Rohit Sharma Hits 9th Century: ਭਾਰਤ ਤੇ ਆਸਟ੍ਰੇਲੀਆ ਵਿਚਾਲੇ ਨਾਗਪੁਰ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦਾ ਅੱਜ ਦੂਜਾ ਦਿਨ ਹੈ। ਇਸ ਮੈਚ ‘ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਰਵਿੰਦਰ ਜਡੇਜਾ ਅਤੇ ਅਸ਼ਵਿਨ ਦੇ ਕਹਿਰ ਦੀ ਬਦੌਲਤ ਉਹ 177 ਦੌੜਾਂ ‘ਤੇ ਆਲ ਆਊਟ ਹੋ ਗਏ। ਜਿਸ ਦੇ ਜਵਾਬ ਵਿੱਚ ਭਾਰਤੀ ਟੀਮ ਨੇ ਕਪਤਾਨ ਰੋਹਿਤ ਸ਼ਰਮਾ ਦੀ ਬਦੌਲਤ ਸ਼ਾਨਦਾਰ ਸ਼ੁਰੂਆਤ ਕੀਤੀ।
ਦੱਸ ਦਈਏ ਕਿ ਰੋਹਿਤ ਦਾ ਆਸਟ੍ਰੇਲੀਆ ਖਿਲਾਫ ਇਹ ਪਹਿਲਾ ਟੈਸਟ ਸੈਂਕੜਾ ਹੈ, ਜਦਕਿ ਇਹ ਰੋਹਿਤ ਦਾ ਟੈਸਟ ਕਰੀਅਰ ਦਾ 9ਵਾਂ ਸੈਂਕੜਾ ਹੈ, ਜਿਸ ‘ਚ ਵੈਸਟਇੰਡੀਜ਼ ਖਿਲਾਫ-2, ਸ਼੍ਰੀਲੰਕਾ ਖਿਲਾਫ-1, ਦੱਖਣੀ ਅਫਰੀਕਾ ਖਿਲਾਫ-3, ਇੰਗਲੈਂਡ ਖਿਲਾਫ। – 2 ਸੈਂਕੜੇ ਸ਼ਾਮਲ ਹਨ।
Creamedddddd! 😍
Sublime shot off the blade of Rohit Sharma to get #TeamIndia motoring on Day 2.
Tune-in to thrilling action in the Mastercard #INDvAUS Test on Star Sports & Disney+Hotstar! #BelieveInBlue #TestByFire pic.twitter.com/4yY9SoHze1
— Star Sports (@StarSportsIndia) February 10, 2023
ਰੋਹਿਤ ਸ਼ਰਮਾ ਦੀ ‘ਬਨਵਾਸ’ ਖ਼ਤਮ
ਰੋਹਿਤ ਸ਼ਰਮਾ ਨੇ 9 ਦਸੰਬਰ 2014 ਨੂੰ ਆਸਟ੍ਰੇਲੀਆ ਖਿਲਾਫ ਪਹਿਲੀ ਵਾਰ ਟੈਸਟ ਮੈਚ ਖੇਡਿਆ ਤੇ ਇਸ ਤੋਂ ਬਾਅਦ ਉਸ ਨੇ ਇਸ ਵਿਰੋਧੀ ਖਿਲਾਫ 14 ਟੈਸਟ ਪਾਰੀਆਂ ਖੇਡੀਆਂ। ਪਰ ਉਹ ਸੈਂਕੜਾ ਨਹੀਂ ਲਗਾ ਸਕਿਆ। ਪਰ 15ਵੀਂ ਟੈਸਟ ਪਾਰੀ ਵਿੱਚ 2985 ਦਿਨਾਂ ਬਾਅਦ ਰੋਹਿਤ ਨੇ ਉਹ ਕੰਮ ਵੀ ਪੂਰਾ ਕਰ ਲਿਆ।
He Is The Lone Warrior For The Team. The Way He Scored A Century In This Tough Condition…Incredible Rohit 💥#RohitSharma #RohitSharma𓃵#hitman#IndVsAus #IndVaus #ViratKohli #Rohit pic.twitter.com/OXKjwnfdEe
— Daily Dose of Cricketing Shots ! (@IncredibleSixes) February 10, 2023
ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਉਤਰੇ ਰੋਹਿਤ ਨੇ ਟੈਸਟ ਮੈਚ ਦੇ ਦੂਜੇ ਦਿਨ ਲੰਚ ਤੋਂ ਬਾਅਦ 171 ਗੇਂਦਾਂ ‘ਚ ਆਪਣਾ 9ਵਾਂ ਟੈਸਟ ਸੈਂਕੜਾ ਪੂਰਾ ਕੀਤਾ। ਆਸਟ੍ਰੇਲੀਆ ਖਿਲਾਫ ਇਹ ਉਸਦਾ ਪਹਿਲਾ ਟੈਸਟ ਸੈਂਕੜਾ ਹੈ। ਉਨ੍ਹਾਂ ਨੇ 14 ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਕਪਤਾਨ ਵਜੋਂ ਰੋਹਿਤ ਦਾ ਇਹ ਪਹਿਲਾ ਟੈਸਟ ਸੈਂਕੜਾ ਹੈ। ਪਿਛਲੇ ਸਾਲ ਹੀ ਵਿਰਾਟ ਕੋਹਲੀ ਦੇ ਅਸਤੀਫਾ ਦੇਣ ਤੋਂ ਬਾਅਦ ਰੋਹਿਤ ਨੂੰ ਭਾਰਤੀ ਟੈਸਟ ਟੀਮ ਦੀ ਕਪਤਾਨੀ ਮਿਲੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h