Health Benefits of Jackfruit: ਗਰਮੀਆਂ ਸ਼ੁਰੂ ਹੋ ਰਹੀਆਂ ਹਨ ਇਸ ਲਈ ਜਦ ਵੀ ਕੋਈ ਘਰ ਥੱਕਿਆ ਹੋਇਆ ਜਾਂਦਾ ਹੈ ਤਾਂ ਉਸ ਨੂੰ ਤਾਜਗੀ ਅਤੇ ਊਰਜਾ ਵਾਲੇ ਪਦਾਰਥਾਂ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਤੁਸੀਂ ਜੂਸ ਜਾਂ ਨਿੰਬੂ ਪਾਣੀ ਪੀਂਦੇ ਹੋ ਪਰ ਤੁਸੀਂ ਕੁੱਝ ਵੱਖਰਾ ਵੀ ਬਣਾ ਸਕਦੇ ਹੋ। ਇਸ ਲਈ ਪੱਕੇ ਹੋਏ ਕਟਹਲ ਦੇ ਗੁੱਦੇ ਨੂੰ ਚੰਗੀ ਤਰ੍ਹਾਂ ਮਲ ਕੇ ਪਾਣੀ ਵਿਚ ਉਬਾਲ ਲਓ ਤੇ ਜਦੋਂ ਇਹ ਠੰਢਾ ਹੋ ਜਾਵੇ ਤਾਂ ਇੱਕ ਗਿਲਾਸ ਪੀ ਲਓ। ਇਸ ਨਾਲ ਸਰੀਰ ਵਿਚ ਤਾਜਗੀ ਅਤੇ ਊਰਜਾ ਆਉਂਦੀ ਹੈ।
ਕਟਹਲ ਦੀ ਸਬਜੀ ਤਾਂ ਤੁਸੀਂ ਜ਼ਰੂਰ ਖਾਧੀ ਹੋਵੇਗੀ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਿਹਤ ਲਈ ਬਹੁਤ ਜ਼ਿਆਦਾ ਲਾਭਦਾਇਕ ਹੈ। ਅੱਜ ਅਸੀਂ ਤੁਹਾਨੂੰ ਕਟਹਲ ਵਿਚਲੇ ਗੁਣਾਂ ਬਾਰੇ ਦੱਸਾਂਗੇ। ਕਟਹਲ ਵਿਚ ਵਿਟਾਮਨ ਏ, ਸੀ, ਥਾਇਮਨ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਲੋਹ ਤੱਤ ਆਦਿ ਹੁੰਦੇ ਹਨ ਜੋ ਕਿ ਸਾਡੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ। ਕਿਸੇ ਵੀ ਤੱਤ ਦੀ ਕਮੀ ਕਾਰਨ ਅਸੀਂ ਬੀਮਾਰ ਹੋ ਸਕਦੇ ਹਾਂ।
ਕਟਹਲ ਖਾਣ ਦੇ ਇਹ ਫਾਈਦੇ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ
ਥਾਈਰੈੱਡ ਨਾਲ ਪੀੜਤ ਲੋਕਾਂ ਨੂੰ ਵੀ ਕਟਹਲ ਖਾਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਖਣਿਜ ਹੁੰਦਾ ਹੈ ਜੋ ਕਿ ਥਾਈਰੈਡ ਨੂੰ ਕੰਟਰੋਲ ਕਰਦਾ ਹੈ।
ਕਟਹਲ ਵਿਚ ਪੋਟਾਸ਼ੀਅਮ ਪਾਇਆ ਜਾਂਦਾ ਹੈ ਜੋ ਕਿ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਦਾ ਹੈ। ਗਰਮੀਆਂ ਵਿਚ ਤਾਂ ਵਧੇਰੇ ਠੰਡੇ ਪਦਾਰਥਾਂ ਦੀ ਜ਼ਰੂਰਤ ਹੁੰਦੀ ਹੈ ਇਸ ਲਈ ਕਟਹਲ ਦਾ ਜੂਸ ਬਹੁਤ ਲਾਭਦਾਇਕ ਹੈ।
ਇਸ ਰੇਸ਼ੇਦਾਰ ਫਲ ਵਿਚ ਲੋਹ ਤੱਤ ਦੀ ਮਾਤਰਾ ਵਧੇਰੇ ਹੁੰਦੀ ਹੈ ਜਿਸ ਨਾਲ ਇਹ ਅਨੀਮੀਆ ਦੇ ਰੋਗ ਵਿਚ ਬਹੁਤ ਲਾਭਦਾਇਕ ਹੈ।
ਹੱਡੀਆਂ ਦੀ ਮਜਬੂਤੀ ਲਈ ਵੀ ਕਟਹਲ ਬਹੁਤ ਲਾਭਦਾਇਕ ਹੈ। ਮੈਗਨੀਸ਼ੀਅਮ ਹੱਡੀਆਂ ਮਜਬੂਤ ਕਰਦਾ ਹੈ। 6. ਕਟਹਲ ਨਾਲ ਅਲਸਰ, ਕਬਜ ਅਤੇ ਪਾਚਣ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ।
ਕਟਹਲ ਐਨਰਜੀ ਬੂਸਟਰ ਦਾ ਵੀ ਕੰਮ ਕਰਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਘੱਟ ਮਹਿਸੂਸ ਕਰਦੇ ਹੋ ਤਾਂ ਇਸ ਦਾ ਸੇਵਨ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ।
ਦਿਲ ਦੇ ਰੋਗਾਂ ਲਈ ਵੀ ਕਟਹਲ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ ‘ਚ ਪੋਟਾਸ਼ੀਅਮ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਕਾਫੀ ਮਦਦ ਕਰਦਾ ਹੈ।
ਇਸ ਤੋਂ ਇਲਾਵਾ ਕਟਹਲ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਵੀ ਬਹੁਤ ਮਦਦਗਾਰ ਹੈ।
ਸਾਹ ਦੇ ਰੋਗੀਆਂ ਲਈ ਵੀ ਕਟਹਲ ਬਹੁਤ ਫਾਇਦੇਮੰਦ ਹੁੰਦਾ ਹੈ। ਜਿੰਨ੍ਹਾਂ ਨੂੰ ਅਸਥਮਾ ਹੈ ਤੇ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ, ਉਨ੍ਹਾਂ ਲਈ ਕਟਹਲ ਦੀ ਜੜ੍ਹ ਫਾਇਦੇਮੰਦ ਹੈ।
ਜੇਕਰ ਤੁਹਾਡਾ ਪਾਚਨ ਤੰਤਰ ਕਮਜ਼ੋਰ ਹੈ ਤਾਂ ਪੱਕੇ ਹੋਏ ਕਟਹਲ ਦੇ ਬੀਜ ਖਾਓ, ਇਸ ਨਾਲ ਤੁਹਾਡੀ ਸਮੱਸਿਆ ਦੂਰ ਹੋ ਜਾਵੇਗੀ। ਇਸ ‘ਚ ਕਾਫੀ ਮਾਤਰਾ ‘ਚ ਫਾਈਬਰ ਹੁੰਦਾ ਹੈ, ਜਿਸ ਕਾਰਨ ਕਬਜ਼ ਦੀ ਸ਼ਿਕਾਇਤ ਨਹੀਂ ਹੁੰਦੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h