ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (25 ਫਰਵਰੀ 2024) ਗੁਜਰਾਤ ਵਿੱਚ ਮੁੱਖ ਭੂਮੀ ਅਤੇ ਬੇਟ ਦਵਾਰਕਾ ਨੂੰ ਜੋੜਨ ਵਾਲੇ ਸੁਦਰਸ਼ਨ ਸੇਤੂ ਦਾ ਉਦਘਾਟਨ ਕੀਤਾ ਹੈ। ਇਹ 2.5 ਕਿਲੋਮੀਟਰ ਲੰਬਾ ਪੁਲ ਭਾਰਤ ਦਾ ਸਭ ਤੋਂ ਲੰਬਾ ਕੇਬਲ ਸਟੇਡ ਬ੍ਰਿਜ ਹੈ। ਲਗਭਗ 980 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸੁਦਰਸ਼ਨ ਸੇਤੂ ਨੂੰ ਪਹਿਲਾਂ ਸਿਗਨੇਚਰ ਬ੍ਰਿਜ ਕਿਹਾ ਜਾਂਦਾ ਸੀ। ਪੁਲ ਦੇ ਬਣਨ ਨਾਲ ਦਵਾਰਕਾਧੀਸ਼ ਮੰਦਿਰ ‘ਚ ਆਉਣ ਵਾਲੇ ਸ਼ਰਧਾਲੂਆਂ ਨੂੰ ਬੇਟ ਦਵਾਰਕਾ ਟਾਪੂ ‘ਤੇ ਜਾਣਾ ਆਸਾਨ ਹੋ ਜਾਵੇਗਾ ਅਤੇ ਕਿਸੇ ਵੀ ਸਮੇਂ ਮੰਦਿਰ ਦੇ ਦਰਸ਼ਨ ਕੀਤੇ ਜਾ ਸਕਣਗੇ |
ਇਸ ਪੁਲ ਦੇ ਬਣਨ ਤੋਂ ਪਹਿਲਾਂ ਸ਼ਰਧਾਲੂਆਂ ਨੂੰ ਬੇਟ ਦਵਾਰਕਾ ਸਥਿਤ ਦਵਾਰਕਾਧੀਸ਼ ਮੰਦਰ ਤੱਕ ਪਹੁੰਚਣ ਲਈ ਕਿਸ਼ਤੀਆਂ ‘ਤੇ ਨਿਰਭਰ ਹੋਣਾ ਪੈਂਦਾ ਸੀ। ਹੁਣ ਇਸ ਪੁਲ ਦੇ ਬਣਨ ਨਾਲ ਓਖਾ ਅਤੇ ਬੇਟ ਦਵਾਰਕਾ ਵਿਚਕਾਰ ਆਉਣ-ਜਾਣ ਵਾਲੇ ਸ਼ਰਧਾਲੂਆਂ ਨੂੰ ਆਸਾਨੀ ਹੋ ਜਾਵੇਗੀ।
ਸੁਦਰਸ਼ਨ ਸੇਤੂ ਦਾ ਇੱਕ ਵਿਲੱਖਣ ਡਿਜ਼ਾਇਨ ਹੈ, ਜਿਸ ਦੇ ਦੋਵੇਂ ਪਾਸੇ ਗੀਤਾ ਦੀਆਂ ਆਇਤਾਂ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਤਸਵੀਰਾਂ ਨਾਲ ਸਜਾਏ ਗਏ ਫੁੱਟਪਾਥ ਹਨ।
ਫੁੱਟਪਾਥ ਦੇ ਉਪਰਲੇ ਹਿੱਸਿਆਂ ‘ਤੇ ਸੋਲਰ ਪੈਨਲ ਲਗਾਏ ਗਏ ਹਨ, ਜੋ ਇਕ ਮੈਗਾਵਾਟ ਬਿਜਲੀ ਪੈਦਾ ਕਰਦੇ ਹਨ।
ਬ੍ਰਿਜ ਡੈੱਕ ਕੰਪੋਜ਼ਿਟ ਸਟੀਲ-ਰੀਇਨਫੋਰਸਡ ਕੰਕਰੀਟ ਦਾ ਬਣਿਆ ਹੈ ਜਿਸ ਵਿੱਚ 900 ਮੀਟਰ ਕੇਂਦਰੀ ਡਬਲ ਸਪੈਨ ਕੇਬਲ-ਸਟੇਡ ਸਪੈਨ ਅਤੇ 2.45 ਕਿਲੋਮੀਟਰ ਲੰਬੀ ਪਹੁੰਚ ਸੜਕ ਹੈ।
ਇਸ ਪੁਲ ਨੂੰ ਦੇਵਭੂਮੀ ਦਵਾਰਕਾ ਦੇ ਮੁੱਖ ਸੈਲਾਨੀ ਆਕਰਸ਼ਣ ਵਜੋਂ ਵੀ ਦੇਖਿਆ ਜਾਵੇਗਾ।