੁਸ਼ੀਆਂ ਮਿਲਣ’।
ਕਿੱਥੇ ਹੈ ਪੈਰਲ ਮਿਲਣ ਤੋਂ ਬਾਅਦ ਰਾਮ ਰਹੀਮ
ਰਾਮ ਰਹੀਮ ਪੈਰੋਲ ‘ਤੇ ਰਿਹਾਈ ਦੇ ਬਾਅਦ ਤੋਂ ਯੂਪੀ ਦੇ ਬਰਨਾਵਾ ਆਸ਼ਰਮ ਤੋਂ ਆਪਣੇ ਪੈਰੋਕਾਰਾਂ ਲਈ ਆਨਲਾਈਨ ਸਤਿਸੰਗ ਕਰ ਰਿਹਾ ਹੈ। ਇਸ ਵਿੱਚ ਉਨ੍ਹਾਂ ਦੇ ਸਮਰਥਕਾਂ ਸਮੇਤ ਆਗੂ ਅਤੇ ਵਿਧਾਇਕ ਵੀ ਭਾਗ ਲੈ ਰਹੇ ਹਨ।
ਰਾਮ ਰਹੀਮ ਦੋ ਚੇਲਿਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਹਾਲ ਹੀ ‘ਚ ਉਹ 40 ਦਿਨਾਂ ਦੀ ਪੈਰੋਲ ‘ਤੇ ਸੁਨਾਰੀਆ ਜੇਲ ਤੋਂ ਬਾਹਰ ਆਇਆ ਸੀ। ਜਿਸ ਤੋਂ ਬਾਅਦ ਉਹ ਬਰਨਾਵਾ ਆਸ਼ਰਮ ਗਏ।
ਪਰੋਲ ਨੂੰ ਹਰਿਆਣਾ ‘ਚ ਚੋਣਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ
ਇਸ ਸਮੇਂ ਹਰਿਆਣਾ ਵਿੱਚ ਸਥਾਨਕ ਚੋਣਾਂ ਹਨ। ਇਸ ਲਈ ਉਸ ਨੂੰ ਪੈਰੋਲ ਮਿਲ ਗਈ ਹੈ। ਰਾਮ ਰਹੀਮ 2017 ਤੋਂ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ ਅਤੇ ਪੱਤਰਕਾਰ ਛਤਰਪਤੀ ਅਤੇ ਰਣਜੀਤ ਕਤਲ ਕੇਸ ਵਿੱਚ ਵੀ ਸਜ਼ਾ ਕੱਟ ਚੁੱਕਾ ਹੈ ਪਰ ਜਦੋਂ ਚੋਣਾਂ ਹੁੰਦੀਆਂ ਹਨ ਤਾਂ ਰਾਮ ਰਹੀਮ ਪੈਰੋਲ ‘ਤੇ ਬਾਹਰ ਆ ਜਾਂਦਾ ਹੈ, ਇਹ ਵੀ ਸੱਚ ਹੈ।