India Army at Siachen Glacier: ਸਿਆਚਿਨ ਗਲੇਸ਼ੀਅਰ ਦੁਨੀਆ ਦਾ ਸਭ ਤੋਂ ਉੱਚਾ ਜੰਗੀ ਮੈਦਾਨ ਹੈ। ਫਿਲਹਾਲ ਸਿਆਚਿਨ ‘ਚ ਦਿਨ ਦਾ ਤਾਪਮਾਨ ਮਨਫ਼ੀ 21 ਡਿਗਰੀ ਸੈਲਸੀਅਸ ਹੈ। ਜਦਕਿ ਰਾਤ ਨੂੰ ਪਾਰਾ ਮਨਫ਼ੀ 32 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ।
ਅਜਿਹੇ ‘ਚ ਸਾਡੇ ਬਹਾਦਰ ਜਵਾਨ ਮੌਸਮ ਦਾ ਟਾਕਰਾ ਕਰਦੇ ਹੋਏ ਸਰਹੱਦ ਦੀ ਰਾਖੀ ਕਰਨ ‘ਚ ਲੱਗੇ ਹੋਏ ਹਨ। ਰਾਜਪੂਤਾਨਾ ਰਾਈਫਲਜ਼ ਨੇ ਇੱਕ ਟਵੀਟ ਕੀਤਾ ਹੈ, ਜਿਸ ‘ਚ ਸਾਡੇ ਜਵਾਨਾਂ ਦੀ ਇੱਕ ਟੁਕੜੀ ਸਿਆਚਿਨ ਦੀਆਂ ਪਹਾੜੀਆਂ ‘ਤੇ ਗਸ਼ਤ ਕਰਦੀ ਨਜ਼ਰ ਆ ਰਹੀ ਹੈ।
ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਮੋਟੀ ਜਿਹੀ ਬਰਫ ਜਿਸ ‘ਚ ਪੈਰ ਰੱਖਦੇ ਹੀ ਪੈਰ ਬਰਫ ‘ਚ ਧੱਸ ਜਾਂਦੇ। ਅਜਿਹੇ ‘ਚ ਸਿਪਾਹੀ ਇੱਕ ਲਾਈਨ ਵਿੱਚ ਚੱਲ ਰਹੇ ਹਨ। ਉਚਾਈ ‘ਤੇ ਬਰਫੀਲੀ ਤੇਜ਼ ਹਵਾ ਚੱਲ ਰਹੀ ਹੈ। ਪਰ ਇਹ ਸਾਡੇ ਫੌਜੀਆਂ ਦੇ ਕਦਮਾਂ ਨੂੰ ਰੋਕ ਨਹੀਂ ਪਾ ਰਹੀ। ਤੁਸੀਂ ਇਸ ਵੀਡੀਓ ‘ਚ ਦੇਖੋਗੇ ਕਿ ਕਿਵੇਂ ਸਾਡੇ ਜਵਾਨ ਇੱਕ-ਦੂਜੇ ਦਾ ਸਾਥ ਦਿੰਦੇ ਹੋਏ ਚੱਲ ਰਹੇ ਹਨ। ਸੰਤੁਲਨ ਵਿਗੜਦਾ ਹੈ ਤੇ ਉਹ ਫਿਰ ਉੱਠ ਜਾਂਦੇ ਹਨ।
Indian Army at the world's highest battlefield – The Siachen Glacier. Salute and respect to the brave soldiers of the Indian Army who protect us. Jai Hind🇮🇳 #IndianArmy #HeroesInUniform pic.twitter.com/2veKIxvRF3
— RAJPUTANA RIFLES (@rajrifofficial) December 23, 2022
ਸਿਆਚਿਨ ਨੂੰ 1984 ‘ਚ ਮਿਲਟਰੀ ਬੇਸ ਬਣਾਇਆ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ 2015 ਤੱਕ 873 ਫੌਜੀ ਖਰਾਬ ਮੌਸਮ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਸਿਆਚਿਨ ਦੇਸ਼ ਦੇ ਉਨ੍ਹਾਂ ਕੁਝ ਖੇਤਰਾਂ ਵਿੱਚੋਂ ਇੱਕ ਹੈ ਜਿੱਥੇ ਆਸਾਨੀ ਨਾਲ ਪਹੁੰਚ ਨਹੀਂ ਕੀਤੀ ਜਾ ਸਕਦੀ। ਨਾ ਹੀ ਦੁਨੀਆਂ ਦੇ ਸਭ ਤੋਂ ਉੱਚੇ ਯੁੱਧ ਦੇ ਮੈਦਾਨ ਵਿੱਚ ਜਾਣਾ ਹਰ ਕਿਸੇ ਦੇ ਵੱਸ ਦੀ ਗੱਲ ਹੈ।
ਸਿਆਚਿਨ ਗਲੇਸ਼ੀਅਰ ‘ਤੇ ਸਥਿਤ ਭਾਰਤੀ ਸਰਹੱਦ ਦੀ ਸੁਰੱਖਿਆ ਲਈ 3 ਹਜ਼ਾਰ ਸੈਨਿਕ ਹਮੇਸ਼ਾ ਤਾਇਨਾਤ ਰਹਿੰਦੇ ਹਨ। ਇਨ੍ਹਾਂ ਤਿੰਨ ਹਜ਼ਾਰ ਸੈਨਿਕਾਂ ਦੀ ਸੁਰੱਖਿਆ ਵੀ ਬਹੁਤ ਜ਼ਰੂਰੀ ਹੈ। ਭਾਰਤ ਸਰਕਾਰ ਸਿਆਚਿਨ ‘ਚ ਮੌਜੂਦ ਸੈਨਿਕਾਂ ‘ਤੇ ਰੋਜ਼ਾਨਾ 5 ਕਰੋੜ ਰੁਪਏ ਖਰਚ ਕਰਦੀ ਹੈ। ਇਸ ਵਿੱਚ ਸੈਨਿਕਾਂ ਦੀਆਂ ਵਰਦੀਆਂ, ਜੁੱਤੀਆਂ ਅਤੇ ਸਲੀਪਿੰਗ ਬੈਗ ਵੀ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h