ਐਤਵਾਰ, ਨਵੰਬਰ 15, 2026 07:04 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਵਿਦੇਸ਼

Home Built Plane: ਭਾਰਤੀ ਮੂਲ ਦੇ ਵਿਅਕਤੀ ਨੇ ਘਰ ‘ਚ ਬਣਾਇਆ ਹਵਾਈ ਜਹਾਜ਼, ਜਹਾਜ਼ ਨੂੰ ਦਿੱਤਾ ਬੇਟੀ ਦਾ ਨਾਂ

Home Built Plane: ਭਾਰਤੀ ਮੂਲ ਦੇ ਵਿਅਕਤੀ ਨੇ ਘਰ 'ਚ ਬਣਾਇਆ ਹਵਾਈ ਜਹਾਜ਼, ਹੁਣ ਤਕ ਕਰ ਚੁੱਕਿਆ ਕਈ ਦੇਸ਼ਾਂ ਦੀਆਂ ਯਾਤਰਾਵਾਂ

by propunjabtv
ਅਗਸਤ 3, 2022
in ਵਿਦੇਸ਼
0

ਕੋਵਿਡ -19 ਦੇ ਕਾਰਨ ਲੌਕਡਾਊਨ ਦੌਰਾਨ, ਜਦੋਂ ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਬੰਦ ਸਨ ਅਤੇ ਆਪਣੇ ਸ਼ੌਕ ਅਜ਼ਮਾ ਰਹੇ ਸਨ, ਅਸ਼ੋਕ ਥਾਮਰਕਸ਼ਣ ਇੱਕ ਬਹੁਤ ਹੀ ਖਾਸ ਕੰਮ ਵਿੱਚ ਰੁੱਝੇ ਹੋਏ ਸਨ। ਅਸ਼ੋਕ, ਮੂਲ ਰੂਪ ਵਿੱਚ ਕੇਰਲਾ ਦਾ ਰਹਿਣ ਵਾਲਾ ਹੈ ਅਤੇ ਹੁਣ ਬ੍ਰਿਟੇਨ ਵਿੱਚ ਰਹਿ ਰਿਹਾ ਹੈ। ਉਹ ਇੱਕ ਆਟੋਮੋਬਾਈਲ ਇੰਜੀਨੀਅਰ ਹੈ ਅਤੇ ਉਸਨੇ ਲੌਕਡਾਊਨ ਦੌਰਾਨ ਖੁਦ ਇੱਕ ਹਵਾਈ ਜਹਾਜ਼ ਬਣਾਇਆ ਹੈ।

 ਯੂਕੇ ਵਿੱਚ ਲਿਆ ਪਾਇਲਟ ਲਾਇਸੈਂਸ
ਦਿ ਨਿਊ ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦੇ ਹੋਏ ਅਸ਼ੋਕ ਨੇ ਦੱਸਿਆ ਕਿ ਜਦੋਂ ਉਹ ਯੂਕੇ ਗਿਆ ਸੀ ਤਾਂ ਉਸਨੂੰ ਇੱਕ ਏਅਰਕ੍ਰਾਫਟ ਖਰੀਦਣ ਦਾ ਸੌਂਕ ਪੈਦਾ ਹੋ ਗਿਆ ਸੀ। ਉਸ ਨੇ ਪਾਇਲਟ ਦਾ ਲਾਇਸੈਂਸ ਵੀ ਲਿਆ ਅਤੇ ਹਵਾਈ ਜਹਾਜ਼ ਦੀ ਭਾਲ ਸ਼ੁਰੂ ਕਰ ਦਿੱਤੀ, ਪਰ ਉਦੋਂ ਹੀ ਉਸ ਨੂੰ ਪਤਾ ਲੱਗਾ ਕਿ ਇਸ ‘ਤੇ ਲਗਭਗ 5 ਤੋਂ 6 ਕਰੋੜ ਰੁਪਏ ਖਰਚਣੇ ਹੋਣਗੇ। ਇਸ ਤੋਂ ਬਾਅਦ ਉਸ ਨੇ ਖੁਦ ਜਹਾਜ਼ ਬਣਾਉਣ ਦਾ ਫੈਸਲਾ ਕੀਤਾ।

ਅਸ਼ੋਕ ਦਾ ਕਹਿਣਾ ਹੈ ਕਿ ਬ੍ਰਿਟੇਨ ਅਤੇ ਹੋਰ ਦੇਸ਼ਾਂ ਦੇ ਕਈ ਲੋਕ ਛੋਟੇ ਹਵਾਈ ਜਹਾਜ਼ ਬਣਾ ਰਹੇ ਹਨ। ਇੱਥੇ ਇਸ ਦੇ ਹਿੱਸੇ ਆਸਾਨੀ ਨਾਲ ਮਿਲ ਜਾਂਦੇ ਹਨ। ਉਸਨੇ ਦੱਖਣੀ ਅਫਰੀਕਾ ਤੋਂ ਆਪਣੇ ਹਵਾਈ ਜਹਾਜ਼ ਦੇ ਪੁਰਜ਼ੇ, ਆਸਟ੍ਰੀਆ ਤੋਂ ਇੰਜਣ ਅਤੇ ਅਮਰੀਕਾ ਤੋਂ ਐਵੀਓਨਿਕ ਉਪਕਰਣ ਖਰੀਦੇ। ਉਸਨੇ ਆਪਣੇ ਘਰ ਦੇ ਨੇੜੇ ਇੱਕ ਵਰਕਸ਼ਾਪ ਬਣਾਈ ਅਤੇ ਅਪ੍ਰੈਲ 2020 ਵਿੱਚ ਕੰਮ ਸ਼ੁਰੂ ਕੀਤਾ।

ਲੌਕਡਾਊਨ ਵਿੱਚ ਬਣਾਇਆ ਜਹਾਜ਼
ਅਸ਼ੋਕ ਦੇ ਇਸ ਕੰਮ ਦੀ ਨਿਗਰਾਨੀ ਯੂਕੇ ਏਵੀਏਸ਼ਨ ਅਥਾਰਟੀ ਦੁਆਰਾ ਕੀਤੀ ਗਈ ਸੀ। ਅਸ਼ੋਕ ਨੇ ਦੱਸਿਆ ਕਿ ਬ੍ਰਿਟੇਨ ‘ਚ ਲਾਕਡਾਊਨ ਕਾਰਨ ਕੰਪਨੀ ਨੇ ਕੰਮਕਾਜ ਬੰਦ ਕਰ ਦਿੱਤਾ ਸੀ। ਜਿਸ ਨੇ ਉਸਨੂੰ ਆਪਣੇ ਪ੍ਰੋਜੈਕਟ ‘ਤੇ ਧਿਆਨ ਦੇਣ ਵਿੱਚ ਮਦਦ ਕੀਤੀ। ਸ਼ੁਰੂ ਵਿਚ, ਉਨ੍ਹਾਂ ਨੇ ਦੋ ਸੀਟਾਂ ਵਾਲਾ ਜਹਾਜ਼ ਬਣਾਉਣ ਦਾ ਫੈਸਲਾ ਕੀਤਾ। ਹਾਲਾਂਕਿ, ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਪਰਿਵਾਰਕ ਯਾਤਰਾ ਲਈ, ਅਸ਼ੋਕ ਨੂੰ ਚਾਰ ਸੀਟਾਂ ਵਾਲੇ ਜਹਾਜ਼ ਦੀ ਜ਼ਰੂਰਤ ਸੀ। ਇਸੇ ਲਈ ਉਸ ਨੇ 4 ਸੀਟਾਂ ਵਾਲਾ ਜਹਾਜ਼ ਬਣਾਇਆ ਹੈ।

ਅਸ਼ੋਕ ਦੇ ਅਨੁਸਾਰ, ਉਨ੍ਹਾਂ ਦੇ ਕੰਮ ਦੀ ਨਿਗਰਾਨੀ ਯੂਕੇ ਸਿਵਲ ਏਵੀਏਸ਼ਨ ਅਥਾਰਟੀ ਦੁਆਰਾ ਕੀਤੀ ਗਈ ਸੀ ਅਤੇ ਨਿਰਮਾਣ ਦੇ ਹਰ ਪੜਾਅ ਦਾ ਨਿਰੀਖਣ ਕੀਤਾ ਗਿਆ ਸੀ। ਅਸ਼ੋਕ ਨੇ ਲਗਾਤਾਰ ਤਿੰਨ ਮਹੀਨਿਆਂ ਤੱਕ ਜਹਾਜ਼ ‘ਤੇ ਫਲਾਈਟ ਟੈਸਟ ਕਰਵਾਏ ਅਤੇ ਆਖਰਕਾਰ ਇਹ ਫਰਵਰੀ ‘ਚ ਉਡਾਣ ਲਈ ਤਿਆਰ ਹੋ ਗਿਆ।

ਜਹਾਜ ਬਣਾਉਣ ਲਈ ਖਰਚ ਹੋਏ 1.8 ਕਰੋੜ
ਅਸ਼ੋਕ ਨੇ ਇਸ ਜਹਾਜ਼ ਨੂੰ ਬਣਾਉਣ ਲਈ ਲਗਭਗ 1.8 ਕਰੋੜ ਰੁਪਏ ਅਤੇ 1,500 ਘੰਟੇ ਖਰਚ ਕੀਤੇ। ਇਸ ਜਹਾਜ਼ ਦਾ ਭਾਰ 520 ਕਿਲੋਗ੍ਰਾਮ ਹੈ ਅਤੇ ਜਹਾਜ ਦੀ ਸਮਰੱਥਾ 950 ਕਿਲੋਗ੍ਰਾਮ ਹੈ। ਇਹ 250 ਕਿਲੋਮੀਟਰ ਦੀ ਦੂਰੀ ਇੱਕ ਘੰਟੇ ਵਿੱਚ ਤੈਅ ਕਰ ਸਕਦਾ ਹੈ। ਅਸ਼ੋਕ ਨੇ ਆਪਣੀ ਧੀ ਦੀਆ ਦੇ ਨਾਮ ‘ਤੇ ਜਹਾਜ਼ ਦਾ ਨਾਮ ਜੀ-ਦੀਆ (ਜੀ ਦੇਸ਼ ਦਾ ਕੋਡ ਹੈ) ਰੱਖਿਆ।

ਉਡਾਣ ਭਰਨ ਦੀ ਇਜਾਜ਼ਤ ਮਿਲਣ ਤੋਂ ਬਾਅਦ ਅਸ਼ੋਕ ਅਤੇ ਉਸਦੇ ਦੋ ਦੋਸਤਾਂ ਨੇ ਫਰਾਂਸ, ਜਰਮਨੀ, ਆਸਟ੍ਰੀਆ ਅਤੇ ਚੈੱਕ ਗਣਰਾਜ ਦਾ ਦੌਰਾ ਕੀਤਾ। ਹੁਣ ਤੱਕ ਜਹਾਜ਼ ਨੇ 86 ਘੰਟੇ ਦੀ ਉਡਾਣ ਰਿਕਾਰਡ ਕੀਤੀ ਹੈ। ਅਸ਼ੋਕ ਦਾ ਕਹਿਣਾ ਹੈ ਕਿ ਉਹ ਅਗਲੇ ਮਹੀਨੇ ਤੱਕ ਯੂਕੇ ਪਰਤਣ ਤੋਂ ਬਾਅਦ ਹੋਰ ਯਾਤਰਾਵਾਂ ਕਰੇਗਾ।

Tags: Home Built Planemany countriestraveled
Share214Tweet134Share53

Related Posts

ਗੁਰਮੀਤ ਸਿੰਘ ਖੁੱਡੀਆਂ ਨੇ ਯੂਕੇ ਦੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਦਿੱਤਾ ਸੱਦਾ

ਅਕਤੂਬਰ 29, 2026

ਗੋਲਡੀ ਬਰਾੜ ਵਿਰੁੱਧ FBI ਦੀ ਵੱਡੀ ਕਾਰਵਾਈ, TOP 10 Most Wanted ਸੂਚੀ ‘ਚ ਕੀਤਾ ਸ਼ਾਮਲ, ਰੱਖਿਆ 9 ਕਰੋੜ ਰੁਪਏ ਦਾ ਇਨਾਮ

ਸਤੰਬਰ 29, 2026

ਕੈਨੇਡਾ ਸਟੱਡੀ ਵੀਜ਼ਾ ਦੇ ਬਦਲੇ ਨਿਯਮ

ਸਤੰਬਰ 16, 2026

ਕੈਲੀਫੋਰਨੀਆ ਵਿੱਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ; ਪੀਜ਼ਾ ਰੈਸਟੋਰੈਂਟ ਦੀ ਆੜ ਵਿੱਚ ਚੱਲ ਰਹੇ ਡਰੱਗ ਸਿੰਡੀਕੇਟ ਦਾ ਪਰਦਾਫਾਸ਼

ਸਤੰਬਰ 8, 2026

ਨੇਪਾਲ ਵਿੱਚ ਹੜ੍ਹ ਕਾਰਨ ਭਾਰੀ ਤਬਾਹੀ, ਲਗਭਗ 160 ਲੋਕਾਂ ਦੀ ਮੌਤ; 133 ਭਾਰਤੀਆਂ ਸਮੇਤ 750 ਤੋਂ ਵੱਧ ਲਾਪਤਾ

ਅਗਸਤ 27, 2026

ਵਿਦੇਸ਼ੀ ਸੈਲਾਨੀਆਂ ਲਈ ਭਾਰਤ ਆਉਣਾ ਹੋਇਆ ਆਸਾਨ, ਸਰਕਾਰ ਨੇ ਖੋਲ੍ਹੇ 11 ਨਵੇਂ ਇਮੀਗ੍ਰੇਸ਼ਨ ਪੁਆਇੰਟ

ਅਗਸਤ 11, 2026
Load More

Recent News

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ‘ਪੰਜਾਬ ਦਾ ਕਰੋੜਪਤੀ’ ਕੁਇਜ਼ ਦੀ ਸ਼ੁਰੂਆਤ; ਸੂਬਾ ਪੱਧਰੀ ਯੁਵਕ ਕੁਇਜ਼ ਮੁਕਾਬਲਾ ਆਪਣੀ ਕਿਸਮ ਦਾ ਪਹਿਲਾ ਉਪਰਾਲਾ, ਜੇਤੂ ਨੂੰ ਮਿਲੇਗਾ ਇੱਕ ਕਰੋੜ ਰੁਪਏ ਦਾ ਨਕਦ ਇਨਾਮ

ਨਵੰਬਰ 14, 2026

ਸਵੱਛ ਸਰਵੇਖਣ 2025-26 ਵਿੱਚ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਬਣਿਆ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ: ਹਰਜੋਤ ਸਿੰਘ ਬੈਂਸ

ਨਵੰਬਰ 14, 2026

‘ਆਪ’ ਵਰਕਰਾਂ ਨੇ ਚਮਕੌਰ ਸਾਹਿਬ ਅਤੇ ਸਮਰਾਲਾ ਵਿਖੇ ਚਰਨਜੀਤ ਸਿੰਘ ਚੰਨੀ ਦੀ ‘ਸਾਈਕਲ ਯਾਤਰਾ’ ਨੂੰ ਦਿਖਾਏ ਕਾਲੇ ਝੰਡੇ, ਕਾਂਗਰਸ ਦੇ ਪਾਖੰਡ ਨੂੰ ਬੇਨਕਾਬ ਕੀਤਾ

ਨਵੰਬਰ 14, 2026

ਮੰਤਰੀ ਹਰਭਜਨ ਸਿੰਘ ਈਟੀਓ ਦੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ, ਸਪੱਸ਼ਟ ਕਰਨ: “ਜੇਕਰ ਮੇਰਾ ਬੇਟਾ ਪੀਸੀਐਸ ਮੇਨਜ਼ ਪਾਸ ਕਰਦਾ ਹੈ ਤਾਂ ਕੀ ਕਹਿਣਗੇ ਅਤੇ ਜੇਕਰ ਨਹੀਂ ਕਰਦਾ ਤਾਂ ਕੀ ਕਹਿਣਗੇ”

ਨਵੰਬਰ 14, 2026

ਚੰਡੀਗੜ੍ਹ ਨਗਰ ਨਿਗਮ ਚੋਣਾਂ 2026 ਨੂੰ ਲੈ ਕੇ ‘ਆਪ’ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਨਵੰਬਰ 13, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.