ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਤੇ ਤੇਲੰਗਾਨਾ ‘ਚ ਕਿਸਦੀ ਸਰਕਾਰ ਬਣੇਗੀ।ਕਿਸਦੇ ਸਿਰ ਸਜੇਗਾ ਤਾਜ ਤੇ ਕਿਸਦੀ ਝੋਲੀ ‘ਚ ਹਾਰ ਪਵੇਗੀ।ਇਸਦਾ ਫੈਲਸਾ ਅੱਜ ਹੋ ਜਾਵੇਗਾ।ਇਨ੍ਹਾਂ ਸੂਬਿਆਂ ‘ਚ ਗਿਣਤੀ ਸ਼ੁਰੂ ਹੋ ਗਈ ਹੈ ।ਰੁਝਾਨਾਂ ‘ਚ ਤਕੜੀ ਫਾਈਟ ਦਿਸ ਰਹੀ ਹੈ।ਮੱਧ ਪ੍ਰਦੇਸ਼, ਛਤੀਸਗੜ੍ਹ ਤੇ ਰਾਜਸਥਾਨ ‘ਚ ਭਾਜਪਾ ਤੇ ਕਾਂਗਰਸ ਦੇ ਵਿਚਾਲੇ ਫਸਵੀਂ ਟੱਕਰ ਦਿਖਾਈ ਦੇ ਰਹੀ ਹੈ।ਤੇਲੰਗਾਨਾ ‘ਚ ਕਾਂਗਰਸ ਨੂੰ ਵੱਡੀ ਜਿੱਤ ਮਿਲ ਸਕਦੀ ਹੈ।
Election result 2023: ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਅੱਜ (ਚੋਣ ਨਤੀਜੇ 2023) ਵੋਟਾਂ ਦੀ ਗਿਣਤੀ ਤੋਂ ਬਾਅਦ ਤਸਵੀਰ ਸਪੱਸ਼ਟ ਹੋ ਜਾਵੇਗੀ ਕਿ ਸਰਕਾਰ ਕਿਸ ਦੀ ਬਣੇਗੀ। ਐਗਜ਼ਿਟ ਪੋਲ ਦੇ ਨਤੀਜੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਆ ਗਏ ਹਨ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਸਾਰੇ ਐਗਜ਼ਿਟ ਪੋਲ ਭਾਜਪਾ ਅਤੇ ਕਾਂਗਰਸ ਵਿਚਕਾਰ ਕਰੀਬੀ ਮੁਕਾਬਲਾ ਦਿਖਾ ਰਹੇ ਹਨ। ਕੁਝ ਐਗਜ਼ਿਟ ਪੋਲਾਂ ‘ਚ ਭਾਜਪਾ ਸਰਕਾਰ ਅੱਗੇ ਜਾਂ ਕੁਝ ‘ਚ ਕਾਂਗਰਸ ਅੱਗੇ ਦਿਖਾਈ ਦੇ ਰਹੀ ਹੈ।
ਜੇਕਰ ਛੱਤੀਸਗੜ੍ਹ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਐਗਜ਼ਿਟ ਪੋਲ ਕਾਂਗਰਸ ਸਰਕਾਰ ਦੇ ਪੱਖ ‘ਚ ਹਨ। ਪਰ ਭਾਜਪਾ ਵੀ ਇਨ੍ਹਾਂ ਅੰਕੜਿਆਂ ਵਿੱਚ ਬਹੁਤ ਪਿੱਛੇ ਨਜ਼ਰ ਨਹੀਂ ਆਉਂਦੀ। ਅਜਿਹੇ ‘ਚ ਭਾਜਪਾ ਦੀਆਂ ਉਮੀਦਾਂ ਅਜੇ ਟੁੱਟੀਆਂ ਨਹੀਂ ਹਨ, ਜਿਸ ਕਾਰਨ ਸਾਬਕਾ ਸੀਐੱਮ ਰਮਨ ਸਿੰਘ ਛੱਤੀਸਗੜ੍ਹ ‘ਚ ਜਿੱਤ ਦਾ ਦਾਅਵਾ ਕਰ ਰਹੇ ਹਨ। ਦੂਜੇ ਪਾਸੇ ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਮੁਤਾਬਕ ਤੇਲੰਗਾਨਾ ਵਿੱਚ ਕੇਸੀਆਰ ਲਈ ਸੱਤਾ ਦਾ ਰਸਤਾ ਆਸਾਨ ਨਹੀਂ ਜਾਪਦਾ।
ਸਰਵੇਖਣ ਮੁਤਾਬਕ ਬੀਆਰਐਸ ਖ਼ਿਲਾਫ਼ ਸੱਤਾ ਵਿਰੋਧੀ ਲਹਿਰ ਹੈ। ਨਤੀਜਿਆਂ ਵਾਲੇ ਦਿਨ ਕੇਸੀਆਰ ਨੂੰ ਇਨ੍ਹਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਵੇਖਣ ਇਹ ਸੰਕੇਤ ਦੇ ਰਿਹਾ ਹੈ ਕਿ ਸੀਐਮ ਕੇ. ਚੰਦਰਸ਼ੇਖਰ ਰਾਓ ਨਾ ਤਾਂ ਜਿੱਤਾਂ ਦੀ ਹੈਟ੍ਰਿਕ ਬਣਾ ਸਕਣਗੇ ਅਤੇ ਨਾ ਹੀ ਆਪਣੀ ਤਾਕਤ ਬਚਾ ਸਕਣਗੇ। ਤੇਲੰਗਾਨਾ ਵਿੱਚ ਕੇਸੀਆਰ ਦੀ ਲੜਾਈ ਕਾਂਗਰਸ ਅਤੇ ਭਾਜਪਾ ਨਾਲ ਹੈ।