ICC ODI World Cup 2023 Schedule: ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਹਾਲ ਹੀ ਵਿੱਚ ਇਸ ਸਾਲ ਭਾਰਤ ਵਲੋਂ ਆਯੋਜਿਤ ਕੀਤੇ ਜਾਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਦੇ ਸ਼ੈਡਿਊਲ ਦਾ ਐਲਾਨ ਕੀਤਾ ਹੈ। ਪਰ ਹੁਣ ਇਸ ਸ਼ੈਡਿਊਲ ‘ਚ ਨਵਰਾਤਰੀ ਤਿਉਹਾਰ ਦੇ ਕਾਰਨ ਭਾਰਤ-ਪਾਕਿਸਤਾਨ ਸਮੇਤ 6 ਮੈਚ ਬਦਲੇ ਜਾਣਗੇ।
ਦੱਸ ਦੇਈਏ ਕਿ ਟੂਰਨਾਮੈਂਟ 5 ਅਕਤੂਬਰ ਨੂੰ ਸ਼ੁਰੂ ਹੋਵੇਗਾ। ਜਦੋਂ ਕਿ ਭਾਰਤੀ ਟੀਮ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਆਸਟ੍ਰੇਲੀਆ ਖਿਲਾਫ ਖੇਡੇਗੀ। ਵਿਸ਼ਵ ਕੱਪ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ, ਜਿਸ ਮੁਤਾਬਕ ਭਾਰਤ ਅਤੇ ਪਾਕਿਸਤਾਨ ਵਿਚਾਲੇ 15 ਅਕਤੂਬਰ ਨੂੰ ਟੱਕਰ ਹੋਵੇਗੀ ਪਰ ਇਸ ਦੀ ਤਰੀਕ ਬਦਲੀ ਜਾ ਸਕਦੀ ਹੈ। ਇਸ ਮੈਚ ਦੀ ਤਰੀਕ ਬੀਸੀਸੀਆਈ ਅਤੇ ਆਈਸੀਸੀ ਕਿਸੇ ਵੀ ਦਿਨ ਜਾਰੀ ਕਰ ਸਕਦੀ ਹੈ, ਮੰਨਿਆ ਜਾ ਰਿਹਾ ਹੈ ਕਿ ਨਵੀਂ ਤਰੀਕ 14 ਅਕਤੂਬਰ ਹੋਵੇਗੀ।
ਪਾਕਿਸਤਾਨ ਦੇ 2 ਮੈਚਾਂ ‘ਚ ਹੋਵੇਗਾ ਬਦਲਾਅ
ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਭਾਰਤ-ਪਾਕਿਸਤਾਨ ਮੈਚ ਦੀ ਸਿਰਫ ਤਰੀਕ ਹੀ ਬਦਲੇਗੀ। ਪਰ ਹੁਣ ਸੂਤਰਾਂ ਤੋਂ ਖਬਰ ਆਈ ਹੈ ਕਿ ਭਾਰਤ-ਪਾਕਿਸਤਾਨ ਮੈਚ ਸਮੇਤ ਕੁੱਲ 6 ਮੈਚਾਂ ਦੇ ਸ਼ੈਡਿਊਲ ‘ਚ ਇੱਕ ਨਹੀਂ ਸਗੋਂ ਬਦਲਾਅ ਹੋਵੇਗਾ। ਜਾਣਕਾਰੀ ਮੁਤਾਬਕ ਨਵਰਾਤਰੀ ਕਾਰਨ ਸਭ ਤੋਂ ਵੱਡਾ ਬਦਲਾਅ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 15 ਦੀ ਬਜਾਏ ਹੁਣ 14 ਅਕਤੂਬਰ ਨੂੰ ਹੋਵੇਗਾ।
Pakistan’s re-scheduled matches in World Cup 2023 [RevSportz]:
Oct 6 – PAK vs NED in Hyderabad.
Oct 10 – PAK vs SL in Hyderabad.
Oct 14 – PAK vs IND in Ahmedabad. pic.twitter.com/v9Yk6r9jx1— Johns. (@CricCrazyJohns) August 1, 2023
ਇਸ ਦੇ ਨਾਲ ਹੀ 12 ਅਕਤੂਬਰ ਨੂੰ ਹੋਣ ਵਾਲੇ ਪਾਕਿਸਤਾਨ ਦੇ ਇੱਕ ਹੋਰ ਮੈਚ ਵਿੱਚ ਬਦਲਾਅ ਕੀਤਾ ਜਾਵੇਗਾ। ਇਹ ਮੈਚ ਸ਼੍ਰੀਲੰਕਾ ਦੇ ਖਿਲਾਫ ਹੋਣਾ ਹੈ, ਜੋ ਹੁਣ 12 ਦੀ ਬਜਾਏ 10 ਅਕਤੂਬਰ ਨੂੰ ਹੈਦਰਾਬਾਦ ‘ਚ ਖੇਡਿਆ ਜਾਵੇਗਾ। ਜਦੋਂ ਕਿ ਨਿਊਜ਼ੀਲੈਂਡ ਅਤੇ ਨੀਦਰਲੈਂਡ ਵਿਚਾਲੇ 9 ਅਕਤੂਬਰ ਨੂੰ ਹੈਦਰਾਬਾਦ ‘ਚ ਹੋਣ ਵਾਲਾ ਮੈਚ ਹੁਣ 12 ਅਕਤੂਬਰ ਨੂੰ ਹੋ ਸਕਦਾ ਹੈ।
ਅੱਜ ਆਵੇਗਾ ਆਈਸੀਸੀ ਵਿਸ਼ਵ ਕੱਪ ਦਾ ਨਵਾਂ ਸ਼ੈਡਿਊਲ
ਵਿਸ਼ਵ ਕੱਪ ਦੇ ਨਵੇਂ ਸ਼ੈਡਿਊਲ ਦਾ ਐਲਾਨ 2 ਅਗਸਤ ਨੂੰ ਭਾਰਤ-ਪਾਕਿਸਤਾਨ ਸਮੇਤ 6 ਮੈਚਾਂ ਦੇ ਬਦਲਾਅ ਨਾਲ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਭਾਰਤ ਦੀ ਮੇਜ਼ਬਾਨੀ ਵਿੱਚ ਹੋਣ ਵਾਲਾ ਆਈਸੀਸੀ ਵਿਸ਼ਵ ਕੱਪ 2023 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਸ ਦਾ ਫਾਈਨਲ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਣਾ ਹੈ।
ਵਿਸ਼ਵ ਕੱਪ ਦੇ ਇਨ੍ਹਾਂ ਵੱਡੇ ਮੈਚਾਂ ‘ਚ ਹੋਣਗੇ ਬਦਲਾਅ-
- ਭਾਰਤ ਬਨਾਮ ਪਾਕਿਸਤਾਨ – 15 ਅਕਤੂਬਰ ਤੋਂ 14 ਅਕਤੂਬਰ ‘ਤੇ ਹੋਵੇਗਾ ਸ਼ਿਫਟ
- ਪਾਕਿਸਤਾਨ ਬਨਾਮ ਸ਼੍ਰੀਲੰਕਾ – 12 ਅਕਤੂਬਰ ਤੋਂ 10 ਅਕਤੂਬਰ
- ਨਿਊਜ਼ੀਲੈਂਡ ਬਨਾਮ ਨੀਦਰਲੈਂਡ – 9 ਅਕਤੂਬਰ ਤੋਂ 12 ਅਕਤੂਬਰ
- ਇੰਗਲੈਂਡ ਬਨਾਮ ਅਫਗਾਨਿਸਤਾਨ – 14 ਅਕਤੂਬਰ ਦੁਪਹਿਰ ਤੋਂ ਸਵੇਰ ‘ਚ ਹੋ ਸਕਦਾ ਹੈ ਸ਼ਿਫਟ
- ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ – 14 ਅਕਤੂਬਰ ਤੋਂ 15 ਅਕਤੂਬਰ
- ਇੱਕ ਮੈਚ ਨੂੰ ਡਬਲ ਹੈਡਰ ਵਾਲੇ ਦਿਨ ਤੋਂ 9 ਅਕਤੂਬਰ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h