Indian Army: ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਦੇ ਦਾਅਵਿਆਂ ਦੇ ਉਲਟ ਅੱਤਵਾਦੀ ਗਤੀਵਿਧੀਆਂ ‘ਚ ਕੋਈ ਕਮੀ ਨਹੀਂ ਆਈ ਹੈ। ਸੁਰੱਖਿਆ ਬਲ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਕਸ਼ਮੀਰ ‘ਚ ਅੱਤਵਾਦ ਖ਼ਤਮ ਹੋਣ ਦੀ ਕਗਾਰ ‘ਤੇ ਹੈ। ਪਰ ਲਗਾਤਾਰ ਅੱਤਵਾਦੀ ਗਤੀਵਿਧੀਆਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਹਨ। ਦਰਅਸਲ ਇਸ ਸਾਲ ਦੇ ਪਹਿਲੇ 7 ਮਹੀਨਿਆਂ ‘ਚ ਸੂਬੇ ‘ਚ ਮਾਰੇ ਗਏ 38 ਅੱਤਵਾਦੀਆਂ ‘ਚੋਂ ਅੱਧੇ ਤੋਂ ਜ਼ਿਆਦਾ ਕਸ਼ਮੀਰ ਘਾਟੀ ‘ਚ ਨਹੀਂ ਸਗੋਂ ਹੋਰ ਜ਼ਿਲਿਆਂ ‘ਚ ਮਾਰੇ ਗਏ।
ਪਿਛਲੇ ਤਿੰਨ ਮਹੀਨਿਆਂ ‘ਚ ਫੌਜ ਨੇ ਕਸ਼ਮੀਰ ‘ਚ 21 ਅੱਤਵਾਦੀਆਂ ਨੂੰ ਮੁਕਾਬਲੇ ‘ਚ ਮਾਰ ਦਿੱਤਾ ਹੈ। ਇਹ ਅੰਕੜੇ ਸੁਰੱਖਿਆ ਬਲਾਂ ਵੱਲੋਂ 1 ਜੂਨ ਤੋਂ 20 ਜੁਲਾਈ ਦਰਮਿਆਨ ਜਾਰੀ ਕੀਤੇ ਗਏ ਹਨ। ਇਨ੍ਹਾਂ ਤਿੰਨ ਮਹੀਨਿਆਂ ‘ਚ ਅੱਤਵਾਦੀਆਂ ਨੇ ਵੱਡੀ ਘੁਸਪੈਠ ਕੀਤੀ ਅਤੇ ਫੌਜ ਨੇ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ। ਸਾਲ ਦੇ ਪਹਿਲੇ ਸੱਤ ਮਹੀਨਿਆਂ ‘ਚ ਫੌਜ ਨਾਲ ਝੜਪਾਂ ‘ਚ 38 ਅੱਤਵਾਦੀ ਮਾਰੇ ਸੀ। ਜਦਕਿ 9 ਨਾਗਰਿਕ ਵੀ ਮਾਰੇ ਗਏ ਤੇ 13 ਸੁਰੱਖਿਆ ਕਰਮਚਾਰੀ ਵੀ ਸ਼ਹੀਦ ਹੋਏ।
ਫੌਜ ਦਾ ਦਾਅਵਾ ਹੈ ਕਿ ਇਸ ਸਾਲ 1 ਜਨਵਰੀ ਤੋਂ 20 ਜੁਲਾਈ ਤੱਕ ਅਤੇ 2022 ਦੀ ਇਸੇ ਮਿਆਦ ਦੌਰਾਨ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਵਿੱਚ 73 ਫੀਸਦੀ ਦੀ ਕਮੀ ਆਈ ਹੈ। ਸੁਰੱਖਿਆ ਮਾਹਿਰਾਂ ਨੇ ਇਸ ਰੁਝਾਨ ਦਾ ਕਾਰਨ ਅੱਤਵਾਦੀ ਗਤੀਵਿਧੀਆਂ ‘ਤੇ ਰੋਕ ਅਤੇ ਸਥਾਨਕ ਭਰਤੀ ‘ਚ ਕਮੀ ਨੂੰ ਮੰਨਿਆ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਜੰਮੂ-ਕਸ਼ਮੀਰ ‘ਚ 1 ਜਨਵਰੀ ਤੋਂ 20 ਜੁਲਾਈ ਦਰਮਿਆਨ 35 ਅੱਤਵਾਦੀ ਮਾਰੇ ਗਏ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 131 ਅੱਤਵਾਦੀ ਮਾਰੇ ਗਏ ਸੀ। ਜਨਵਰੀ-ਜੁਲਾਈ ਦੌਰਾਨ ਘਰੇਲੂ ਅੱਤਵਾਦੀਆਂ ਦੀ ਮੌਤ 95 ਤੋਂ ਘਟ ਕੇ 2022 ਦੀ ਮਿਆਦ ਦੌਰਾਨ ਅੱਠ ਹੋ ਗਈਆਂ।
ਸਬੰਧਤ ਸੂਤਰਾਂ ਨੇ ਦੱਸਿਆ ਕਿ ਆਪਰੇਸ਼ਨ ਕਲੀਨ ਵਿੱਚ, ਇਲੈਕਟ੍ਰਾਨਿਕ ਨਿਗਰਾਨੀ ਤੋਂ ਇਲਾਵਾ, ਸੁਰੱਖਿਆ ਬਲਾਂ ਨੇ ਆਪਣੇ ਜ਼ਮੀਨੀ ਮਨੁੱਖੀ ਖੁਫੀਆ ਨੈੱਟਵਰਕ ਨੂੰ ਪੂਰੀ ਤਰ੍ਹਾਂ ਸਰਗਰਮ ਰੱਖਿਆ ਹੈ ਅਤੇ ਅੱਤਵਾਦੀਆਂ ਦੇ ਨਜ਼ਰ ਆਉਣ ਤੋਂ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਸਬੰਧਤ ਖੇਤਰਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h